Saturday , 30 May 2020
Breaking News
You are here: Home » PUNJAB NEWS » ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ’ਚ ਕੈਪਟਨ ਕਰ ਰਹੇ ਨੇ ਟਾਲ-ਮਟੋਲ : ਸ. ਸੁਖਪਾਲ ਸਿੰਘ ਖਹਿਰਾ

ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ’ਚ ਕੈਪਟਨ ਕਰ ਰਹੇ ਨੇ ਟਾਲ-ਮਟੋਲ : ਸ. ਸੁਖਪਾਲ ਸਿੰਘ ਖਹਿਰਾ

ਚੀਮਾ ਮੰਡੀ ਵਿਖੇ ਇਨਸਾਫ ਮਾਰਚ ਲਈ ਲੋਕਾਂ ਨੂੰ ਕੀਤਾ ਲਾਮਬੰਦ

ਚੀਮਾ ਮੰਡੀ, 6 ਦਸੰਬਰ-ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਿਆਂ,ਕਿਸਾਨਾਂ ਦੇ ਕਰਜ਼ ਮਾਫੀ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਜਵਾਨੀ ਬਚਾਉਣ ਦੇ ਸੰਬੰਧ ਵਿੱਚ 8 ਦਸੰਬਰ ਤੋਂ ਕੱਢੇ ਜਾ ਰਹੇ ਇਨਸਾਫ ਮਾਰਚ ਦੇ ਸੰਬੰਧ ਵਿੱਚ ਚੀਮਾ ਮੰਡੀ ਵਿਖੇ ਬੋਲਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ੍ਹਨ ਵਿੱਚ ਕੈਪਟਨ ਟਾਲ-ਮਟੋਲ ਕਰ ਰਿਹਾ ਹੈ।ਉਹਨਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਝੂਠੇ ਵਾਅਦਿਆਂ ਕਰਕੇ ਲੋਕਾਂ ਦੇ ਮੁੰਹੋਂ ਲੱਥ ਗਏ ਹਨ।ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਕਾਸ ਨਹੀਂ ਦਿਖ ਰਿਹਾ ਸਗੋਂ ਭ੍ਰਿਸ਼ਟਾਚਾਰ ਵਿੱਚ ਵਾਧਾ ਹੋਇਆ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ,ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਕਾਂਗਰਸ ਦੇ ਮੰਤਰੀਆਂ,ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀ ਮੰਗ ਅਨੁਸਾਰ ਨਿਯੁਕਤ ਕੀਤੀ ਜਾ ਰਹੀ ਹੈ,ਜਿਸ ਕਰਕੇ ਇੱਥੇ ਇਨਸਾਫ ਲੈਣ ਲਈ ਲੋਕ ਨਿੱਤ ਦਿਨ ਖੱਜ਼ਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 8 ਦਸੰਬਰ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਕੱਢੇ ਜਾ ਰਹੇ ਇਨਸਾਫ ਮਾਰਚ ਵਿੱਚ ਵੱਧ ਤੋਂ ਵੱਧ ਲੋਕ ਸ਼ਿਰਕਤ ਕਰਨ ਤਾਂ ਕਿ ਸੂਬੇ ਦੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਲੋਕ ਉਹਨਾਂ ਤੋਂ ਕਿੰਨੇ ਅੱਕੇ ਹੋਏ ਹਨ। ਇਸ ਮੌਕੇ ਵਿਧਾਇਕ ਪਿਰਮਲ ਸਿੰਘ ਖਾਲਸਾ, ਸ਼ੇਰ ਸਿੰਘ ਤੋਲਾਵਾਲ, ਜ਼ਿਲਹਾ ਆਗੂ ਹਰਪ੍ਰੀਤ ਸਿੰਘ, ਨਾਜਰ ਸਿੰਘ ਔਲਖ, ਲਖਵੀਰ ਸਿੰਘ ਲੱਖਾ ਧੀਮਾਨ, ਹਰਦੀਪ ਸਿੰਘ ਭਰੂਰ, ਸਾਹਬ ਸਿੰਗ ਸੁਨਾਮ ਤੇ ਹੋਰ ਖਹਿਰਾ ਸਮ੍ਰੱਥਕ ਹਾਜ਼ਰ ਸਨ।

Comments are closed.

COMING SOON .....


Scroll To Top
11