Friday , 19 April 2019
Breaking News
You are here: Home » PUNJAB NEWS » ਬੁਨਿਆਦੀ ਢਾਂਚੇ ਦੇ ਖੇਤਰ ’ਚ ਨਿਵੇਸ਼ ਲਈ ਕੈਪਟਨ ਵੱਲੋਂ ਇਜ਼ਰਾਇਲੀ ਕੰਪਨੀਆਂ ਨਾਲ ਮੁਲਾਕਾਤ

ਬੁਨਿਆਦੀ ਢਾਂਚੇ ਦੇ ਖੇਤਰ ’ਚ ਨਿਵੇਸ਼ ਲਈ ਕੈਪਟਨ ਵੱਲੋਂ ਇਜ਼ਰਾਇਲੀ ਕੰਪਨੀਆਂ ਨਾਲ ਮੁਲਾਕਾਤ

ਚੰਡੀਗੜ੍ਹ, 22 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਇਲ ਵਿਖੇ ਆਪਣੇ 5 ਦਿਨਾ ਦੌਰੇ ਦੇ ਪਹਿਲੇ ਦਿਨ ਇਜ਼ਰਾਇਲ ਦੀਆਂ ਕੁਝ ਪ੍ਰਮੁੱਖ ਕੰਪਨੀਆਂ ਦੇ ਅਧਿਕਾਰੀਆਂ ਨਾਲ ਉਚ ਪੱਧਰੀ ਗੱਲਬਾਤ ਕੀਤੀ ਤਾਂ ਜੋ ਨਿਵੇਸ਼ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨ ਅਤੇ ਸਬੇ ਦੇ ਬੁਨਿਆਦੀ, ਖੇਤੀਬਾੜੀ ਅਤੇ ਪਾਣੀ ਪ੍ਰਬੰਧਨ ਖੇਤਰਾਂ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਵਧਾਇਆ ਜਾਵੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਇਜ਼ਰਾਇਲ ਦੇ ਟਿਓਰੋਜ਼ ਇੰਟਰਨੈਸ਼ਨਲ ਗਰੁੱਪ ਲਿਮਿਟੇਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।ਇਸ ਮੁਲਾਕਾਤ ਦੌਰਾਨ ਕੈਪਟਨ ਨੇ ਅਧਿਕਾਰੀਆਂ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਨਿਵੇਸ਼, ਵਿਸ਼ੇਸ਼ ਤੌਰ ’ਤੇ ਉਚ ਗੁਣਵੱਤਾ ਵਾਲੇ ਰਿਹਾਇਸ਼ੀ, ਊਰਜਾ, ਪਾਣੀ ਸਪਲਾਈ, ਸੀਵਰੇਜ ਟਰੀਟਮੈਂਟ, ਸਕੂਲਾਂ ਅਤੇ ਹਸਪਤਾਲਾਂ ਦੇ ਖੇਤਰ ’ਚ ਨਿਵੇਸ਼ ਸੰਬੰਧੀ ਚਰਚਾ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨਾਲ ਪੰਜਾਬ ’ਚ ਨਿਵੇਸ਼ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਨਾਨ ਦਾਨ ਜੈਨ ਫਾਰਮਾ ਦੇ ਆਪਣੇ ਦੌਰੇ ਦੌਰਾਨ 80 ਸਾਲ ਪੁਰਾਣੀ ਇਸ ਕੰਪਨੀ ਦੇ ਕੰਮ ਦੀ ਸ਼ਲਾਘਾ ਕੀਤੀ। ਕੰਪਨੀ ਦੁਆਰਾ ਆਪਣੇ ਖੇਤਾਂ ’ਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਦੀ ਗੁਣਵੱਤਾ ਅਤੇ ਵੱਖ-ਵੱਖ ਸਬਜ਼ੀਆਂ ਤੇ ਫਲਾਂ ਦੀ ਉਪਜ ਨੂੰ ਸੁਧਾਰਨ ਲਈ ਅਧਿਐਨ ਕੀਤਾ, ਜਿਸ ਵਿੱਚ ਬੈਂਗਣ ਅਤੇ ਸਿਟਰਸ ਫਲ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਨਾਨ ਦਾਨ ਜੈਨ 1993 ਤੋਂ ਪੰਜਾਬ ਵਿੱਚ ਆਪਣੇ ਪ੍ਰੋਜੈਕਟ ਚਲਾ ਰਹੀ ਹੈ। ਬੀਜ ਉਤਪਾਦਨ ਤੇ ਆਧੁਨਿਕ ਤਕਨੀਕ ਰਾਹੀਂ ਸਿੰਚਾਈ ਦੇ ਬਦਲਵੇਂ ਸਰੋਤਾਂ ਖਾਸ ਕਰਕੇ ਆਲੂ ਦੀ ਫਸਲ ਦੀ ਪੈਦਾਵਾਰ ’ਚ ਨਵੀਂ ਤਕਨੀਕ ਦੀ ਵਰਤੋਂ ਨਾਨ ਦਾਨ ਜੈਨ ਦੇ ਹਿੱਸੇ ਆਉਂਦੀ ਹੈ। ਕੈਪਟਨ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਤਕਨੀਕੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪੰਜਾਬ ਦੀ ਤਰੱਕੀ ਦੇ ਮੁੱਖ ਖੇਤਰਾਂ ਵਿੱਚ ਨਿਵੇਸ਼ ਲਈ ਉਨ੍ਹਾਂ ਵੱਲੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਖੇਤੀਬਾੜੀ ਲਈ ਵਰਤੋਂ ’ਚ ਲਿਆਂਦਾ ਜਾਂਦਾ ਗੰਦਾ ਪਾਣੀ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਇਜ਼ਰਾਇਲ ਵਿੱਚ ਟਰੀਟਮੈਂਟ ਪਲਾਂਟਾਂ ਨਾਲ ਗੰਦੇ ਪਾਣੀ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨਾਲ ਫਸਲਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪੁਲਿਸ ਅਤੇ ਖੂਫੀਆ ਵਿਭਾਗ ਦੇ ਕੰਮ-ਕਾਜ ਵਿੱਚ ਨਵੀਂ ਤਕਨੀਕ ਅਪਨਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ ਤਾਂ ਜੋ ਅੱਤਵਾਦ ਨੂੰ ਰੋਕਣ ਅਤੇ ਸ਼ਾਂਤੀ ਬਣਾਈ ਜਾਵੇ। ਕੈਪਟਨ ਨੂੰ ਭਾਰਤ ਦੇ ਇਜ਼ਰਾਇਲ ਵਿੱਚ ਅੰਬੈਸਡਰ ਪਵਨ ਕਪੂਰ ਵੱਲੋਂ ਰਾਤ ਦੇ ਖਾਣੇ ’ਤੇ ਬੁਲਾਇਆ ਗਿਆ ਸੀ। ਇਸ ਦੌਰੇ ’ਤੇ ਮੁਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਤੇਜਵੀਰ ਸਿੰਘ, ਵਿੰਨੀ ਮਹਾਜਨ, ਵਿਸ਼ਵਜੀਤ ਖੰਨਾ, ਡੀਜੀਪੀ ਦਿਨਕਰ ਗੁਪਤਾ ਅਤੇ ਅਰੁਣਜੀਤ ਸਿੰਘ ਮਿਗਲਾਨੀ ਗਏ ਹੋਏ ਹਨ।

Comments are closed.

COMING SOON .....


Scroll To Top
11