Tuesday , 20 August 2019
Breaking News
You are here: Home » Editororial Page » ਬਿਰਧ ਆਸ਼ਰਮਾਂ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ

ਬਿਰਧ ਆਸ਼ਰਮਾਂ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ

ਮੇਰੀ ਉਮਰ ਪੰਤਾਲੀ ਸਾਲ ਹੈ। ਮੇਰੇ ਇਕ ਲੜਕਾ ਹੀ ਹੈ। ਸ਼ਾਇਦ ਅਸੀਂ ਜ਼ਮੀਨਾ ਵਾਲੇ ਲੋਕਾਂ ਨੇ ਇਹ ਸਭ ਤੋਂ ਵਡੀ ਗ਼ਲਤੀ ਕੀਤੀ ਹੈ ਕਿ ਜ਼ਮੀਨ ਦੀ ਵੰਡ ਦੇ ਡਰੋ ਇਕ ਪੁਤ ਹੀ ਪੈਦਾ ਕੀਤਾ ਹੈ। ਜੇ ਪਹਿਲਾਂ ਲੜਕਾ ਪੈਦਾ ਹੋ ਗਿਆ ਤਾਂ ਅਗੇ ਬਸ ਹੋਰ ਬਚਾ ਇਸੇ ਡਰੋ ਪੈਦਾ ਨਹੀਂ ਹੋਣ ਦਿਤਾ ਕਿ ਜੇ ਲੜਕਾ ਹੋ ਗਿਆ ਤਾਂ ਜ਼ਮੀਨ ਵੰਡੀ ਜਾਵੇਗੀ। ਜੇ ਲੜਕੀ ਪੈਦਾ ਹੋ ਗਈ ਤਾਂ ਅਗੇ ਤੋਂ ਲੜਕਾ ਹੀ ਲੈਣਾ ਹੈ ਚਾਹੇ ਕੁਝ ਵੀ ਕਰਨਾ ਪਵੇ। ਲੜਕੀ ਹੋਰ ਨਹੀਂ ਹੋਣ ਦੇਣੀ। ਇਸੇ ਚਕਰ ਵਿਚ ਮੇਰੇ ਹਾਣੀ ਲੋਕਾਂ ਨੇ ਭਰੂਣਾ ਨਾਲ ਖੂਹ ਭਰਤੇ ਸੀ ਤਾਂ ਹੀ ਸਰਕਾਰ ਨੂੰ ਲਿੰਗ ਨਿਰਧਾਰਤ (ਚਿਕ) ਕਰਨ ਵਾਲੀਆ ਮਸ਼ੀਨਾ ਤੇ ਪਾਬੰਦੀ ਲਾਉਂਣੀ ਪਈ ਸੀ। ਚਲੋ ਛਡੋ ਇਸ ਚਕਰ ਨੂੰ ਹੁਣ ਗਲ ਕਰਦੇ ਹਾਂ ਕਿ ਅਜ ਮੇਰੇ ਹਾਣੀ ਲੋਕਾਂ ਦਾ ਮੁਖ ਕੰਮ ਹੈ ਕਿ ਹਰ ਪਿੰਡ ਵਿਚ ਇਕ ਦੋ ਬਿਰਧ ਆਸ਼ਰਮ ਬਣਾਏ ਜਾਣ ਤਾਂ ਕਿ ਸਾਨੂੰ ਭਵਿਖ ਵਿਚ ਕੋਈ ਡਿਕਤ ਨਾ ਆਵੇ। ਜਿਸ ਹਿਸਾਬ ਨਾਲ ਅਜ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾ ਨੂੰ ਭਜ ਰਹੀ ਹੈ। ਉਸ ਹਿਸਾਬ ਨਾਲ ਸਾਨੂੰ ਆਧੁਨਿਕ ਬਿਰਧ ਆਸ਼ਰਮ ਹਰ ਪਿੰਡ ਵਿਚ ਚਾਹੀਦਾ ਹੈ। ਜਿਸ ਵਿਚ ਅਸੀਂ ਆਪਣੇ ਸਾਰੇ ਹਾਣੀ ਇਕਠੇ ਬੈਠ ਗਲਾਂ ਬਾਤਾਂ ਕਰਕੇ ਆਪਣਾ ਟਾਇਮ ਪਾਸ ਕਰੀਏ। ਇਸ ਬਿਰਧ ਆਸ਼ਰਮ ਵਿਚ ਇਹ ਵੀ ਸਹੂਲਤ ਹੋਵੇ ਕਿ ਕੋਈ ਵੀ ਆਦਮੀ ਆ ਜਾ ਸਕਦਾ ਹੋਵੇ ਜੇ ਕਿਸੇ ਬਜ਼ੁ?ਰਗ ਦਾ ਘਰ ਜਾਣ ਲਈ ਦਿਲ ਕਰੇ ਤਾਂ ਉਹ ਆਪਣੇ ਘਰ ਜਾ ਸਕਦਾ ਹੋਵੇ। ਉਸ ਦੀ ਰੋਟੀ ਟੁਕ ਘਰ ਵਿਚ ਉਸ ਨੂੰ ਪਹੁੰਚਾਈ ਜਾਵੇ। ਜਦੋਂ ਕਿਸੇ ਦਾ ਦਿਲ ਕਰੇ ਉਹ ਸ਼ਹਿਰ ਵਿਚ ਜਾ ਆਵੇ ਜਾਂ ਕਿਸੇ ਦੂਰ ਨੇੜੇ ਦੀ ਰਿਸ਼ਤੇਦਾਰੀ ਵਿਚ ਜਾ ਸਕਦਾ ਹੋਵੇ। ਬਿਰਧ ਆਸ਼ਰਮ ਵਿਚ ਚੰਗੇ ਡਾਕਟਰ ਨਰਸ ਆਦਿ ਦਾ ਪ੍ਰਬੰਧ ਹੋਵੇ ਰੋਟੀ ਟੁਕ ਖਵਾਉਣ ਦਾ ਪ੍ਰਬੰਧ ਹੋਵੇ ਬਜ਼ੂਰਗ ਨੂੰ ਨਵਾਉਣ ਧੋਣ ਦਾ ਪ੍ਰਬੰਧ ਹੋਵੇ। ਗਲ ਕਿ ਉਸ ਬਜ਼ੁਰਗ ਨੂੰ ਸੰਭਾਲਣ ਦਾ ਹਰ ਪ੍ਰਬੰਧ ਹੋਵੇ। ਨਾਲ ਨਾਲ ਉਸ ਨੂੰ ਆਉਣ ਜਾਣ ਦੀ ਅਜ਼ਾਦੀ ਹੋਵੇ। ਪਿੰਡ ਵਿਚਲੇ ਬਿਰਧ ਆਸ਼ਰਮ ਵਿਚ ਅਨੁਖ ਔਖ ਮਹਿਸੂਸ ਨਹੀਂ ਕਰਦਾ।ਕਿਉਕਿ ਸਾਨੂੰ ਪੰਜਾਬੀ ਲੋਕਾਂ ਨੂੰ ਆਪਣੀ ਜਨਮ ਭੌ ਦਾ ਵਿਛੋੜਾ ਸਭ ਤੋਂ ਵਧ ਤੰਗ ਕਰਦਾ ਹੈ।ਇਸ ਲਈ ਹਰ ਪਿੰਡ ਬਿਰਧ ਆਸ਼ਰਮ ਹੋਣਾ ਜ਼ਰੂਰੀ ਹੈ। ਸੋ ਅਜ ਵੇਲਾ ਹੈ ਕਿ ਅਸੀਂ ਸਾਰੇ ਰਲ ਕੇ ਆਪਣਾ ਅਗਾ ਸਵਾਰ ਲਈਏ। ਅਗਾ ਧਾਰਮਿਕ ਲੋਕਾਂ ਵਾਲਾ ਨਹੀਂ। ਸਚ ਮੁਚ ਸਾਡੀ ਜ਼ਿੰਦਗੀ ਦਾ ਅਗਾ ਜੋ ਹੋਰ ਕੁਝ ਸਮੇਂ ਨੂੰ ਸਾਡੇ ਕੰਮ ਆਉਂਣਾ ਹੈ। ਸੋ ਜੇ ਆਪਣੇ ਬੁਢਾਪੇ ਵਿਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਵਿਦੇਸ਼ ਗਏ ਜਾ ਜਾਣ ਵਾਲੇ ਪੁਤਾ ਦੀ ਆਸ ਛਡ ਆਪਣਾ ਜੀਵਨ ਵਧੀਆ ਜਿਉਂਣ ਦਾ ਉਪਰਾਲਾ ਸਾਨੂੰ ਆਪ ਕਰਨਾ ਚਾਹੀਦਾ ਹੈ। ਸ਼ੁਭ ਕੰਮ ਵਿਚ ਦੇਰ ਕੀ ਕਰਨੀ ਹੈ। ਸਮੇਂ ਦੀ ਜੋਰਦਾਰ ਮੰਗ ਹੈ ਕਿ ਹਰ ਪਿੰਡ ਵਿਚ ਘਟੋ ਘਟ ਇਕ ਬਿਰਧ ਆਸ਼ਰਮ ਜਰੂਰ ਹੋਵੇ। ਜਿਥੇ ਮੀਆਂ ਬੀਵੀ ਦੇ ਇਕਠੇ ਇਕ ਕਮਰੇ ਵਿਚ ਵੀ ਰਹਿ ਸਕਦੇ ਹੋਣ।
ਇਸ ਤਰ੍ਹਾਂ ਸਾਡਾ ਬੁਢਾਪਾ ਥੋੜਾ ਸੋਖਾ ਹੋ ਜਾਵੇਗਾ। ਸੋ ਇਸ ਕੰਮ ਨੂੰ ਛੇਤੀ ਤੋਂ ਚਾਲੂ ਕਰਨਾ ਸਾਡਾ ਫ਼ਰਜ ਵੀ ਬਣਦਾ ਹੈ। ਹਾਂ ਇਕ ਗਲ ਹੋਰ ਇਸ ਕੰਮ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣੀ ਕਿਉਕਿ ਵਿਦੇਸ਼ ਬੈਠੇ ਬਚੇ ਇਹ ਕਮੀ ਨਹੀਂ ਆਉਣ ਦੇਣਗੇ। ਦੂਜਾ ਤੁਹਾਡੀਆ ਜ਼ਮੀਨਾ ਦਾ ਮਾਮਲਾ ਤੁਸੀਂ ਬਿਰਧ ਆਸ਼ਰਮ ਨੂੰ ਦੇਣ ਲਗ ਜਾਵੋਗੇ ਕਿਉਕਿ ਆਉਣ ਵਾਲੇ ਸਮੇਂ ਵਿਚ ਤੁਹਾਡਾ ਸਭ ਕੁਝ ਉਸ ਬਿਰਧ ਆਸ਼ਰਮ ਨੇ ਹੀ ਹੋਣਾ ਹੈ। ਸੋ ਆਓ ਛੇਤੀ ਤੋਂ ਛੇਤੀ ਇਹ ਕਾਰਜ ਸ਼ੁਰੂ ਕਰੀਏ। ਅਜ ਸਮਾਂ ਇਸ ਗਲ ਦੀ ਪੁਰਜੋਰ ਮੰਗ ਕਰਦਾ ਹੈ।

Comments are closed.

COMING SOON .....


Scroll To Top
11