Monday , 16 December 2019
Breaking News
You are here: Home » Carrier » ਬਾਬਾ ਫ਼ਰੀਦ ਕਾਲਜ ਵਿਖੇ ‘ਕੈਰੀਅਰ ਗਾਈਡੈਂਸ’ ਬਾਰੇ ਮਾਹਿਰ ਭਾਸ਼ਣ ਕਰਵਾਇਆ

ਬਾਬਾ ਫ਼ਰੀਦ ਕਾਲਜ ਵਿਖੇ ‘ਕੈਰੀਅਰ ਗਾਈਡੈਂਸ’ ਬਾਰੇ ਮਾਹਿਰ ਭਾਸ਼ਣ ਕਰਵਾਇਆ

ਬਠਿੰਡਾ, 3 ਨਵੰਬਰ (ਸੁਖਵਿੰਦਰ ਸਰਾਂ)-ਬਾਬਾ ਫ਼ਰੀਦ ਕਾਲਜ ਦੇ ਕਾਮਰਸ ਵਿਭਾਗ ਨੇ ਕੈਰੀਅਰ ਗਾਈਡੈਂਸ ਬਾਰੇ ਮਾਹਿਰ ਭਾਸ਼ਣ ਕਰਵਾਇਆ ਜਿਸ ਵਿੱਚ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ ( ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ ) ਸ੍ਰੀ ਬੀ.ਡੀ. ਸ਼ਰਮਾ ਨੇ ਬੀ.ਕਾਮ ਆਖਰੀ ਸਾਲ ਦੇ 150 ਵਿਦਿਆਰਥੀਆਂ ਨੂੰ ਇਹ ਮਾਹਿਰ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਸ੍ਰੀ ਸ਼ਰਮਾ ਨੇ ਬੀ.ਕਾਮ. ਤੋਂ ਬਾਅਦ ਕੈਰੀਅਰ ਦੇ ਮੌਕਿਆਂ ਜਿਵੇਂ ਐਮ.ਕਾਮ., ਐਮ.ਬੀ.ਏ., ਸੀ.ਏ., ਸੀ.ਐਸ., ਆਈ.ਸੀ.ਡਬਲਿਊ.ਏ., ਸਿਵਲ ਸਰਵਿਸਜ਼ ਅਤੇ ਹੋਰ ਬਹੁਤ ਸਾਰੇ ਉਪਲੱਬਧ ਮੌਕਿਆਂ ਨੂੰ ਸਾਝਾਂ ਕੀਤਾ ਅਤੇ ਇਹਨਾਂ ਕੋਰਸਾਂ ਨੂੰ ਪੂਰਾ ਕਰਨ ਉਪਰੰਤ ਨੌਕਰੀ ਦੇ ਮੌਕਿਆਂ ਅਤੇ ਲਾਭ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਵਿਦਿਆਰਥੀਆਂ ਨੇ ਇਸ ਭਾਸ਼ਣ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਮਾਹਿਰ ਤੋਂ ਕਈ ਸੁਆਲ ਵੀ ਪੁੱਛੇ। ਮਾਹਿਰ ਵੱਲੋਂ ਮੌਕੇ ਤੇ ਹੀ ਤਸੱਲੀਬਖ਼ਸ਼ ਜਵਾਬ ਦੇ ਕੇ ਵਿਦਿਆਰਥੀਆਂ ਦੀਆਂ ਸ਼ੰਕਾਵਾਂ ਨੂੰ ਨਵਿਰਤ ਕੀਤਾ ਗਿਆ। ਅਖੀਰ ਵਿਚ ਕਾਮਰਸ ਵਿਭਾਗ ਦੇ ਮੁੱਖੀ ਵੱਲੋਂ ਸ੍ਰੀ ਸ਼ਰਮਾ ਦਾ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਵੀ ਬੀ.ਐਫ.ਜੀ.ਆਈ. ਦੇ ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਵਿਭਾਗ ਦੇ ਸਹਿਯੋਗ ਨਾਲ ਬੀ.ਬੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਲਈ ‘ਕੈਰੀਅਰ ਗਾਈਡੈਂਸ’ ਬਾਰੇ ਮਾਹਿਰ ਭਾਸ਼ਣ ਕਰਵਾਇਆ ਗਿਆ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ.ਸਰਮਾਂ ਨੇ ਇਸ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਹ ਸੈਸ਼ਨ ਵੀ ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਰਿਹਾ । ਸ੍ਰੀ ਬੀ.ਡੀ. ਸ਼ਰਮਾਂ ਨੇ ਦਿਲਚਸਪ ਤੇ ਮੰਨੋਰੰਜਕ ਕਹਾਣੀਆਂ ਰਾਹੀਂ ਬਹੁਤ ਸਾਰੇ ਕਰੀਅਰ ਗਾਈਡੈਂਸ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਦੀ ਇੱਕ-ਇੱਕ ਕਰ ਕੇ ਕਾਊਂਸਲਿੰਗ ਹੋਣੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਹੁੰਦਾ ਹੈ ।

Comments are closed.

COMING SOON .....


Scroll To Top
11