Tuesday , 17 July 2018
Breaking News
You are here: Home » Carrier » ਬਾਲਾਜੀ ਸਕਿੱਲ ਡਿਵੈਲਪਮੈਂਟ ਸਿਲਾਈ ਸੈਂਟਰ ਵਿਖੇ ਕਿੱਟਾ ਵੰਡੀਆਂ

ਬਾਲਾਜੀ ਸਕਿੱਲ ਡਿਵੈਲਪਮੈਂਟ ਸਿਲਾਈ ਸੈਂਟਰ ਵਿਖੇ ਕਿੱਟਾ ਵੰਡੀਆਂ

ਸਰਦੂਲਗੜ੍ਹ, 6 ਦਸੰਬਰ-(ਨਰਾਇਣ ਗਰਗ)-ਸਰਦੂਲਗੜ੍ਹ ਦੇ ਕਰੀਬੀ ਪਿੰਡ ਕਾਹਨੇਵਾਲਾ ਵਿਖੇ ਚੱਲ ਰਹੇ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਬਾਲਾਜੀ ਸਕਿੱਲ ਡਵੈਲਪਮੈਂਟ ਸਿਲਾਈ ਸੈਂਟਰ ਵਿਖੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਭਰਾ ਭਾਗ ਸਿੰਘ ਭੂੰਦੜ ਨੇ ਸਲਾਈ ਸਿੱਖ ਰਹੀਆ ਲੜਕੀਆ ਨੂੰ ਡਰੈਸ ਕਿੱਟਾ ਵੰਡੀਆ। ਸੈਂਟਰ ਪ੍ਰਬੰਧਕ ਰੋਸ਼ਨ ਲਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਸਰਕਾਰ ਦੁਆਰਾ 120 ਸੀਟਾ ਮਨਜੂਰ ਹੋਈਆ ਹਨ। ਜਿਸ ਤਹਿਤ 120 ਲੜਕੀਆ ਨੂੰ ਫਰੀ ਸਿਲਾਈ ਦੀ ਸਿਖਲਾਈ ਦਿੱਤੀ ਜਾਦੀ ਹੈ ਇਹ ਕੋਰਸ ਤਿੰਨ ਮਹੀਨਿਆਂ ਵਿੱਚ ਪੂਰਾ ਕਰਵਾਇਆ ਜਾਦਾ ਹੈ। ਲੜਕੀਆਂ ਦੇ ਆਉਣ ਜਾਣ ਲਈ ਫਰੀ ਵੈਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬੇਰੋਜਗਾਰ ਲੜਕੀਆ ਨੂੰ ਸਲਾਈ ਸਿੱਖ ਕੇ ਆਪਣਾ ਖੁਦ ਰੁਜਗਾਰ ਕਰਨ ਦਾ ਮੌਕਾ ਮਿਲੇਗਾ । ਔਰਤਾ ਲਈ ਇਹ ਕੋਸ਼ਲ ਵਿਕਾਸ ਯੋਜਨਾ ਵਰਦਾਨ ਸਾਬਤ ਹੋਵੇਗੀ। ਇਸ ਮੌਕੇ ਸੁਭਾਸ਼ ਖਿੱਚੜ, ਦੇਵਦੱਤ, ਰਾਮ ਘਿਟਾਲਾ, ਸ਼ਿਵਦੱਤ, ਮਨੋਜ ਕੁਮਾਰ, ਓਮ ਪ੍ਰਕਾਸ਼, ਮੰਗਤ ਰਾਮ, ਕਾਸ਼ੀ ਰਾਮ, ਹਰੀ ਰਾਮ, ਭੂਪ ਸਿੰਘ, ਰਾਏ ਸਿੰਘ, ਟੀਚਰ ਗਗਨ ਅਤੇ ਨਿਧੀ ਮੌਜੂਦ ਸਨ।

Comments are closed.

COMING SOON .....
Scroll To Top
11