Monday , 20 January 2020
Breaking News
You are here: Home » Carrier » ਬੀ.ਪੀ.ਈ.ਓ ਚੀਮਾ ਨੇ ਪ੍ਰਾਇਮਰੀ ਸਕੂਲ ਸੇਖੂ ਨੂੰ ਸਮਾਰਟ ਕਲਾਸ ਰੂਮ ਬਣਾਉਣ ਲਈ ਦਿੱਤੀ ਵਿੱਤੀ ਸਹਾਇਤਾ

ਬੀ.ਪੀ.ਈ.ਓ ਚੀਮਾ ਨੇ ਪ੍ਰਾਇਮਰੀ ਸਕੂਲ ਸੇਖੂ ਨੂੰ ਸਮਾਰਟ ਕਲਾਸ ਰੂਮ ਬਣਾਉਣ ਲਈ ਦਿੱਤੀ ਵਿੱਤੀ ਸਹਾਇਤਾ

ਤਲਵੰਡੀ ਸਾਬੋ, 19 ਮਈ (ਰਾਮ ਰੇਸ਼ਮ ਸ਼ਰਨ)- ਤਲਵੰਡੀ ਸਾਬੋ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ.ਜਗਜੀਤ ਸਿੰਘ ਚੀਮਾ ਨੇ ਅੱਜ ਰਾਮਾਂ ਮੰਡੀ ਨੇੜਲੇ ਪਿੰਡ ਸੇਖੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਮੰਤਵ ਨਾਲ ਸਮਾਰਟ ਕਲਾਸ ਰੂਮ ਬਣਾਉਣ ਲਈ ਪੰਦਰਾ ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਸ੍ਰ.ਚੀਮਾ ਨੇ ਦੱਸਿਆ ਕਿ ਉਹ ਬੀ.ਪੀ.ਈ.ਓ ਬਨਣ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਸੇਖੂ ਵਿੱਚ ਬਤੌਰ ਅਧਿਆਪਕ ਆਪਣੀ ਡਿਊਟੀ ਨਿਭਾ ਚੁੱਕੇ ਹਨ ਤੇ ਜਿੱਥੋਂ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਉਨਾਂ ਦੀ ਵਧੀਆ ਸਾਂਝ ਬਣੀ ਹੋਈ ਹੈ ਤੇ ਇਸੇ ਲਈ ਉਨਾਂ ਨੇ ਆਪਣਾ ਫਰਜ ਸਮਝਦਿਆਂ ਉਕਤ ਸਕੂਲ ਵਿੱਚ ਸਮਾਰਟ ਕਲਾਸ ਰੂਮ ਬਣਵਾਉਣ ਲਈ ਆਪਣੀ ਨਿੱਜੀ ਕਮਾਈ ਵਿੱਚ 15 ਹਜਾਰ ਰੁਪਏ ਦੀ ਸਹਾਇਤਾ ਸਕੂਲ਼ ਪ੍ਰਬੰਧਕਾਂ ਨੂੰ ਭੇਂਟ ਕੀਤੀ ਹੈ ਤਾਂ ਕਿ ਉਥੋਂ ਦੇ ਬੱਚੇ ਵੀ ਵੱਡੇ ਸਕੂਲਾਂ ਵਾਂਗ ਸਮਾਰਟ ਕਲਾਸ ਵਿੱਚ ਆਧੁਨਿਕ ਵਿੱਦਿਆ ਪ੍ਰਾਪਤ ਕਰ ਸਕਣ।

Comments are closed.

COMING SOON .....


Scroll To Top
11