Thursday , 27 February 2020
Breaking News
You are here: Home » Editororial Page » ਬੁੱਤ ਤੋੜਨ ਵਾਲੇ ਸਿੰਘਾਂ ਦੀ ਸਿੱਖ ਜਥੇਬੰਦੀਆਂ ਵੱਲੋਂ ਭਰਪੂਰ ਸ਼ਲਾਘਾ

ਬੁੱਤ ਤੋੜਨ ਵਾਲੇ ਸਿੰਘਾਂ ਦੀ ਸਿੱਖ ਜਥੇਬੰਦੀਆਂ ਵੱਲੋਂ ਭਰਪੂਰ ਸ਼ਲਾਘਾ

ਅੰਮ੍ਰਿਤਸਰ- ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੀ ਸ਼ਾਂਤਮਈ ਆਵਾਜ਼ ਨਹੀਂ ਸੀ ਸੁਣੀ ਅਤੇ ਲਗਾਤਾਰ ਮੰਗ ਪੱਤਰ, ਧਰਨੇ, ਪ੍ਰਦਰਸ਼ਨ, ਮਾਰਚ ਕਰਨ ਤੋਂ ਬਾਅਦ ਵੀ ਸਾਡੀ ਜਾਇਜ਼ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੇ ਕੇ ਸਾਨੂੰ ਗੱਲਬਾਤ ‘ਚ ਉਲਝਾਈ ਰੱਖਿਆ ਜਿਸ ਤੋਂ ਬਾਅਦ ਹੁਣ ਮਜ਼ਬੂਰ ਹੋ ਕੇ ਸਿੰਘਾਂ ਨੇ ਦਰਬਾਰ ਸਾਹਿਬ ਦੇ ਰਸਤੇ ‘ਚ ਲੱਗੇ ਬੁੱਤਾਂ ਨੂੰ ਹਥੌੜਿਆਂ ਨਾਲ ਤੋੜਨ ਦੀ ਜੁਝਾਰੂ ਕਾਰਵਾਈ ਕੀਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਮੀਤ ਪ੍ਰਧਾਨ ਭਾਈ ਪਰਮਜੀਤ ਸਿੰਘ ਅਕਾਲੀ, ਜਥਾ ਹਿੰਮਤ-ਏ-ਖ਼ਾਲਸਾ ਦੇ ਪ੍ਰਧਾਨ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਸਰਪ੍ਰਸਤ ਭਾਈ ਭੁਪਿੰਦਰ ਸਿੰਘ (ਛੇ ਜੂਨ ਕਾਂਡ), ਭਾਈ ਪਾਰਸ ਸਿੰਘ ਖ਼ਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਅਤੇ ਭਾਈ ਮਨਦੀਪ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਨੌਜਵਾਨ ਸਿੱਖ ਆਗੂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਸਿੱਖ ਧਰਮ ਦੇ ਰੂਹਾਨੀਅਤ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਅਤੇ ਮੀਰੀ ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਸਤੇ (ਵਿਰਾਸਤੀ ਮਾਰਗ) ‘ਚ ਲੱਗੇ ਗਿੱਧਾ-ਭੰਗੜਾ ਪਾਉਂਦੇ ਗੱਭਰੂਆਂ ਅਤੇ ਮੁਟਿਆਰਾਂ ਦੇ ਬੁੱਤਾਂ ਅਤੇ ਹੇਠਲੇ ਫ਼ਰਸ਼ ਨੂੰ ਹਥੌੜਿਆਂ ਨਾਲ ਭੰਨ ਕੇ ਅਤਿ ਸ਼ਲਾਘਾਯੋਗ ਕਾਰਜ ਕੀਤਾ ਹੈ, ਉਹਨਾਂ ਕਿਹਾ ਕਿ ਸਿੰਘਾਂ ਵੱਲੋਂ ਕੀਤੀ ਇਸ ਕਾਰਵਾਈ ਦਾ ਅਸੀਂ ਭਰਪੂਰ ਸਮਰਥਨ ਕਰਦੇ ਹਾਂ। ਨੌਜਵਾਨ ਆਗੂਆਂ ਨੇ ਕਿਹਾ ਕਿ ਗਿੱਧਾ-ਭੰਗੜਾ, ਨਾਚ-ਗਾਣਾ ਸਾਡਾ ਸੱਭਿਆਚਾਰ ਨਹੀਂ, ਸਾਡਾ ਸੱਭਿਆਚਾਰ ਤਾਂ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀਆਂ ਨੀਂਹਾ ਹਨ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਬੁੱਤ ਲਾਉਣੇ ਹੀ ਸਨ ਤਾਂ ਸਿੱਖ ਜਰਨੈਲਾਂ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਲਾਉਂਦੀ। ਉਹਨਾਂ ਕਿਹਾ ਕਿ ਇਹਨਾਂ ਬੁੱਤਾਂ ਕਾਰਨ ਦੁਨੀਆਂ ਸਾਮ੍ਹਣੇ ਸਾਡੀ ਗਲਤ ਤਸਵੀਰ ਪੇਸ਼ ਹੋ ਰਹੀ ਸੀ ਕਿ ਸ਼ਾਇਦ ਇਹ ਨਚਾਰਾਂ ਦੀ ਕੌਮ ਹੈ। ਨੌਜਵਾਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਰਸਤੇ ‘ਚ ਲੱਗੇ ਗਿੱਧਾ-ਭੰਗੜਾ ਦੇ ਬੁੱਤਾਂ ਨੂੰ ਸਿੱਖ ਕੌਮ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਉਹਨਾਂ ਅੱਠ ਨੌਜਵਾਨਾਂ ਦੀ ਸਾਰ ਲੈਣ ਲਈ ਕੋਤਵਾਲੀ ਥਾਣੇ ਵੀ ਪਹੁੰਚੇ ਜਿਨ੍ਹਾਂ ਨੂੰ ਬੁੱਤ ਤੋੜਨ ਤੋਂ ਬਾਅਦ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
– ਗੁਰਪ੍ਰੀਤ ਸਿੰਘ ਮਾਨ
ਪੱਤਰਕਾਰ ‘ਪੰਜਾਬ ਟਾਇਮਜ਼’ ਅੰਮ੍ਰਿਤਸਰ

Comments are closed.

COMING SOON .....


Scroll To Top
11