Wednesday , 19 December 2018
Breaking News
You are here: Home » ENTERTAINMENT » ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲੇ ’ਚ ਐਸ. ਆਈ.ਟੀ. ਅੱਗੇ ਅੱਜ ਪੇਸ਼ ਹੋਣਗੇ ਅਕਸ਼ੈ ਕੁਮਾਰ

ਬੇਅਦਬੀ ਅਤੇ ਬਰਗਾੜੀ ਗੋਲੀ ਕਾਂਡ ਮਾਮਲੇ ’ਚ ਐਸ. ਆਈ.ਟੀ. ਅੱਗੇ ਅੱਜ ਪੇਸ਼ ਹੋਣਗੇ ਅਕਸ਼ੈ ਕੁਮਾਰ

ਚੰਡੀਗੜ੍ਹ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਭਲਕੇ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਐਸ.ਆਈ.ਟੀ. ਦੇ ਸੂਤਰਾਂ ਮੁਤਾਬਕ ਅਕਸ਼ੈ ਕੁਮਾਰ ਨੇ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਦੀ ਪੁਸ਼ਟੀ ਕੀਤੀ ਹੈ।।ਪੰਜਾਬ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਲਈ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ (ਐਸ.ਆਈ.ਟੀ.) ਕਲ ਨੂੰ ਅਕਸ਼ੈ ਕੁਮਾਰ ਤੋਂ ਪੁਛਗਿਛ ਕਰੇਗੀ। ਜਾਣਕਾਰੀ ਅਨੁਸਾਰ ਅਕਸ਼ੈ ਕੁਮਾਰ ਨੂੰ ਦੁਪਹਿਰ ਢਾਈ ਵਜੇ ਚੰਡੀਗੜ੍ਹ ਦੇ ਸੈਕਟਰ -9 ਦੇ ਪੁਲਿਸ ਹੈਡ ਕੁਆਟਰ ਵਿਖੇ ਬੁਲਾਇਆ ਗਿਆ ਹੈ।।ਇਸ ਤੋਂ ਪਹਿਲਾਂ ਐਸ.ਆਈ.ਟੀ. ਨੇ ਅੰਮ੍ਰਿਤਸਰ ਦੇ ਸਰਕਿਟ ਹਾਊਸ ’ਚ ਪੇਸ਼ ਹੋਣ ਦੇ ਹੁਕਮ ਦਿਤੇ ਸਨ ਪਰ ਅਕਸ਼ੈ ਕੁਮਾਰ ਵਲੋਂ ਇਕ ਚਿਠੀ ਲਿਖ ਕੇ ਪੁਛਗਿਛ ਚੰਡੀਗੜ੍ਹ ’ਚ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ,।ਇਸ ਕਰਕੇ ਹੁਣ ਅਕਸ਼ੈ ਕੁਮਾਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ ਹੈਡਕੁਆਟਰ ’ਚ ਸਵਾਲਾਂ ਦੇ ਜਵਾਬ ਪੁਛੇ ਜਾਣਗੇ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਟ ਹਾਊਸ ’ਚ ਪੇਸ਼ ਹੋਣ ਲਈ ਕਿਹਾ ਹੈ। ਅਕਸ਼ੈ ਕੁਮਾਰ ਬਾਰੇ ਕਥਿਤ ਚਰਚਾ ਹੁੰਦੀ ਰਹੀ ਸੀ ਕਿ ਉਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸੁਖਬੀਰ ਬਾਦਲ ਦੀ ਮੁੰਬਈ ’ਚ ਮੁਲਾਕਾਤ ਕਰਵਾਈ ਸੀ ਤੇ ਫ਼ਿਲਮ ਨੂੰ ਚਲਾਉਣ ਲਈ ਗਲਬਾਤ ਵੀ ਕੀਤੀ ਸੀ।

Comments are closed.

COMING SOON .....


Scroll To Top
11