Monday , 17 February 2020
Breaking News
You are here: Home » BUSINESS NEWS » ਬਿਲਾਸਪੁਰ ਰੇਲਵੇ ਲਾਈਨ ਲਈ ਪੰਜਾਬ ਦੀ ਅਕਵਾਇਰ ਕੀਤੀ ਜ਼ਮੀਨ ਦਾ ਹਿਮਾਚਲ ਦੀ ਤਰਜ਼ ‘ਤੇ ਮੁਆਵਜ਼ਾ ਦਿੱਤਾ ਜਾਵੇ : ਸੰਦੀਪ ਸਿੰਘ ਕਲੋਤਾ

ਬਿਲਾਸਪੁਰ ਰੇਲਵੇ ਲਾਈਨ ਲਈ ਪੰਜਾਬ ਦੀ ਅਕਵਾਇਰ ਕੀਤੀ ਜ਼ਮੀਨ ਦਾ ਹਿਮਾਚਲ ਦੀ ਤਰਜ਼ ‘ਤੇ ਮੁਆਵਜ਼ਾ ਦਿੱਤਾ ਜਾਵੇ : ਸੰਦੀਪ ਸਿੰਘ ਕਲੋਤਾ

ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਭਾਰਤ ਸਰਕਾਰ ਵੱਲੋਂ ਨਵੀਂ ਬੀ ਜੀ ਰੇਲਵੇ ਲਾਈਨ ਭਨੂਪਲੀ ਤੋਂ ਬਿਲਾਸਪੁਰ ਬਣਾਈ ਜਾ ਰਹੀ ਹੈ। ਇਸ ਲਾਈਨ ਲਈ ਜਿੱਥੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ।ਉੱਥੇ ਹੀ ਪੰਜਾਬ ਦੇ ਦਰਜਨਾਂ ਪਿੰਡਾਂ ਦੀ ਉਪਜਾਉ ਅਤੇ ਕੀਮਤੀ ਜ਼ਮੀਨ ਵੀ ਅਕਵਾਇਰ ਕੀਤੀ ਗਈ।ਇਸ ਸੰਬੰਧੀ ਪੰਜਾਬ ਦੇ ਜਮੀਨ ਮਾਲਕਾਂ ਜਿਨਾ ਦੀ ਜ਼ਮੀਨ ਰੇਲਵੇ ਲਈ ਅਕਵਾਈਰ ਹੋਈ ਹੈ, ਉਹਨਾਂ ਦਾ ਇੱਕ ਵਫਦ ਨੰਬਰਦਾਰ ਸੰਦੀਪ ਸਿੰਘ ਕਲੋਤਾ ਪ੍ਰਧਾਨ ਯੂਥ ਅਕਾਲੀ ਦਲ ਰੋਪੜ ਦੇ ਨਾਲ ਐਸ ਡੀ ਐਮ ਕਨੂੰ ਗਰਗ ਨੂੰ ਮਿਲਿਆ।ਜਿਸ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਦੇ ਜਮੀਨ ਮਾਲਕ ਸ਼ਾਮਿਲ ਹੋ ਅਤੇ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੇ ਮੰਗ ਕੀਤੀ ਕਿ ਹਿਮਾਚਲ ਦੀ ਤਰਜ਼ ਤੇ ਹੀ ਪੰਜਾਬ ਦੇ ਜਮੀਨ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇੱਥੇ ਇਹ ਵੀ ਜਿਕਰਯੋਗ ਹੈ ਕਿ ਹਿਮਾਚਲ ਦੇ ਜ਼ਮੀਨ ਦੇ ਮਾਲਕਾਂ ਦਾ ਮੁਆਵਜ਼ਾ ਬਹੁਤ ਹੀ ਜ਼ਿਆਦਾ ਹੈ ਪ੍ਰੰਤੂ ਪੰਜਾਬ ਦੇ ਜ਼ਮੀਨ ਮਾਲਕਾਂ ਨੂੰ ਉਸ ਦੇ ਮੁਕਾਬਲੇ ਬਹੁਤ ਹੀ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਜ਼ਮੀਨ ਮਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਹਿਮਾਚਲ ਨਾਲੋਂ ਪੰਜਾਬ ਦੀ ਜ਼ਮੀਨ ਜ਼ਿਆਦਾ ਉਪਜਾਊ ,ਵੱਧ ਖੇਤੀਯੋਗ ਅਤੇ ਕੀਮਤੀ ਹੈ। ਇਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਵੱਧ ਮੁਆਵਜ਼ਾ ਦੇਣਾ ਬਣਦਾ ਹੈ। ਇਸ ਸਬੰਧੀ ਐੱਸ ਡੀ ਐੱਮ ਸ੍ਰੀ ਅਨੰਦਪੁਰ ਸਾਹਿਬ ਕਨੁ ਗਰਗ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਪੰਜਾਬ ਦੇ ਜ਼ਮੀਨ ਮਾਲਕਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਕਰਮ ਚੰਦ ਸਾਬਕਾ ਸਰਪੰਚ ਪਹਾੜਪੁਰ, ਭਜਨ ਸਿੰਘ ਸਰਪੰਚ ਪਹਾੜਪੁਰ, ਭਾਗੋ ਸਰਪੰਚ ਸਿਮਰਵਾਲਾ, ਨੰਬਰਦਾਰ ਦੇਵਰਾਜ, ਸੁੱਚਾ ਸਿੰਘ , ਦੇਸ਼ ਰਾਜ , ਮਖਨ ਸਿੰਘ, ਜੀਤ ਰਾਮ, ਸੁਰਿੰਦਰ ਸਿੰਘ, ਪ੍ਰਕਾਸ਼ ਚੰਦ, ਰਤਨ ਲਾਲ , ਸੁਰਜੀਤ ਸਿੰਘ, ਬੰਤੀ ਦੇਵੀ, ਕਰਨਜੀਤ ਕੋਰ, ਅਮਰੂ ਰਾਮ, ਗਿਆਨ ਚੰਦ ,ਅਮਰਨਾਥ ,ਕਮਲ਼ਦੇਵ ਰਾਜਪਾਲ ਸਰੂਪ ਸਿੰਘ, ਜਿਗੰਦਰ ਲਾਲ, ਲਖਮੀਚੰਦ , ਲਛਮਣ, ਰਾਮ ਲਾਲ, ਸੋਹਣ ਲਾਲ, ਹਾਕਮ ਚੰਦ, ਬਿਸ਼ਨਾ ਰਾਮ,ਬੱਗੀ, ਕਰਨਜੀਤ ਕੋਰ, ਅਮਰੂਰਾਮ,ਅਰਜਨ ਸਿੰਘ ,ਪ੍ਰੀਤਮ ਚੰਦ,ਗੀਤਾ ਰਾਮ,ਪ੍ਰੀਤਮ ਚੰਦ ,ਸੂਰਤ,ਆਸ਼ਾ ਰਾਮ,ਸੁਖਵੀਰ ਜਿੰਦਵੜੀ,ਸੱਜਣ ਸਿੰਘ ਸੂਰੇਵਾਲ,ਕੇਸਰ ਸਿੰਘ ਬਿੱਲੂ ਸੂਰੇਵਾਲ, ਦਵਿੰਦਰ ਸਿੰਘ ਸੂਰੇਵਾਲ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11