Monday , 14 October 2019
Breaking News
You are here: Home » HEALTH » ਬਿਜਲੀ ਮੁਲਾਜ਼ਮ ਦੇ ਡਿਊਟੀ ਸਮੇਂ ਖੰਭੇ ’ਤੇ ਲੱਗਿਆ ਜਬਰਦਸਤ ਕਰੰਟ

ਬਿਜਲੀ ਮੁਲਾਜ਼ਮ ਦੇ ਡਿਊਟੀ ਸਮੇਂ ਖੰਭੇ ’ਤੇ ਲੱਗਿਆ ਜਬਰਦਸਤ ਕਰੰਟ

ਸ਼ੇਰਪੁਰ, 22 ਅਪ੍ਰੈਲ (ਹਰਜੀਤ ਕਾਤਿਲ) – ਪੰਜਾਬ ਰਾਜ ਪਾਵਰਕਾਮ ਪ੍ਰਾਈਵੇਟ ਲਿਮ: ਦਫਤਰ ਸ਼ੇਰਪੁਰ ਦੇ ਅਧੀਨ ਕੰਮ ਕਰਦੇ ਇਕ ਸਹਾਇਕ ਲਾਇਨਮੈਨ ਦੇ ਅਜ ਸਵੇਰ ਸਮੇਂ ਬਿਜਲੀ ਦੇ ਖੰਬੇ ‘ਤੇ ਕੰਮ ਕਰਦੇ ਹੋਏ ਬੜੀ ਚੌਕ ਦੇ ਨਜ਼ਦੀਕ ਜਬਰਦਸ਼ਤ ਕਰੰਟ ਲਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਲਾਇਨਮੈਨ ਜਗਦੀਪ ਸਿੰਘ ਪੁਤਰ ਗੁਰਚੇਤ ਸਿੰਘ ਵਾਸੀ ਖੇੜੀ ਕਲਾਂ ਅਜ ਜਦੋਂ ਬੜੀ ਚੌਕ ਵਿਖੇ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਖੰਭੇ ਤੇ ਚੜਿਆ ਤਾਂ ਅਚਾਨਕ ਵਾਪਸੀ ਕਰੰਟ ਦੀ ਲਪੇਟ ਵਿਚ ਆ ਗਿਆ ਤੇ ਉਹ ਬਿਜਲੀ ਦੀਆਂ ਖੰਭੇ ਉਪਰਲੀਆਂ ਤਾਰਾਂ ਤੇ ਜਾ ਡਿਗਿਆ ਤੇ ਕੁਝ ਸਮੇਂ ਬਾਅਦ ਤਾਰਾਂ ਤੇ ਲਕਟਦੇ ਰਹਿਣ ਤੋਂ ਬਾਅਦ ਧਰਤੀ ਤੇ ਹੇਠਾਂ ਵਲ ਡਿਗ ਪਿਆ। ਜਿਸ ਦੇ ਖਬੇ ਡੋਲੇ ਤੇ ਕਾਫੀ ਲੰਮਾ ਕਟ ਲਗ ਗਿਆ ਅਤੇ ਪੂਰੇ ਸਰੀਰ ਤੇ ਗੰਭੀਰ ਸਟਾਂ ਲਗ ਗਈਆ। ਸਥਾਨਿਕ ਲੋਕਾਂ ਅਤੇ ਮੁਲਾਜ਼ਮਾਂ ਵਲੋਂ ਉਸ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਸ਼ੇਰਪੁਰ ਵਿਖੇ ਲਿਆਦਾ ਗਿਆ। ਜਿਥੇ ਡਾ. ਪਾਵੇਲ, ਫਾਰਮਾਸਿਸਟ ਰਾਕੇਸ਼ ਕੁਮਰ ਤੇ ਹੋਰ ਸਟਾਫ ਨੇ ਜਗਦੀਪ ਸਿੰਘ ਨੂੰ ਮੁਢਲੀ ਸਹਾਇਤਾ ਦਿਤੇ ਜਾਣ ਤੋਂ ਬਾਅਦ ਸਿਵਲ ਹਸਪਤਾਲ ਧੂਰੀ ਵਿਖੇ ਰੈਫਰ ਕਰ ਦਿਤਾ ਗਿਆ। ਸਿਵਲ ਹਸਪਤਾਲ ਧੂਰੀ ਵਿਖੇ ਜਗਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ। ਇਥੇ ਇਹ ਗਲ ਜਿਕਰਯੋਗ ਹੈ ਕਿ ਅਜ ਸਵੇਰ ਤੋਂ ਹੀ ਬਿਜਲੀ ਸਪਲਾਈ ਬੰਦ ਪਈ ਸੀ ਪਰ ਘਰਾਂ ਵਿਚ ਲਗੇ ਜਨਰੇਟਰ ਤੇ ਇਨਵਰਟਰ ਦੇ ਵਾਪਸੀ ਕਰੰਟ ਬਿਜਲੀ ਦੀਆਂ ਤਾਰਾਂ ਵਿਚ ਆ ਜਾਣ ਕਰਕੇ ਇੰਨਾਂ ਵਡਾ ਹਾਦਸਾ ਵਾਪਰ ਗਿਆ।

Comments are closed.

COMING SOON .....


Scroll To Top
11