Thursday , 27 June 2019
Breaking News
You are here: Home » Editororial Page » ਬੀਬੀ ਕਲਸੂਮ ਨਵਾਜ ਸਰੀਫ਼ ਦੇ ਅਕਾਲ ਚਲਾਣੇ ’ਤੇ ਸ. ਮਾਨ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

ਬੀਬੀ ਕਲਸੂਮ ਨਵਾਜ ਸਰੀਫ਼ ਦੇ ਅਕਾਲ ਚਲਾਣੇ ’ਤੇ ਸ. ਮਾਨ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

ਫ਼ਤਹਿਗੜ੍ਹ ਸਾਹਿਬ- ‘‘ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਸ੍ਰੀ ਨਵਾਜ ਸਰੀਫ਼ ਦੀ ਬੇਗਮ ਕਲਸੂਮ ਨਵਾਜ ਸਰੀਫ਼ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਹਨ । ਜਿਸ ਨਾਲ ਸ੍ਰੀ ਸਰੀਫ਼ ਪਰਿਵਾਰ ਅਤੇ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਅਤੇ ਪਾਕਿਸਤਾਨ ਦੇ ਉਨ੍ਹਾਂ ਦੇ ਸੰਬੰਧ ਵਿਚ ਰਹਿਣ ਵਾਲੇ ਵੱਡੀ ਗਿਣਤੀ ਵਿਚ ਨਿਵਾਸੀਆ ਨੂੰ ਇਕ ਅਸਹਿ ਅਤੇ ਅਕਹਿ ਘਾਟਾ ਪਿਆ ਹੈ । ਸ੍ਰੀ ਨਵਾਜ ਸਰੀਫ਼ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਾਤੀ ਉਮਰਾਂ ਦੇ ਬਸਿੰਦੇ ਸਨ । ਜਿਸ ਕਾਰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਿੱਖ ਕੌਮ ਨਾਲ ਇਕ ਪੁਰਾਤਨ ਅੱਛੇ ਸੰਬੰਧਾਂ ਵਾਲਾ ਰਿਸਤਾ ਹੈ । ਬੀਬੀ ਕਲਸੂਮ ਨਵਾਜ ਦੇ ਅਕਾਲ ਚਲਾਣੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਵੀ ਡੂੰਘਾਂ ਦੁੱਖ ਹੋਇਆ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਸਰੀਫ਼ ਪਰਿਵਾਰ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਲੇਕਿਨ ਬੀਬੀ ਜੀ ਦੇ ਜਾਣ ਨਾਲ ਪਾਕਿਸਤਾਨ ਨਿਵਾਸੀਆ, ਸੰਬੰਧੀਆਂ, ਦੋਸਤਾਂ, ਮਿੱਤਰਾਂ ਆਦਿ ਨੂੰ ਵੀ ਗਹਿਰਾ ਦੁੱਖ ਪਹੁੰਚਿਆ ਹੈ। ਇਸ ਹੋਈ ਅਚਾਨਕ ਮੌਤ ਉਤੇ ਜਿਥੇ ਅਸੀਂ ਸਰੀਫ਼ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ, ਉਥੇ ਬੀਬੀ ਕਲਸੂਮ ਨਵਾਜ ਜੀ ਦੀ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਤਹਿ ਦਿਲੋਂ ਅਰਦਾਸ ਕਰਦੇ ਹਾਂ ਕਿ ਸਾਡੇ ਤੋਂ ਵਿਛੜੀ ਪਵਿੱਤਰ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਸਰੀਫ਼ ਪਰਿਵਾਰ, ਪਾਕਿਸਤਾਨ ਨਿਵਾਸੀਆ, ਮੁਸਲਿਮ ਲੀਗ ਪਾਰਟੀ ਅਤੇ ਪੁਰਾਤਨ ਸੰਬੰਧਾਂ ਨਾਲ ਜੁੜੀ ਉਨ੍ਹਾਂ ਦੇ ਪਰਿਵਾਰ ਨਾਲ ਸਿੱਖ ਕੌਮ ਨੂੰ ਵੀ ਭਾਣੇ ਵਿਚ ਰਹਿਣ ਦਾ ਬਲ ਬਖਸ਼ਿਸ਼ ਕਰਨ ਅਤੇ ਸ੍ਰੀ ਨਵਾਜ ਸਰੀਫ਼ ਅਤੇ ਉਨ੍ਹਾਂ ਦੇ ਬੱਚਿਆਂ, ਪਰਿਵਾਰ ਦੇ ਮੈਬਰਾਂ ਦੇ ਅੰਗ-ਸੰਗ ਰਹਿੰਦੇ ਹੋਏ ਜਿਥੇ ਉਨ੍ਹਾਂ ਨੂੰ ਇਹ ਵੱਡੇ ਦੁੱਖ ਸਹਿਣ ਦੀ ਸ਼ਕਤੀ ਬਖਸਣ, ਉਥੇ ਉਨ੍ਹਾਂ ਨੂੰ ਆਪਣੀ ਸਿਆਸੀ ਤੇ ਸਮਾਜਿਕ ਜਿੰਦਗੀ ਵਿਚ ਮਨੁੱਖਤਾ ਦੀ ਸੇਵਾ ਕਰਨ ਅਤੇ ਹਰ ਤਰੱਕੀਆ ਕਰਨ ਦੀ ਵੀ ਮਿਹਰ ਕਰਨ ।ੂਇਨ੍ਹਾਂ ਜ਼ਜਬਾਤਾਂ ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸਰੀਫ਼ ਪਰਿਵਾਰ ਨਾਲ ਈਮੇਲ ਸੰਦੇਸ਼ ਰਾਹੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ ਅਤੇ ਪੁਰਾਤਨ ਸਿੱਖ ਕੌਮ ਤੇ ਮੁਸਲਿਮ ਕੌਮ ਦੇ ਰਿਸਤੇ ਨੂੰ ਇਸ ਦੁੱਖ ਵਿਚ ਸਰੀਕ ਹੁੰਦੇ ਹੋਏ ਆਪਣੀਆ ਭਾਵਨਾਵਾਂ ਪਰਿਵਾਰ ਤੱਕ ਪਹੁੰਚਦੀਆ ਕੀਤੀ।

Comments are closed.

COMING SOON .....


Scroll To Top
11