Thursday , 25 April 2019
Breaking News
You are here: Home » EDITORIALS » ਬੀਬੀ ਘਨੌਰੀ ਦੀ ਹਾਰ ਤੋਂ ਬਾਅਦ ਹਲਕੇ ਦੇ ਕਾਂਗਰਸੀਆਂ ਵਿਚਕਾਰ ਕਾਟੋ ਕਲੇਸ਼ ਸ਼ੁਰੂ

ਬੀਬੀ ਘਨੌਰੀ ਦੀ ਹਾਰ ਤੋਂ ਬਾਅਦ ਹਲਕੇ ਦੇ ਕਾਂਗਰਸੀਆਂ ਵਿਚਕਾਰ ਕਾਟੋ ਕਲੇਸ਼ ਸ਼ੁਰੂ

ਬਰਨਾਲਾ- ਵਿਧਾਨ ਸਭਾ ਚੋਣਾਂ ਵਿੱਚ ਅਣਕਿਆਸੀ ਹਾਰ ਤੋਂ ਬਾਅਦ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਵਿਚਾਰਾਂ ਦਾ ਭੁਚਾਲ ਆਇਆ ਹੋਇਆ ਹੈ, ਉ¤ਥੇ ਕੁਝ ਹਲ਼ਕਿਆ ਵਿੱਚ ਹਾਰਨ ਵਾਲੇ ਕਾਂਗਰਸੀ ਉਮੀਦਵਾਰਾਂ ਨੇ ਵੀ ਆਪਣੀ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਨੇ ਆਪਣੇ ਗ੍ਰਹਿ ਵਿਖੇ ਮੀਟਿੰਗ ਬੁਲਾ ਕੇ ਆਪਣੀ ਹਾਰ ਦਾ ਠੀਕਰਾ ਕੁਝ ਕਾਂਗਰਸੀ ਆਗੂਆਂ ਸਿਰ ਭੰਨਿਆ ਹੈ। ਇਸ ਮੌਕੇ ਬੀਬੀ ਘਨੌਰੀ ਦੇ ਸਮਰਥਕਾਂ ਨੇ ਪਾਰਟੀ ਦੇ ਲੱਗਭੱਗ 19-20 ਸਥਾਨਕ ਆਗੂਆਂ ਦੀ ਲਿਸਟ ਬਣਾ ਕੇ ਹਾਈਕਮਾਂਡ ਤੋਂ ਇਨ੍ਹਾਂ ਆਗੂਆਂ ਨੂੰ ਕਾਂਗਰਸ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਲਿਸਟ ਵਿੱਚ ਕੁਝ ਅਜਿਹੇ ਸੀਨੀਅਰ ਆਗੂਆਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੰਜਾਬ ਦੇ ਅਤੀ ਮਾੜੇ ਹਾਲਾਤਾਂ ਸਮੇਂ ਵੀ ਕਾਂਗਰਸ ਦਾ ਝੰਡਾ ਉ¤ਚਾ ਰੱਖਿਆ ਹੈ।  ਬੀਬੀ ਘਨੌਰੀ ਦੇ ਸਮਰਥਕਾਂ ਵੱਲੋਂ ਅਜਿਹੀ ਮੰਗ ਕਰਨ ਤੋਂ ਬਾਅਦ ਉਕਤ ਲਿਸਟ ਵਿਚਲੇ ਆਗੂ ਜੰਗਲ ਦੀ ਅੱਗ ਵਾਂਗ ਭੜ੍ਹਕ ਉ¤ਠੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਵੋਟਾਂ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਆਗੂਆਂ ਦੀ ਲਿਸਟ ਬੀਬੀ ਘਨੌਰੀ ਦੇ ਸਮਰਥਕਾਂ ਨੇ ਤਿਆਰ ਕੀਤੀ ਹੈ ਉਨ੍ਹਾਂ ਵਿੱਚੋਂ ਕੁਝ ਆਗੂਆਂ ਤੇ ਕਾਂਗਰਸ ਦੇ ਬਾਗੀ ਆਗੂ ਗੁਰਮੇਲ ਸਿੰਘ ਮੌੜ ਦੀ ਹਮਾਇਤ ਕਰਨ ਦਾ ਵੀ ਦੋਸ਼ ਹੈ ਅਤੇ ਬਾਕੀ ਤੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਦਾ ਦੋਸ਼ ਲਗਾਇਆ ਗਿਆ ਹੈ। ਹਲਕੇ ਦੇ ਇੱਕ ਵੱਡੇ ਪਿੰਡ ਨਾਲ ਸੰਬੰਧਿਤ ਕੱਟੜ ਕਾਂਗਰਸੀ ਆਗੂ ਨੇ ਬੀਬੀ ਘਨੌਰੀ ਦੇ ਸਮਰਥਕਾਂ ਦੀ ਮੰਗ ਦੇ ਜਵਾਬ ਵਜੋਂ ਸੋਸ਼ਲ ਮੀਡੀਆ ਤੇ ਆਕੇ ਟਿੱਪਣੀ ਕੀਤੀ ਹੈ ਕਿ ਬੀਬੀ ਘਨੌਰੀ ਸਮੇਤ ਉਸਦੇ ਸਮਰਥਕਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬੀਬੀ ਜੀ ਦੀ ਕਾਰਗੁਜ਼ਾਰੀ ਜੱਗ ਜ਼ਾਹਿਰ ਹੈ। ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਸ੍ਰੀ ਸਿੰਗਲਾ ਨੂੰ ਹਲਕਾ ਮਹਿਲ ਕਲਾਂ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸਤੋਂ ਬਾਅਦ ਬੀਬੀ ਘਨੌਰੀ ਉ¤ਪਰ ਸ੍ਰੀ ਸਿੰਗਲਾ ਦੀ ਵਿਰੋਧਤਾ ਦੇ ਇਲਜ਼ਾਮ ਵੀ ਲੱਗੇ ਸਨ। ਜਿਨ੍ਹਾਂ ਆਗੂਆਂ ਨੂੰ ਬੀਬੀ ਘਨੌਰੀ ਦੇ ਸਮਰਥਕਾਂ ਨੇ ਕੱਢਣ ਦੀ ਮੰਗ ਕੀਤੀ ਹੈ ਉਨ੍ਹਾਂ ਵਿੱਚੋਂ ਬਹੁਤੇ ਆਗੂ ਜ਼ਿਲ੍ਹੇ ਦੇ ਸਿਆਸੀ ਆਕਾ ਕੇਵਲ ਸਿੰਘ ਢਿੱਲੋਂ ਦੇ ਦਰ ਦੇ ਪੁਜਾਰੀ ਹਨ। ਬਹਰਹਾਲ ! ਬੀਬੀ ਘਨੌਰੀ ਦੀ ਹਾਰ ਤੋਂ ਬਾਅਦ ਹਲਕੇ ਦੇ ਕਾਂਗਰਸੀਆਂ ਦਾ ਕਾਟੋ ਕਲੇਸ਼ ਬਾਹਰ ਆ ਚੁੱਕਾ ਹੈ, ਜਿਸਦਾ ਅਸਰ ਸਰਕਾਰ ਵੱਲੋਂ ਮਿਲਣ ਵਾਲੇ ਮਾਣ ਸਤਿਕਾਰ ( ਚੇਅਰਮੈਨੀਆਂ ਅਤੇ ਹੋਰ ਵੱਕਾਰੀ ਅਹੁਦਿਆਂ ਦੀ ਵੰਡ ) ਸਮੇਂ ਵੀ ਵੇਖਣ ਨੂੰ ਮਿਲੇਗਾ। ਮਹਿਲ ਕਲਾਂ ਦੇ ਕਾਂਗਰਸੀਆਂ ਵਿਚਕਾਰ ਸ਼ੁਰੂ ਹੋਏ ਉਕਤ ਸਿਆਸੀ ਕਲੇਸ਼ ਤੇ ਟਿੱਪਣੀ ਕਰਦੇ ਹੋਏ ਹਲਕੇ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਸਾਰਾ ਕੁਝ ਭਵਿੱਖ ਵਿੱਚ ਮਿਲਣ ਵਾਲੇ ਵੱਕਾਰੀ ਅਹੁਦਿਆਂ ਦੇ ਕਾਰਨ ਹੀ ਹੋ ਰਿਹਾ ਹੈ ਅਤੇ ਇਹ ਬੀਬੀ ਘਨੌਰੀ ਦੇ ਸਮਰਥਕਾਂ ਦੀ ਗਿਣੀ ਮਿਥੀ ਯੋਜਨਾ ਹੈ ਤਾਂ ਜੋ ਵੱਕਾਰੀ ਅਹੁਦਿਆਂ ਦੀ ਵੰਡ ਸਮੇਂ ਬੀਬੀ ਜੀ ਦੇ ਸਮਰਥਕਾਂ ਨੂੰ ਹੀ ਅੱਗੇ ਰੱਖਿਆ ਜਾ ਸਕੇ। ਬੀਬੀ ਘਨੌਰੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਜਿਹੜੀ ਗੇਮ ਬੀਬੀ ਦੇ ਵਿਰੋਧੀਆਂ ਵੱਲੋਂ ਸ਼ੁਰੂ ਕੀਤੀ ਗਈ ਸੀ ਹੁਣ ਉਹੀ ਗੇਮ ਬੀਬੀ ਦੇ ਸਮਰਥਕ ਖੇਡ ਸਕਦੇ ਹਨ ਇਸ ਲਈ ਹਲਕੇ ਵਿੱਚ ਕਾਂਗਰਸੀਆਂ ਦਾ ਸਿਆਸੀ ਕਲੇਸ਼ ਘਟਣ ਦੀ ਬਜਾਇ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਨਿਰਮਲ ਸਿੰਘ ਪੰਡੋਰੀ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਬਰਨਾਲਾ
ਸੰਪਰਕ : 94170-33033

Comments are closed.

COMING SOON .....


Scroll To Top
11