Saturday , 18 August 2018
Breaking News
You are here: Home » PUNJAB NEWS » ਬੀਬੀ ਖਾਲਸਾ, ਸੰਘਾ, ਢੇਰੀ ਅਤੇ ਸੂਦਾਂਵਾਲ ਅਕਾਲੀ ਇਸਤਰੀ ਵਿੰਗ ਦੀਆਂ ਸਰਕਲ ਪ੍ਰਧਾਨ ਨਿਯੁਕਤ

ਬੀਬੀ ਖਾਲਸਾ, ਸੰਘਾ, ਢੇਰੀ ਅਤੇ ਸੂਦਾਂਵਾਲ ਅਕਾਲੀ ਇਸਤਰੀ ਵਿੰਗ ਦੀਆਂ ਸਰਕਲ ਪ੍ਰਧਾਨ ਨਿਯੁਕਤ

ਕੁਹਾੜਾ/ਸਾਹਨੇਵਾਲ, 8 ਅਗਸਤ (ਮਹੇਸ਼ਇੰਦਰ ਸਿੰਘ ਮਾਂਗਟ)- ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਦੇ ਮਨੋਰਥ ਨਾਲ ਅਕਾਲੀ ਦਲ ਇਸਤਰੀ ਵਿੰਗ ਦੇਹਾਤੀ ਦੀ ਪ੍ਰਧਾਨ ਦਲਜੀਤ ਕੌਰ ਪਵਾ ਨੇ ਸੀਨੀਅਰ ਆਗੂ ਗਿਆਨਪ੍ਰੀਤ ਕੌਰ ਗਰੇਵਾਲ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਿਹ ਪਿੰਡ ਖਾਸੀ ਕਲ੍ਹਾਂ ਵਿਖੇ ਆਯੋਜਿਤ ਮੀਟਿੰਗ ਵਿਚ ਸਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕੌਮੀਂ ਪ੍ਰਧਾਨ ਬੀਬੀ ਜਗੀਰ ਕੌਰ ਦੀਆਂ ਹਿਦਾਇਤਾਂ ਅਤੇ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿਲੋਂ ਦੀਆਂ ਸਿਫਾਰਿਸ਼ਾਂ ਤੇ ਕੁਲਵਿੰਦਰ ਕੌਰ ਸੰਘਾ ਨੂੰ ਸਰਕਲ ਕੂੰਮਕਲ੍ਹਾਂ, ਸੁਰਿੰਦਰ ਕੌਰ ਢੇਰੀ ਨੂੰ ਸਰਕਲ ਮੇਹਰਬਾਨ ਅਤੇ ਦਲਜੀਤ ਕੌਰ ਸੂਦਾਂਵਾਲ ਨੂੰ ਸਰਕਲ ਸਾਹਨੇਵਾਲ ਦੀਆਂ ਮੁੜ ਪ੍ਰਧਾਨ ਨਿਯੁਕਤ ਕੀਤਾ ਜਦਕਿ ਕੁਲਦੀਪ ਕੌਰ ਖਾਲਸਾ ਨੂੰ ਪਹਿਲੀ ਵਾਰ ਸਰਕਲ ਜਮਾਲਪੁਰ ਦੀ ਪ੍ਰਧਾਨ ਨਿਯੁਕਤ ਕੀਤਾ। ਇਸ ਤੋਂ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਨੂੰ ਪਿੰਡ ਖਾਸੀ ਕਲ੍ਹਾਂ ਦੀ ਜਿੰਮੇਵਾਰੀ ਦਿਤੀ ਗਈ। ਇਸ ਮੌਕੇ ਬੀਬੀ ਪਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਝੂਠੇ ਵਾਅਦੇ ਕਰਕੇ ਸਤਾ ਵਿਚ ਤਾਂ ਆ ਗਈ ਹੈ ਪਰ ਡੇਢ ਸਾਲ ਬੀਤਣ ਤੇ ਵੀ ਇਸ ਨੂੰ ਡਕਾ ਨਹੀ ਤੋੜਿਆ। ਜਨਤਾ ਨਾਲ ਕੀਤੇ ਵਾਅਦਿਆਂ ਪ੍ਰਤੀ ਵਾਅਦਾ ਖਿਲਾਫੀ ਬਾਰੇ ਜਵਾਬ ਤਲਬੀ ਕਰਨ ਲਈ ਅਕਾਲੀ ਦਲ ਦਾ ਇਸਤਰੀ ਵਿੰਗ ਹੁਣ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿਚ ਕੈਪਟਨ ਸਰਕਾਰ ਨੂੰ ਹਰ ਮੋੜ ਤੇ ਘੇਰੇਗਾ। ਉਨ੍ਹਾਂ ਕਿਹਾ ਕਿ ਏਸੇ ਮਨੋਰਥ ਨਾਲ ਅਕਾਲੀ ਦਲ ਇਸਤਰੀ ਵਿੰਗ ਦਾ ਢਾਂਚਾ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਨਿਯੁਕਤੀ ਪਤਰ ਦਿਤੇ ਗਏ ਹਨ। ਕੁਝ ਦਿਨਾਂ ਵਿਚ ਹਲਕਾ ਸਾਹਨੇਵਾਲ ਦਾ ਸਮੁਚਾ ਢਾਂਚਾ ਬਣਾ ਦੇਹਾਤੀ ਜਿਲ੍ਹੇ ਦੀਆਂ ਬਾਕੀ ਵਿਧਾਨ ਸਭਾਵਾਂ ਦੇ ਢਾਂਚੇ ਵੀ ਬਣਾ ਦਿਤੇ ਜਾਣਗੇ। ਇਸ ਮੌਕੇ ਬੀਬੀ ਖਾਲਸਾ, ਸੰਘਾ, ਢੇਰੀ ਅਤੇ ਸੂਦਾਂਵਾਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਵਿਧਾਇਕ ਢਿਲੋਂ ਅਤੇ ਦੇਹਾਤੀ ਦੀ ਪ੍ਰਧਾਨ ਬੀਬੀ ਪਵਾ ਦਾ ਸਰਕਲ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ ਅਤੇ ਦਿਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਤਾ। ਇਸ ਮੌਕੇ ਮਾਤਾ ਰਣਜੀਤ ਕੌਰ, ਅਮਰ ਕੌਰ, ਗੁਰਮੀਤ ਕੌਰ, ਸੁਖਦੇਵ ਕੌਰ, ਕੁਲਦੀਪ ਕੌਰ, ਚਰਨਜੀਤ ਕੌਰ, ਜਸਵੰਤ ਕੌਰ, ਸੁਰਪਿੰਦਰ ਕੌਰ, ਸਤਿੰਦਰਪਾਲ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਦਲਜੀਤ ਕੌਰ, ਹਰਦੀਪ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਭਗਵੰਤ ਕੌਰ, ਰਾਜਿੰਦਰ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਜਗਦੀਪ ਕੌਰ, ਬੇਅੰਤ ਕੌਰ ਅਤੇ ਗੀਤਾਂਜਲੀ ਆਦਿ ਹਾਜਰ ਸਨ।

Comments are closed.

COMING SOON .....
Scroll To Top
11