Saturday , 17 November 2018
Breaking News
You are here: Home » NATIONAL NEWS » ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਬਾਰਾਮੂਲਾ ’ਚ ਸੁਰੱਖਿਆ ਬਲਾਂ ਵੱਲੋਂ 4 ਅੱਤਵਾਦੀ ਢੇਰ, ਕਮਾਂਡੋ ਜ਼ਖਮੀ

ਸ੍ਰੀਨਗਰ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੱਛਮੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਰਫੀਆਬਾਦ ‘ਚ ਸੁਰਖਿਆ ਬਲਾਂ ਅਤੇ ਅਤਵਾਦੀਆਂ ’ਚ ਮੁਠਭੇੜ ਹੋਈ। ਮੁਠਭੇੜ ਉਸ ਸਮੇਂ ਸ਼ੁਰੂ ਹੋਈ ਜਦੋਂ 32 ਆਰ. ਆਰ. ਅਤੇ 9 ਪੈਰਾ ਦੇ ਕਮਾਂਡੋਜ਼ ਨੇ ਲਦੂਰਾ ਜੰਗਲਾਂ ’ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ।ਲੁੱਕੇ ਹੋਏ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ‘ਚ ਇਕ ਪੈਰਾ ਕਮਾਂਡੋ ਜ਼ਖਮੀ ਹੋ ਗਿਆ। ਇਕ ਅੱਤਵਾਦੀ ਸਮੂਹ ਨੇ ਹਾਲ ਹੀ ‘ਚ ਘੁਸਪੈਠ ਕੀਤੀ ਸੀ।ਰਫੀਆਬਾਦ ਇਲਾਕੇ ਦੇ ਲਦੂਰਾ ਜੰਗਲਾਂ ਵਿੱਚ ਫੌਜ ਨੂੰ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇੱਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ, ਪਰ ਇਹ ਤਲਾਸ਼ੀ ਅਭਿਆਨ ਐਨਕਾਊਂਟਰ ਉਦੋਂ ਬਣ ਗਿਆ ਜਦੋਂ ਅੱਤਵਾਦੀਆਂ ਵੱਲੋਂ ਗੋਲੀਬਾਰੀ ੍ਰਸ਼ੁਰੂ ਕਰ ਦਿੱਤੀ ਗਈ। ਖ਼ਬਰ ਲਿਖੇ ਜਾਣ ਤਕ ਮੁਠਭੇੜ ਜਾਰੀ ਸੀ। ਸੂਤਰਾਂ ਨੇ ਦਸਿਆ ਹੈ ਕਿ ਪੈਰਾ ਕਮਾਂਡੋ ਨੂੰ ਗੋਲੀ ਲਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਲਿਜਾਇਆ ਗਿਆ ਹੈ।ਮੰਗਲਵਾਰ ਨੂੰ ਵੀ ਗੁਰੇਜ ਸੈਕਟਰ ‘ਚ ਘੁਸਪੈਠ ਨੂੰ ਰੋਕਣ ਲਈ ਸੈਨਾ ਨੇ ਅਭਿਆਨ ਚਲਾਇਆ ਸੀ, ਜਿਸ ‘ਚ ਮੇਜਰ ਸਹਿਤ ਚਾਰ ਜਵਾਨ ਸ਼ਹੀਦ ਹੋ ਗਏ ਸੀ ਜਦਕਿ ਦੋ ਅਤਵਾਦੀ ਮਾਰੇ ਗਏ।

Comments are closed.

COMING SOON .....


Scroll To Top
11