Tuesday , 31 March 2020
Breaking News
You are here: Home » PUNJAB NEWS » ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਹਾ ਖੇਤਰ ਦੇ ਸੋਗ ਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

ਬੀਬੀ ਹਰਸਿਮਰਤ ਕੌਰ ਬਾਦਲ ਨੇ ਬੋਹਾ ਖੇਤਰ ਦੇ ਸੋਗ ਗ੍ਰਸਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ

ਬੋਹਾ, 11 ਅਗਸਤ(ਸੰਤੋਖ ਸਿੰਘ ਸਾਗਰ)- ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੇ ਸੰਸਦ ਦਾ ਇਜ਼ਲਾਸ ਖਤਮ ਹੁੰਦਿਆਂ ਹੀ ਅੱਜ ਬੋਹਾ ਖੇਤਰ ਦੇ ਪਿੰਡ ਅੱਕਾਂਵਾਲੀ, ਸੇਰਖਾਂ ਵਾਲਾ, ਮਘਾਣੀਆਂ ਤੇ ਜੀਵਨ ਨਗਰ ਵਿਖੇ ਪਹੁੰਚਕੇ ਇੱਥੋ ਦੇ ਸ਼ੋਕ ਗ੍ਰਸ਼ਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਬਠਿੰਡਾ ਹਲਕੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਹਲਕਾ ਵਾਸੀਆਂ ਦੀਆਂ ਦੁੱਖਾਂ ਤਕਲੀਫਾਂ ਨੇੜੇ ਹੋਕੇ ਸੁਣਦੇ ਹਨ ਅਤੇ ਇਸੇ ਕਰਕੇ ਬਠਿੰਡਾ ਹਲਕੇ ਤੋਂ ਬੀਬਾ ਜੀ ਨੇ ਲਗਾਤਾਰ ਤੀਸਰੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਅੱਜ ਦੇ ਵਿਸ਼ੇਸ ਦੌਰੇ ਦੇ ਸਬੰਧ ਵਿੱਚ ਜਾਣੀਕਾਰੀ ਦਿੰਦਿਆਂ ਜਥੇਦਾਰ ਬੱਲਮ ਸਿੰਘ ਕਲੀਪੁਰ, ਡਾ: ਨਿਸਾਨ ਸਿੰਘ ਕੌਲਧਾਰ, ਜਥੇਦਾਰ ਜੋਗਾ ਸਿੰਘ ਅਤੇ ਹਰਮੇਲ ਸਿੰਘ ਕਲੀਪੁਰ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਬੀਬੀ ਬਾਦਲ ਸਭ ਤੋਂ ਪਹਿਲਾ ਪਿੰਡ ਅੱਕਾਂਵਾਲੀ ਪਹੁੰਚੇ ਤੇ ਉਨ੍ਹਾਂ ਪਿੰਡ ਦੇ ਸਾਬਕਾ ਸਰਪੰਚ ਤੇ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਦੇ ਭਰਾ ਗੁਲਾਬ ਸਿੰਘ ਦੀ ਮੋਤ ‘ਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ। ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਇਸ ਤੋਂ ਬਾਅਦ ਸੇਰਖਾਵਾਲਾ ਪਿੰਡ ਦੇ ਕਿਸਾਨ ਰਣਜੀਤ ਸਿੰਘ ਚਾਹਲ ਦੇ ਘਰ ਦੁੱਖ ਵੰਡਾਉਣ ਗਏ, ਜਿਨ੍ਹਾ ਦਾ
ਨੌਜਵਾਨ ਇੱਕਲੌਤਾ ਪੁੱਤਰ ਗਗਨਦੀਪ ਸਿੰਘ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਬੀਬਾ ਬਾਦਲ ਨੇ ਮਰਹੂਮ ਗਗਨਦੀਪ ਸਿੰਘ ਦੇ ਪਰਿਵਾਰ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਮਾਤਾ ਸੁਖਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਰਵੀ ਚਾਹਿਲ ਤੇ ਹਰਵਿੰਦਰ ਚਾਹਿਲ ਦੇ ਪਿਤਾ ਨੰਬਰਦਾਰ ਇਕਬਾਲ ਸਿੰਘ ਚਾਹਲ ਦੇ ਪਰਿਵਾਰ ਨਾਲ ਵੀ ਦੁੱਖ ਸ਼ਾਝਾ ਕੀਤਾ। ਬੀਬੀ ਬਾਦਲ ਨੇ ਪਿੰਡ ਜੀਵਨ ਨਗਰ ਦੇ ਵਸਨੀਕ ਦਲਜੀਤ ਸਿੰਘ ਸੈਕਟਰੀ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਦੀ ਮੌਤ ‘ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇ ਅਕਾਲੀ ਦਲ ਦੇ ਹਲਕਾ ਸੇਵਾਦਾਰ ਡਾ: ਨਿਸਾਨ ਸਿੰਘ , ਜਿਲ੍ਹਾ ਕੋਰ ਕਮੇਟੀ ਦੇ ਮੈਂਬਰ ਬੱਲਮ ਸਿੰਘ ਕਲੀਪੁਰ, ਜਥੇਦਾਰ ਜੋਗਾ ਸਿੰਘ ਉਪਲ , ਹਰਮੇਲ ਸਿੰਘ ਕਲੀਪੁਰ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਪ੍ਰਸ਼ੋਤਮ ਸਿੰਘ ਗਿੱਲ, ਯੂਥ ਅਕਾਲੀ ਆਗੂ ਕੁਲਜੀਤ ਸਿੰਘ ਦਿਉਲ, ਅਮਰਜੀਤ ਸਿੰਘ ਕੁਲਾਣਾ ਸਿੰਘ, ਯੂਥ ਅਕਾਲੀ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ , ਸਾਬਕਾ ਸਰਪੰਚ ਬੋਹਾ ਭੋਲਾ ਸਿੰਘ ਨਰਸੌਤ, ਮਾਲਵਾ ਜੋਨ ਦੇ ਆਗੂ ਬਲਬੀਰ ਸਿੰਘ ਠੇਕੇਦਾਰ, ਗਗਨ ਉਪਲ, ਕੁਲਵਿੰਦਰ ਸਿੰਘ ਗਰਚਾ, ਬਲਦੇਵ ਸਿੰਘ ਮੰਗਾ ਅਤੇ ਜਥੇਦਾਰ ਮਿੱਠੂ ਸਿੰਘ ਬਾਗ ਵਿਹੜਾ ਆਦਿ ਵੀ ਉਨ੍ਹਾ ਦੇ ਨਾਲ ਸਨ।

Comments are closed.

COMING SOON .....


Scroll To Top
11