ਅੰਮ੍ਰਿਤਸਰ, 11 ਅਗਸਤ (ਰਾਜੇਸ਼ ਡੈਨੀ)-ਬੀ ਸੀ ਏਕਤਾ ਮੰਚ ਨੇ ਸਮੂਹ ਪੱਛੜੀਆਂ ਸ਼੍ਰੋਣੀਆਂ ਨੂੰ ਇੱਕ ਮੰਚ ਕੇ ਇਕੱਠੇ ਹੋਣ ਦਾ ਸੱਦਾ ਦਿੰਦਿਆ ਕੇਂਦਰ ਕੋਲੋ ਮੰਗ ਕੀਤੀ ਕਿ ਦੂਸਰੀਆ ਪੱਛੜੀਆਂ ਸ਼੍ਰੋਣੀਆ ਨੂੰ ਪੱਛੜੀਆ ਸ਼੍ਰੋਣੀਆ ਦੇ ਕੋਟੇ ਨਾਲ ਨਾ ਜੋੜਿਆ ਜਾਵੇ ਤੇ ਮੰਡਲ ਕਮਿਸ਼ਨ ਦੀਆ ਸਿਫਾਰਸ਼ਾਂ ਨੂੰ ਪੂਰੇ ਦੇਸ਼ ਵਿੱਚ ਬਿਨਾਂ ਕਿਸੇ ਦੇਰੀ ਤੋ ਲਾਗੂ ਕੀਤਾ ਜਾਵੇ। ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋ
ਵਿਸ਼ੇਸ਼ ਤੌਰ ‘ਤੇ ਪੁੱਜੇ ਸਾਬਕਾ ਆਈ ਏ ਐਸ ਅਧਿਕਾਰੀ ਸ੍ਰ ਐਸ ਐਸ ਚੰਨੀ ਨੇ ਕਿਹਾ ਕਿ ਜਦੋਂ ਸ਼ਕਤੀ ਧੜਿਆ ਵਿੱਚ ਵੰਡੀ ਜਾਂਦੀ ਹੈ ਤਾਂ ਫਿਰ ਸਰਕਾਰਾਂ ਜਿਆਦਾ ਪ੍ਰਵਾਹ ਨਹੀ ਕਰਦੀਆ ਪਰ ਜਦੋਂ ਸਾਰੀਆ ਧਿਰਾਂ ਇਕੱਠੀਆ ਹੋ ਕੇ ਸੰਘਰਸ਼ ਕਰਦੀਆ ਹਨ ਤਾਂ ਲੋਕਤਾਂਤਿਰਕ ਸਰਕਾਰਾਂ ਨੂੰ ਤਾਂ ਕੀ ਤਾਨਸ਼ਾਹਾਂ ਨੂੰ ਗੋਡੇ ਟੇਕਣੇ ਪੈਦੇ ਹਨ। ਉਹਨਾਂ ਕਿਹਾ ਕਿ ਬੀ ਸੀ ਏਕਤਾ ਮੰਚ ਵੱਲੋ ਸ਼ੁਰੂ ਕੀਤੀ ਗਈ ਪੱਛੜੀਆ ਸ਼੍ਰੋਣੀਆਾਂ ਦੇ ਹੱਕਾਂ ਵਿੱਚ ਲੜਾਈ ਸ਼ਲਾਘਾਯੋਗ ਹੈ ਤੇ ਭਵਿੱਖ ਵਿੱਚ ਵੀ ਜੇਕਰ ਸਰਕਾਰਾਂ ਕੋਲੋ ਕੁਝ ਹਾਸਲ ਕਰਨਾ ਹੈ ਤਾਂ ਸੰਘਰਸ਼ ਨੂੰ ਕੌਮੀ ਪੱਧਰ ਤੇ ਜੰਗੀ ਤਿਆਰੀਆਂ ਨਾਲ ਸ਼ੁਰੂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਹੁਣ ਤੱਕ ਸਟੇਜ ਤੋ ਜੋ ਸੁਣਿਆ ਹੈ ਉਸ ਦੇ ਮੁਤਾਬਕ ਪੱਛੜੀਆ ਸ਼੍ਰੋਣੀਆ ਦੀ ਗਿਣਤੀ ਬਾਕੀ ਸਾਰੀਆ ਸ਼੍ਰੋਣੀਆ ਨਾਲੋ ਜਿਆਦਾ ਹੈ ਪਰ ਇਹ ਸ਼ਕਤੀ ਧੜਿਆ ਵਿੱਚ ਵੰਡੀ ਹੋਣ ਕਾਰਨ ਕਦੇ ਵੀ ਸਿਆਸੀ ਪਾਰਟੀਆ ਨੇ ਚੋਣਾਂ ਸਮੇ ਪੱਛੜੀਆ ਸ਼੍ਰੋਣੀਆ ਦੇ ਆਗੂਆਂ ਦੀ ਕਦੇ ਪ੍ਰਵਾਹ ਨਹੀ ਕੀਤੀ। ਸੈਮੀਨਾਰ ਨੂੰ ਚਾਰ ਚੰਨ ਲਗਾਉਣ ਲਈ ਕੁਲਦੀਪ ਸਿੰਘ ਸਾਬਕਾ ਤਹਿਸੀਲਦਾਰ , ਕੰਵਲਜੀਤ ਸਿੰਘ ਕੌਰ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਬੀ ਸੀ ਏਕਤਾ ਮੰਚ , ਬਲਜਿੰਦਰ ਸਿੰਘ ਪਨੇਸਰ, ਸੁਖਦੇਵ ਸਿੰਘ ਸੈਹਮੀ, ਗੁਰਤੇਜ ਸਿੰਘ, ਮਨਜੀਤ ਸਿੰਘ ਕੰਬੋਜ, ਨਰੈਣ ਸਿੰਘ ਤਾਨ, ਬਾਬਾ ਇੰਦਰ ਸਿੰਘ, ਸੁਰਜੀਤ ਸਿੰਘ ਮੱਲ੍ਹੀ, ਬਲਦੇਵ ਸਿੰਘ, ਜੋਗਿੰਦਰ ਸਿੰਘ, ਗੁਰਲਾਲ ਸਿੰਘ, ਸਤਬੀਰ ਸਿੰਘ, ਜਤਿੰਦਰ ਸਿੰਘ, ਗੁਰਮੇਜ ਸਿੰਘ ਮਠਾਰੂ, ਜਸਵਿੰਦਰ ਸਿੰਘ ਬਹੋੜੂ ਆਦਿ ਹਾਜਰ ਸਨ।
You are here: Home » PUNJAB NEWS » ਬੀ ਸੀ ਵਰਗ ਨੂੰ ਕੌਮੀ ਪੱਧਰ ‘ਤੇ ਪ੍ਰਾਪਤੀਆਂ ਕਰਨ ਲਈ ਏਕਤਾ ਕਰਨੀ ਪਵੇਗੀ : ਚੰਨੀ