Tuesday , 21 January 2020
Breaking News
You are here: Home » BUSINESS NEWS » ਬਿਜਲੀ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ‘ਤੇ ਲਾਇਆ ਰੋਸ ਧਰਨਾ

ਬਿਜਲੀ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ‘ਤੇ ਲਾਇਆ ਰੋਸ ਧਰਨਾ

ਭਗਤਾ ਭਾਈ ਕਾ, 3 ਦਸੰਬਰ (ਸਵਰਨ ਸਿੰਘ ਭਗਤਾ)- ਸਾਂਝੇ ਫੋਰਮ ਦੇ ਸੱਦੇ ਤੇ ਅੱਜ ਸਥਾਨਕ ਪਾਵਰਕਾਮ ਸਬ ਡਵੀਜਨ ਦੇ ਦਫਤਰ ਅੱਗੇ ਬਿਜਲੀ ਮੁਲਾਜਮਾਂ ਦੀਆਂ ਸਾਰੀਆਂ ਜੱਥੇਬੰਦੀਆਂ ਵੱਲੋਂ ਪਿਛਲੇ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਰੋਸ ਧਰਨਾ ਲਾਇਆ ਗਿਆ ਜੋ ਕਿ ਅੱਜ ਦੂਸਰੇ ਦਿਨ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਐਸਡੀਓ ਗੁਰਮੇਲ ਸਿੰਘ, ਦਰਸ਼ਨ ਸਿੰਘ ਪ੍ਰਧਾਨ ਟੀਐਯੂ, ਬਿੰਦਰ ਸਿੰਘ ਮਲੂਕਾ ਇੰਪ.ਫੈਡਰੇਸ਼ਨ,ਰਿਟਾਇਰ ਯੂਨੀਅਨ ਦੇ ਕਿਸ਼ੋਰੀ ਲਾਲ ,ਸੇਰ ਸਿੰਘ,ਗੁਰਨਾਮ ਸਿੰਘ,ਨਾਹਰ ਸਿੰਘ ,ਬੋਘਾ ਸਿੰਘ ਅਤੇ ਸਰਬਜੀਤ ਸਿੰਘ ਏਟਕ ਆਦਿ ਨੇ ਸਬੋਧਨ ਕੀਤਾ।ਇਸ ਮੋਕੇ ਆਗੂਆਂ ਨੇ ਕਿਹਾ ਕਿ ਜੇਕਰ ਮਹਿਕਮੇ ਨੇ ਮੁਲਾਜਮਾਂ ਦੀ ਤਨਖਾਹ ਨਾ ਪਾਈ ਤਾਂ ਸਾਂਝੇ ਫੋਰਮ ਦੇ ਸੱਦੇ ਤੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।ਸਟੇਜ ਦੀ ਕਾਰਵਾਈ ਸਾਥੀ ਕਰਮਜੀਤ ਸਿੰਘ ਨੇ ਨਿਭਾਈ।

Comments are closed.

COMING SOON .....


Scroll To Top
11