Tuesday , 16 July 2019
Breaking News
You are here: Home » BUSINESS NEWS » ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹਮੀਰਗੜ੍ਹ ਟਰਾਂਸਫਾਰਮ ਫਟਣ ਨਾਲ 3 ਜ਼ਖ਼ਮੀ-2 ਦੀ ਹਾਲਤ ਗੰਭੀਰ

ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਹਮੀਰਗੜ੍ਹ ਟਰਾਂਸਫਾਰਮ ਫਟਣ ਨਾਲ 3 ਜ਼ਖ਼ਮੀ-2 ਦੀ ਹਾਲਤ ਗੰਭੀਰ

ਮੂਨਕ, 16 ਮਈ (ਕੁਲਵੰਤ ਸਿੰਘ ਦੇਹਲਾ)- ਮੂਨਕ ਨੇੜੇ ਪੈਂਦੇ ਪਿੰਡ ਹਮੀਰਗੜ੍ਹ ਵਿਖੇ ਬਿਜਲੀ ਟਰਾਂਸਫਾਰਮ ਫਟਣ ਕਾਰਨ 3 ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿਚ 2 ਵਿਅਕਤੀਆਂ ਦੀ ਹਾਲਤ ਨਾਜੁਕ ਦਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮੌਕੇ ਪਰ ਮੌਜੂਦ ਪਿੰਡ ਵਾਸੀਆਂ ਨੇ ਦਸਿਆ ਕਿ ਬਸ ਸਟੈਡ ਹਮੀਰਗੜ੍ਹ ਪਰ ਮੌਜੂਦ ਗੁਰਦੁਆਰਾ ਸਾਹਿਬ ਦੇ ਨੇੜੇ ਲਗਿਆ ਟਰਾਂਸਫਾਰਮ ਵਿਚ  ਅਚਾਨਕ ਧਮਾਕਾ ਹੋਇਆ ਜਿਸ ਦੀ ਚਪੇਟ ਵਿਚ ਨੇੜੇ ਖੜ੍ਹੇ ਦੁਕਾਨਦਾਰ ਨਰੰਗ ਸਿੰਘ, ਪ੍ਰੇਮ ਸਿੰਘ ਅਤੇ ਘੋਨਾ ਰਾਮ ਪ੍ਰੇਮੀ ਆ ਗਏ ਜੋ ਕਿ ਗੰਭੀਰ ਰੂਪ ਵਿਚ ਜਖਮੀ ਹੋ ਗਏ। ਇਸ ਵਿਚੋਂ 2 ਵਿਅਕਤੀਆਂ ਦੀ ਹਾਲਤ ਗੰਭੀਰ ਦਸੀ ਜਿਨ੍ਹਾਂ ਨੂੰ ਹਿਸਾਰ ਵਿਖੇ ਰੈਫਰ ਕਰ ਦਿਤਾ ਗਿਆ। ਅਗੇ ਪੁਛਣ ਤੇ ਮੌਕੇ ਤੇ ਮੌਜੂਦ ਚਸ਼ਮਦੀਦ ਵਿਅਕਤੀਆਂ ਨੇ ਦਸਿਆ ਕਿ ਇਸ ਟਰਾਂਸਫਾਰਮ ਦੀ ਸਿਕਾਇਤ ਪਹਿਲਾ ਕਈ ਵਾਰ ਬਿਜਲੀ ਮਹਿਕਮੇ ਨੂੰ ਕੀਤੀ ਜਾ ਚੁਕੀ ਹੈ, ਪਰੰਤੂ ਮਹਿਕਮੇ ਵਲੋਂ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਅਜ ਇਸ ਦਰਦਨਾਕ ਘਟਨਾ ਦਾ ਕਾਰਨ ਬਣ ਗਿਆ। ਇਸ ਹਾਦਸੇ ਦੇ ਵਿਰੋਧ ਵਿਚ ਪਿੰਡ ਵਾਸੀਆਂ ਵਲੋਂ ਮੂਨਕ ਚੰਡੀਗੜ੍ਹ ਰੋਡ ਜਾਮ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡੀ.ਐਸ.ਪੀ. ਬੂਟਾ ਸਿੰਘ ਗਿਲ ਲਹਿਰਾ ਵਿਸਵਾਸ ਦਿਵਾਉਣ ਤੇ ਕਿ ਜੋ ਵੀ ਵਿਅਕਤੀ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ, ਧਰਨਾ ਚੁਕ ਲਿਆ ਗਿਆ। ਇਸ ਮੌਕੇ ਤੇ ਜਦੋਂ ਬਿਜਲੀ ਵਿਭਾਗ ਨਾਲ ਸਬੰਧਿਤ ਅਧਿਕਾਰ ਐਸ.ਡੀ.ਓ. ਨਛਤਰ ਸਿੰਘ ਬੰਗਾਂ ਨਾਲ ਗਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜੋ ਟਰਾਂਸਫਾਰਮ ਦੀ ਸੁਚ ਹੈ, ਉਹ ਪਿੰਡ ਦੇ ਵਿਅਕਤੀ ਵਲੋਂ ਹੀ ਕਟੀ ਗਈ, ਨਾ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਟੀ ਗਈ।’

Comments are closed.

COMING SOON .....


Scroll To Top
11