Monday , 17 December 2018
Breaking News
You are here: Home » Carrier » ਬਾਲ ਦਿਵਸ ਮੌਕੇ ਸਪਰਿੰਗ ਡਿਊ ਸਕੂਲ ’ਚ ਬੱਚਿਆਂ ਨੂੰ ਕੀਤਾ ਸਨਮਾਨਿਤ

ਬਾਲ ਦਿਵਸ ਮੌਕੇ ਸਪਰਿੰਗ ਡਿਊ ਸਕੂਲ ’ਚ ਬੱਚਿਆਂ ਨੂੰ ਕੀਤਾ ਸਨਮਾਨਿਤ

ਜਗਰਾਉਂ, 14 ਨਵੰਬਰ (ਪਰਮਜੀਤ ਸਿੰਘ ਗਰੇਵਾਲ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਅੱਜ ਬਾਲ ਦਿਵਸ ਨੂੰ ਗਰੈਜ਼ੂਏਸ਼ਨ ਸੈਰੇਮਨੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਸਮਾਰੋਹ ਨੂੰ ਖਾਸ ਤੌਰ ਬਾਲ ਦਿਵਸ ਦੀ ਕੀਤੀ ਮਿਹਨਤ ਦਾ ਫਲ਼ ਮਿਲ ਸਕੇ। ਇਸ ਗੱਲ ਨੁੂੰ ਮੱਦੇਨਜ਼ਰ ਰੱਖਦਿਆਂ ਹੋਇਆ ਅੱਜ ਬਾਲ ਦਿਵਸ ਤੇ ਐਲ ਕੇ ਜੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦੀ ਗਰੈਜ਼ੂਏਸ਼ਨ ਸੈਰੇਮਨੀ ਕੀਤੀ ਗਈ। ਇਸ ਸਮਾਰੋਹ ਵਿੱਚ ਪ੍ਰੈਜੀਡੈਂਟ ਸ੍ਰੀ ਮਨਜੋਤ ਚੌਹਾਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਖਵਿੰਦਰ ਛਾਬੜਾ, ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ, ਵਾਇਸ ਪ੍ਰਿੰਸੀਪਲ ਬੇਅੰਤ ਬਾਵਾ, ਮੈਨੇਜਰ ਮਨਦੀਪ ਚੌਹਾਨ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹ ਦਾ ਅਰੰਭ ਸ਼ਬਦ ਦੇਹ ਸ਼ਿਵਾ ਵਰ ਮੋਹਿ ਏਹਿ ਨਾਲ ਕੀਤਾ ਗਿਆ। ਇਸ ਉਪਰੰਤ ਨਰਸਰੀ ਤੋਂ ਯੂ ਕੇ ਜੀ ਤੱਕ ਦੇ ਬੱਚਿਆਂ ਨੇ ‘‘ਨੰਨਾ ਮੁੰਨਾ ਰਾਹੀਂ ਹੂੂੰ ਗਾਣੇ ਤੇ ਬਹੁਤ ਸੋਹਣਾ ਡਾਂਸ ਕੀਤਾ। ਪ੍ਰਿੰਸੀਪਲ ਸਰ ਸ੍ਰੀ ਨਵਨੀਤ ਚੋਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਾਲ ਦਿਵਸ ਦੀ ਵਧਾਈ ਦੇ ਨਾਲ ਨਾਲ ਇਨਾਮ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਵੀ ਵਧਾਈ ਦਿੱਤੀ। ਇਸ ਸਮੇਂ ਸਮੂਹ ਮੈਨੇਜਮੈਂਟ ਮੈਂਬਰ ਅਤੇ ਸਟਾਫ ਹਾਜ਼ਰ ਸੀ।

Comments are closed.

COMING SOON .....


Scroll To Top
11