Tuesday , 20 August 2019
Breaking News
You are here: Home » Religion » ਬਾਬਾ ਫਰੀਦ ਸੁਸਾਇਟੀ ਵੱਲੋਂ ਐਵਾਰਡਾਂ ਦਾ ਹੋਇਆ ਐਲਾਨ

ਬਾਬਾ ਫਰੀਦ ਸੁਸਾਇਟੀ ਵੱਲੋਂ ਐਵਾਰਡਾਂ ਦਾ ਹੋਇਆ ਐਲਾਨ

ਫਰੀਦਕੋਟ, 10 ਸਤੰਬਰ (ਗੁਰਜੀਤ ਰੋਮਾਣਾ)- ਸ੍ਰ: ਇੰਦਰਜੀਤ ਸਿੰਘ ਜੀ ਖਾਲਸਾ ਮੁਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਗੁ: ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਰਜਿ: ਫਰੀਦਕੋਟ ਅਤੇ ਟਿਲਾ ਬਾਬਾ ਫਰੀਦ ਰਿਲੀਜੀਅਸ ਐਡ. ਚੈਰੀਟੇਬਲ ਸੁਸਾਇਟੀ ਰਜਿ: ਫਰੀਦਕੋਟ ਦੇ ਮੈਂਬਰਾਨ ਨੇ ਇਸ ਸਾਲ 2018 ਦਾ (ਓ) ਬਾਬਾ ਫਰੀਦ ਆਵਾਰਡ ਫਾਰ ਔਨੈਸਟੀ- (1) ਇੰਜੀ: ਸ: ਜਸਬੀਰ ਸਿੰਘ ਭੁਲਰ (ਐਸ.ਈ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਫਰੀਦਕੋਟ) ਅਤੇ (2) ਸ੍ਰੀ ਮੁੰਹਮਦ ਤਾਇਬ (ਆਈ. ਏ. ਐਸ. ਡਿਪਟੀ ਕਮਿਸ਼ਨਰ, ਕਪੂਰਥਲਾ) ਨੂੰ ਦੇਣ ਦਾ ਐਲਾਨ ਕੀਤਾ ਹੈ ਅਤੇ (ਅ) ਭਗਤ ਪੂਰਨ ਸਿੰਘ ਅਵਾਰਡ ਮੁਨਖਤਾ ਦੀ ਸੇਵਾ ਲਈ- (1) ਸ੍ਰ: ਗੁਰਪ੍ਰੀਤ ਸਿੰਘ (ਚੇਅਰਮੈਂਨ ਮੁਨਖਤਾ ਦੀ ਸੇਵਾ ਸੁਸਾਇਟੀ ਪਿੰਡ ਬਰਨਹਾਰ, ਹੰਬੜਾ ਰੋਡ, ਲੁਧਿਆਣਾ) ਅਤੇ (2) ਗੁਰੂ ਕਾ ਲੰਗਰ (ਆਈ ਹਸਪਤਾਲ, ਸੈਕਟਰ 182 ਚੰਡੀਗੜ ਮਾਰਫਤ ਸ੍ਰ ਹਰਜੀਤ ਸਿੰਘ ਸਭਰਵਾਲ (ਓਨਰੈਰੀ ਸੈਕਟਰੀ) ਨੂੰ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ।ਇਹ ਸਾਰੇ ਅਵਾਰਡ 23 ਸਤਬੰਰ 2018 ਦਿਨ ਐਤਵਾਰ ਗੁ: ਗੋਦੜੀ ਸਾਹਿਬ ਬਾਬਾ ਫਰੀਦ ਕੋਟਕਪੂਰਾ ਰੋਡ ਦੇ ਦੀਵਾਨ ਹਾਲ ਵਿਚ ਸਵੇਰੇ 11:00 ਵਜੇ ਮਹੰਤ ਕਾਹਨ ਸਿੰਘ ਜੀ ਮੁਖੀ ਸੇਵਾ ਪੰਥੀ ਸੰਪਰਦਾਇ ਅਤੇ ਬਾਬਾ ਰਾਸ਼ੀਦ ਫਰੀਦੀ ਜੀ ਮੁਖੀ ਆਸਤਾਨਾ-ਏ-ਆਲੀਆ, ਰਜਬਪੁਰ ਯੂ.ਪੀ. ਹਰ ਅਵਾਰਡ ਹਾਸਿਲ ਕਰਨ ਵਾਲੇ ਨੂੰ ਸਿਰੋਪਾਓ ਦੁਸ਼ਾਲਾ, ਸਾਈਟੇਸ਼ਨ ਅਤੇ ਇਕ- ਇਕ ਲਖ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਨਗੇ।

Comments are closed.

COMING SOON .....


Scroll To Top
11