Monday , 17 February 2020
Breaking News
You are here: Home » BUSINESS NEWS » ਬਿਨਾਂ ਬਿਲ ਤੋਂ 6 ਕਿੱਲੋ ਤੋਂ ਜਿਆਦਾ ਸੋਨੇ ਦੇ ਗਹਿਣੇ ਸਮੇਤ ਹਿਰਾਸਤ ’ਚ ਲਏ ਵਿਅਕਤੀ ਈ.ਟੀ.ਓ. ਦੇ ਹਵਾਲੇ

ਬਿਨਾਂ ਬਿਲ ਤੋਂ 6 ਕਿੱਲੋ ਤੋਂ ਜਿਆਦਾ ਸੋਨੇ ਦੇ ਗਹਿਣੇ ਸਮੇਤ ਹਿਰਾਸਤ ’ਚ ਲਏ ਵਿਅਕਤੀ ਈ.ਟੀ.ਓ. ਦੇ ਹਵਾਲੇ

ਖੰਨਾ, 22 ਅਕਤੂਬਰ, (ਪਨਾਗ, ਖੋਖਰ)- ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਸਵੀਰ ਸਿੰਘ ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ ਨਾਰਕੋਟਿਕ ਸੈਲ ਖੰਨਾ ਸਮੇਤ ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਮਹਿੰਦਰ ਚੰਦ, ਹੌਲਦਾਰ ਸੁਖਦੇਵ ਸਿੰਘ, ਸਿਪਾਹੀ ਸੁਖਦੀਪ ਸਿੰਘ, ਪੀ.ਐਚ.ਜੀ ਗਿਆਨ ਸਿੰਘ ਅਤੇ ਪੀ.ਐਚ.ਜੀ ਜੁਝਾਰ ਸਿੰਘ ਵਲੋ ਪ੍ਰਿਸਟੀਨ ਮਾਲ ਜੀ.ਟੀ. ਰੋਡ ਖੰਨਾ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਵਿਅਕਤੀਆ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਈਡ ਤੋਂ ਆ ਰਹੀ ਇਕ ਕਾਰ ਨੰਬਰ ਪੀ.ਬੀ-31-ਯੂ-2311 ਮਾਰਕਾ ਬਲੀਨੋ ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿਚ ਬੈਠੇ ਵਿਅਕਤੀਆ ਨੇ ਪੁਛਣ ਪਰ ਆਪਣਾ ਨਾਮ ਅਰਪਿਤ ਸ਼ੁਕਲਾ ਪੁਤਰ ਰਜੇਸ਼ ਕੁਮਾਰ ਵਾਸੀ ਮਕਾਨ ਨੰ: 21-ਐਫ ਅੰਬੇ ਅਪਾਰਟਮੈਂਟ ਨੇੜੇ ਅਪੋਲੋ ਗਰਾਊਂਡ ਪਟਿਆਲਾ ਅਤੇ ਅਮਿਤ ਕੁਮਾਰ ਪੁਤਰ ਰਾਮ ਮੂਰਤੀ ਵਾਸੀ ਮਕਾਨ ਨੰਬਰ 8-ਸੀ, ਤੇਜ਼ ਬਾਗ ਕਲੋਨੀ ਨੇੜੇ ਸਨੌਰੀ ਅਡਾ ਪਟਿਆਲਾ ਦਸਿਆ। ਕਾਰ ਦੀ ਤਲਾਸ਼ੀ ਲੈਣ ਪਰ ਡਰਾਈਵਰ ਅਤੇ ਉਸਦੀ ਨਾਲ ਵਾਲੀ ਸੀਟ ਦੇ ਥਲੇ ਬਣੀ ਛੁਪਣਗਾਹ ਵਿਚੋ 6 ਕਿੱਲੋ 250 ਗ੍ਰਾਂਮ ਸੋਨੇ ਦੇ ਗਹਿਣੇ ਬ੍ਰਾਮਦ ਹੋਏ। ਜਿਸ ਸਬੰਧੀ ਉਕਤ ਵਿਅਕਤੀ ਸੋਨੇ ਦੇ ਗਹਿਣਿਆ ਸਬੰਧੀ ਕੋਈ ਬਿਲ ਜਾਂ ਕਾਗਜ ਪੇਸ਼ ਨਹੀ ਕਰ ਸਕੇ। ਮੌਕਾ ‘ਤੇ ਸ਼੍ਰੀ ਅਮਿਤ ਸਿੰਘ ਈ.ਟੀ.ਓ ਅਤੇ ਇੰਸਪੈਕਟਰ ਸਰੂਪ ਸਿੰਘ ਮੋਬਾਇਲ ਵਿੰਗ ਫਤਹਿਗੜ ਸਾਹਿਬ ਨੂੰ ਅਗਲੀ ਲੋੜੀਂਦੀ ਕਾਰਵਾਈ ਲਈ ਹਵਾਲੇ ਕੀਤਾ। ਇਸਤੋਂ ਇਲਾਵਾ ਥਾਣੇਦਾਰ ਲਾਭ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਰਾਤ ਵਕਤ ਪ੍ਰਿਸਟੀਨ ਮਾਲ ਜੀ.ਟੀ. ਰੋਡ ਖੰਨਾ ਪਾਸ ਸ਼ਕੀ ਵਿਅਕਤੀਆ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦਿਲੀ ਸਾਈਡ ਤੋਂ ਆ ਰਹੀ ਬਸ ਨੂੰ ਰੋਕਕੇ ਚੈਕ ਕਰਨ ਪਰ ਉਸ ਵਿਚ ਸਵਾਰ ਇਕ ਮੁਸਾਫਿਰ ਕੋਲੋ 320 ਗ੍ਰਾਮ ਸੋਨੇ ਦੇ ਗਹਿਣ ਬ੍ਰਾਮਦ ਹੋਏ, ਜਿਸਨੇ ਪੁਛਣ ਪਰ ਆਪਣਾ ਨਾਮ ਸੰਦੀਪ ਕੁਮਾਰ ਗੋਸਵਾਮੀ ਵਾਸੀ ਯੂ.ਪੀ. ਦਸਿਆ।ਜਿਸਨੂੰ ਅਗਲੇਰੀ ਕਾਰਵਾਈ ਲਈ ਸ਼੍ਰੀ ਅਮਿਤ ਸਿੰਘ ਈ.ਟੀ.ਓ ਮੋਬਾਇਲ ਵਿੰਗ ਫਤਹਿਗੜ ਸਾਹਿਬ ਦੇ ਅਗਲੀ ਲੋੜੀਂਦੀ ਕਾਰਵਾਈ ਲਈ ਹਵਾਲੇ ਕੀਤਾ।

Comments are closed.

COMING SOON .....


Scroll To Top
11