Monday , 22 October 2018
Breaking News
You are here: Home » Editororial Page » ਬਾਬਰੀ ਮਸਜਿਦ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹਿੰਦੂਤਵ ਜਮਾਤਾਂ ਕਾਂਗਰਸ-ਭਾਜਪਾ-ਸੀ.ਪੀ.ਆਈ-ਸੀ.ਪੀ.ਐਮ ਆਦਿ ਦੀ ਸਾਂਝੀ ਸਾਜਿਸ਼

ਬਾਬਰੀ ਮਸਜਿਦ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹਿੰਦੂਤਵ ਜਮਾਤਾਂ ਕਾਂਗਰਸ-ਭਾਜਪਾ-ਸੀ.ਪੀ.ਆਈ-ਸੀ.ਪੀ.ਐਮ ਆਦਿ ਦੀ ਸਾਂਝੀ ਸਾਜਿਸ਼

ਫ਼ਤਹਿਗੜ੍ਹ ਸਾਹਿਬ- ‘‘6 ਦਸੰਬਰ 1992 ਨੂੰ ਅੱਜ ਦੇ ਦਿਨ ਸ੍ਰੀ ਨਰਸਿਮਾ ਰਾਓ ਦੀ ਕਾਂਗਰਸ ਵਿਜਾਰਤ ਸਮੇਂ ਮੁਸਲਿਮ ਕੌਮ ਦੇ ਅਯੋਧਿਆ ਵਿਖੇ ਮਹਾਨ ਪਵਿੱਤਰ ਧਾਰਮਿਕ ਸਥਾਨ ਸ੍ਰੀ ਬਾਬਰੀ ਮਸਜਿਦ ਨੂੰ ਸਮੁੱਚੇ ਹਿੰਦੂ ਸੰਗਠਨਾਂ ਜਿਨ੍ਹਾਂ ਵਿਚ ਹੁਕਮਰਾਨ ਕਾਂਗਰਸ ਜਮਾਤ, ਬੀਜੇਪੀ, ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਬਜਰੰਗ ਦਲ, ਸੀ.ਪੀ.ਆਈ, ਸੀ.ਪੀ.ਐਮ ਅਤੇ ਹੋਰ ਹਿੰਦੂ ਸੰਗਠਨਾਂ ਨੇ ਡੂੰਘੀ ਸਾਜ਼ਿਸ ਤਹਿਤ ਯੋਜਨਾਬੰਦ ਢੰਗ ਰਾਹੀ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਲੱਖਾਂ ਹੀ ਫਿਰਕੂ ਹਿੰਦੂਆਂ ਨੇ ਗੈਤੀਆਂ, ਹਥੌੜਿਆਂ ਆਦਿ ਨਾਲ ਢਹਿ-ਢੇਰੀ ਇਸ ਕਰਕੇ ਕੀਤਾ ਤਾਂ ਕਿ ਮੁਸਲਿਮ ਕੌਮ ਵਿਚ ਦਹਿਸਤ ਪੈਦਾ ਕਰਕੇ ਉਨ੍ਹਾਂ ਨੂੰ ਹਿੰਦੂਤਵ ਸੋਚ ਦਾ ਗੁਲਾਮ ਬਣਨ ਲਈ ਮਜ਼ਬੂਰ ਕੀਤਾ ਜਾ ਸਕੇ । ਇਹ ਜੋ ਉਪਰੋਕਤ ਹਿੰਦੂ ਜਮਾਤਾਂ ਨੇ ਮਨੁੱਖਤਾ, ਧਾਰਮਿਕ ਅਤੇ ਇਖ਼ਲਾਕ ਵਿਰੋਧੀ ਹਿੰਦ ਦੇ ਵਿਧਾਨ ਅਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਬਾਬਰੀ ਮਸਜਿਦ ਢਹਿ-ਢੇਰੀ ਕੀਤੀ, ਇਹ ਅਤਿ ਨਿੰਦਣਯੋਗ ਅਤੇ ਅਫ਼ਸੋਸਨਾਕ ਕਾਰਵਾਈ ਸੀ । ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਬਰੀ ਮਸਜਿਦ ਦੀ ਸ਼ਹਾਦਤ ਦੀ 25ਵੀਂ ਵਰ੍ਹੇਗੰਢ ਮਨਾਉਦੀ ਹੋਈ ਹਿੰਦੂਤਵ ਹੁਕਮਰਾਨਾਂ ਦੀ ਇਸ ਘਿਣੋਨੀ ਕਾਰਵਾਈ ਦੀ ਕੌਮਾਂਤਰੀ ਪੱਧਰ ਤੇ ਜਿਥੇ ਘੋਰ ਨਿੰਦਾ ਕਰਦਾ ਹੈ, ਉਥੇ ਸਮੁੱਚੀ ਮੁਸਲਿਮ ਕੌਮ ਭਾਵੇ ਉਹ ਪੰਜਾਬ, ਦੂਸਰੇ ਸੂਬਿਆਂ ਜਾਂ ਮੁਲਕਾਂ ਵਿਚ ਵੱਸਦੀ ਹੈ, ਨੂੰ ਇਸ ਜ਼ਬਰ-ਜੁਲਮ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵਿੱਢੇ ਮਨੁੱਖਤਾ ਪੱਖੀ ਸੰਘਰਸ਼ ਦੀ ਪੂਰਨ ਹਮਾਇਤ ਕਰਨ ਅਤੇ ਸਿੱਖ ਕੌਮ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋਣ ਅਤੇ ਜ਼ਾਬਰਾਂ ਨੂੰ ਚੁਣੋਤੀ ਦੇਣ ਦੀ ਜੋਰਦਾਰ ਅਪੀਲ ਕਰਦਾ ਹੈ ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਫ਼ਤਹਿਗੜ੍ਹ ਸਾਹਿਬ ਜੀ ਦੀ ਸ਼ਹੀਦੀ ਧਰਤੀ ਉਤੇ ਗੁਰਦੁਆਰਾ ਰੱਥ ਸਾਹਿਬ ਵਿਖੇ ਬੀਤੀ 4 ਦਸੰਬਰ ਤੋਂ ਬਾਬਰੀ ਮਸਜਿਦ ਦੀ ਸ਼ਹਾਦਤ ਦੀ 25ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਜੋ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਉਸ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾ ਕੇ ਕੀਤੀ ਗਈ ਅਰਦਾਸ ਉਪਰੰਤ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾਂ ਦੇ ਇਸ ਸਾਂਝੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਆਪਣੀ ਤਕਰੀਰ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਦਾ ਨਿਸ਼ਾਨਾਂ ਕੇਵਲ ਮੁਸਲਿਮ ਕੌਮ ਤੇ ਧਰਮ ਹੀ ਨਹੀਂ, ਬਲਕਿ ਇਨ੍ਹਾਂ ਤਾਕਤਾਂ ਦੀਆਂ ਮੰਦਭਾਵਨਾ ਸਿੱਖ, ਇਸਾਈ ਅਤੇ ਦਲਿਤ ਵਰਗ ਵੀ ਹਨ । ਇਸੇ ਸੋਚ ਅਧੀਨ ਜੂਨ 1984 ਵਿਚ ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰਦੁਆਰਿਆ ਉਤੇ ਫ਼ੌਜ ਨਾਲ ਲੈਸ ਹੋ ਕੇ ਹਮਲੇ ਕੀਤੇ ਅਤੇ ਸਾਡੇ ਪਵਿੱਤਰ ਅਸਥਾਨਾਂ ਨੂੰ ਢਹਿ-ਢੇਰੀ ਕੀਤਾ ਅਤੇ 25 ਹਜਾਰ ਦੇ ਕਰੀਬ ਨਿਰਦੋਸ਼ ਸਿੱਖ ਸਰਧਾਲੂਆਂ ਨੂੰ ਸ਼ਹੀਦ ਕੀਤਾ । ਇਸੇ ਸੋਚ ਅਧੀਨ ਦੱਖਣੀ ਸੂਬਿਆਂ ਕਰਨਾਟਕਾ, ਬੰਗਲੌਰ, ਕੇਰਲਾ ਆਦਿ ਸੂਬਿਆਂ ਵਿਚ ਵੀ ਇਸਾਈ ਚਰਚਾ ਅਤੇ ਉਨ੍ਹਾਂ ਦੀਆਂ ਨੰਨਜਾ ਉਤੇ ਹਮਲੇ ਕੀਤੇ ਗਏ ਸਨ । ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਹੀ ਜਿੰਦਾ ਬੇਰਹਿੰਮੀ ਨਾਲ ਸਾੜ ਦਿੱਤਾ ਗਿਆ ਤਾਂ ਕਿ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕੀਤੀ ਜਾ ਸਕੇ ਤੇ ਫਿਰ ਇਨ੍ਹਾਂ ਸਭਨਾਂ ਨੂੰ ਹਿੰਦੂ ਧਰਮ ਵਿਚ ਤਬਦੀਲ ਕਰਨ ਅਤੇ ਇਨ੍ਹਾਂ ਉਤੇ ਹਿੰਦੂਤਵ ਪ੍ਰੋਗਰਾਮ ਠੋਸਣ ਲਈ ਸਾਜ਼ਿਸ ਘੜੀ ਜਾ ਸਕੇ । ਕਿਉਂਕਿ ਸਿੱਖ ਕੌਮ ਤੇ ਮੁਸਲਿਮ ਕੌਮ ਦੋਵੇ ਅਣਖੀ ਕੌਮਾਂ ਹਨ ਅਤੇ ਕਦੀ ਵੀ ਗੁਲਾਮੀਅਤ ਨੂੰ ਪ੍ਰਵਾਨ ਨਹੀਂ ਕਰਦੇ । ਹੁਕਮਰਾਨਾਂ ਵੱਲੋਂ ਫੈਲਾਈ ਜਾ ਰਹੀ ਸਰਕਾਰੀ ਦਹਿਸਤਗਰਦੀ, ਜ਼ਬਰ-ਜੁਲਮ ਸਭ ਹੱਦਾਂ ਪਾਰ ਕਰ ਚੁੱਕੀਆ ਹਨ ਅਤੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਬਰਦਾਸਤ ਕਰਨ ਯੋਗ ਨਹੀਂ । ਇਸ ਲਈ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਸਭ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਦਲਿਤ ਵਰਗ ਜਿੰਨੀ ਜਲਦੀ ਹੋ ਸਕੇ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਨ੍ਹਾਂ ਹਿੰਦੂਤਵ ਤਾਕਤਾਂ ਵਿਰੁੱਧ ਡੱਟ ਜਾਣ । ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਰੋਜ਼ਾਨਾ ਹੀ ਫ਼ੌਜ ਵੱਲੋਂ 3-4 ਕਸ਼ਮੀਰੀ ਨੌਜ਼ਵਾਨਾਂ ਨੂੰ ਮਾਰਿਆ ਜਾ ਰਿਹਾ ਹੈ । ਉਥੇ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਰਹਿ ਗਈ । ਫ਼ੌਜ ਨੂੰ ਕਿਸੇ ਨੂੰ ਵੀ ਘਰ ਜਾਂ ਕਾਰੋਬਾਰ ਤੋਂ ਚੁੱਕ ਕੇ ਲੈ ਜਾਣ, ਉਸ ਉਤੇ ਜ਼ਬਰ-ਜੁਲਮ ਕਰਨ ਅਤੇ ਉਸ ਨੂੰ ਸਰੀਰਕ ਤੌਰ ਤੇ ਖਤਮ ਕਰ ਦੇਣ ਦੇ ਅਧਿਕਾਰ ਦੇ ਦਿੱਤੇ ਗਏ ਹਨ । ਜੋ ਕਿ ਨਾ ਤਾਂ ਹਿੰਦ ਦਾ ਵਿਧਾਨ ਅਜਿਹੀ ਅਣਮਨੁੱਖੀ ਗੈਰ-ਕਾਨੂੰਨੀ ਕਾਰਵਾਈ ਕਰਨ ਦੀ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਯੂ.ਐਨ.ਓ. ਦੇ ਕੌਮਾਂਤਰੀ ਕਾਨੂੰਨ ਤੇ ਨਿਯਮ । ਕੌਮਾਂਤਰੀ ਕਾਨੂੰਨ ਸਪੱਸਟ ਕਰਦੇ ਹਨ। ਸ੍ਰੀ ਬਾਬਰੀ ਮਸਜਿਦ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਚਰਚਾ ਨੂੰ ਢਹਿ-ਢੇਰੀ ਕਰਨ ਲਈ ਇਨ੍ਹਾਂ ਹੁਕਮਰਾਨਾਂ ਨੇ ਸਭ ਕਾਨੂੰਨ ਛਿੱਕੇ ਟੰਗ ਦਿੱਤੇ ਹਨ । ਪਰ ਦੁੱਖ ਤੇ ਅਫ਼ਸੋਸ ਹੈ ਕਿ ਵੀਟੋ ਪਾਵਰ ਦੇ ਮਾਲਕ 5 ਮੁਲਕ ਅਤੇ ਕੌਮਾਂਤਰੀ ਯੂ.ਐਨ. ਦੀ ਸੰਸਥਾਂ ਵੱਲੋ ਭਾਰਤ ਸਰਕਾਰ ਦੀਆਂ ਅਜਿਹੀਆ ਕੀਤੀਆ ਕਾਰਵਾਈਆ ਵਿਰੁੱਧ ਕੋਈ ਐਕਸਨ ਨਹੀਂ ਲਿਆ ਜਾ ਰਿਹਾ । ਹੁਣ ਉਪਰੋਕਤ ਹਿੰਦੂਤਵ ਸੰਗਠਨਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਜ਼ਬਰ-ਜੁਲਮਾਂ ਵਿਰੁੱਧ ਭਾਰਤ ਵਿਚ ਵੱਸਣ ਵਾਲੀਆ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਦਲਿਤਾਂ ਵੱਲੋਂ ਸੰਜ਼ੀਦਗੀ ਨਾਲ ਇਕੱਠੇ ਹੋ ਕੇ ਇਕ ਤਾਕਤ ਬਣਨ ਤੋ ਬਿਨ੍ਹਾਂ ਕੋਈ ਰਾਹ ਨਹੀਂ ਰਹਿ ਗਿਆ । ਇਸ ਲਈ ਇਹ ਸਭ ਘੱਟ ਗਿਣਤੀ ਕੌਮਾਂ ਦੇ ਆਗੂ ਜਿੰਨੀ ਜਲਦੀ ਹੋ ਸਕੇ, ਇਕੱਤਰ ਹੋਣ ਤੇ ਕੌਮਾਂਤਰੀ ਪੱਧਰ ਤੇ ਬਾਦਲੀਲ ਢੰਗ ਨਾਲ ਆਪਣੀ ਆਵਾਜ਼ ਸਾਂਝੇ ਤੌਰ ਤੇ ਬੁਲੰਦ ਕਰਦੇ ਹੋਏ ਭਾਰਤੀ ਫਿਰਕੂ ਹੁਕਮਰਾਨਾਂ ਦੇ ਕਰੂਪ ਅਤੇ ਦਰਿੰਦਗੀ ਭਰੇ ਚਿਹਰੇ ਨੂੰ ਸਾਹਮਣੇ ਲਿਆਉਣ । ਸ. ਮਾਨ ਨੇ ਆਪਣੀ ਤਕਰੀਰ ਦੌਰਾਨ ਇਸ ਸੰਜ਼ੀਦਾ ਮਸਲੇ ਨੂੰ ਵੀ ਸਾਹਮਣੇ ਲਿਆਂਦਾ ਕਿ ਸ੍ਰੀ ਬਾਬਰੀ ਮਸਜਿਦ ਦੇ ਇਸ ਦਿਨ ਨੂੰ ਮਨਾਉਣ ਲਈ ਅਸੀਂ ਸਭ ਕੌਮਾਂ, ਧਰਮਾਂ, ਫਿਰਕਿਆ ਨੂੰ ਬਿਨ੍ਹਾਂ ਕਿਸੇ ਪੱਖਪਾਤ ਤੋ ਇਸ ਮਹਾਨ ਮੌਕੇ ਤੇ ਪਹੁੰਚਣ ਦੀ ਖੁੱਲ੍ਹੀ ਅਪੀਲ ਕੀਤੀ ਸੀ ਅਤੇ ਮੈਂ ਖੁਦ ਸ੍ਰੀ ਰੋਜਾ ਸਰੀਫ਼ ਦੇ ਮੌਜੂਦਾ ਖਲੀਫਾ ਸਾਹਿਬ ਨਾਲ ਮੁਲਾਕਾਤ ਕਰਕੇ ਬੇਨਤੀ ਕੀਤੀ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕਿਸੇ ਵੀ ਹੋਰ ਸੰਗਠਨਾਂ, ਕੌਮਾਂ ਤੇ ਧਰਮਾਂ ਨਾਲ ਸੰਬੰਧਤ ਆਗੂ ਨਹੀਂ ਆਏ ਅਤੇ ਸਾਹਮਣੇ 10 ਕਦਮਾ ਤੇ ਬਿਰਾਜਮਾਨ ਖਲੀਫਾ ਸਾਹਿਬ ਨੇ ਵੀ ਸਮੂਲੀਅਤ ਨਹੀਂ ਕੀਤੀ ਜੋ ਕਿ ਅਤਿ ਹਿਰਦੇਵੇਧਕ ਅਤੇ ਗੈਰ-ਇਨਸਾਨੀਅਤ ਅਮਲ ਹਨ । ਇਸ ਮੌਕੇ ਤੇ ਦਲ ਖ਼ਾਲਸਾ ਦੇ ਪ੍ਰਮੁੱਖ ਚੀਫ਼ ਸਤਿਕਾਰਯੋਗ ਸ. ਹਰਪਾਲ ਸਿੰਘ ਚੀਮਾਂ ਜੋ ਹੁਣੇ ਹੀ ਥਾਈਲੈਡ ਵਿਚ ਯੂ.ਐਨ.ਓ. ਦੇ ਸੈਮੀਨਰ ਵਿਚ ਸਿੱਖ ਕੌਮ ਵੱਲੋ ਸਮੂਲੀਅਤ ਕਰਕੇ ਹਾਜਰੀ ਲਗਵਾਕੇ ਆਏ ਹਨ ਅਤੇ ਜਿਨ੍ਹਾਂ ਦਾ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਤੇ ਉਨ੍ਹਾਂ ਦਾ ਕਾਨੂੰਨੀ ਤੌਰ ਤੇ ਬਣਿਆ ਪਾਸਪੋਰਟ ਬਿਨ੍ਹਾਂ ਕਿਸੇ ਵਜਹ ਦੇ ਜ਼ਬਰੀ ਖੋਹ ਲਿਆ ਗਿਆ ਹੈ ਅਤੇ ਕੌਮਾਂਤਰੀ ਹਵਾਈ ਅੱਡੇ ਤੇ ਉਪਰੋਕਤ ਸਿੱਖ ਆਗੂ ਨੂੰ ਜਲੀਲ ਕਰਕੇ ਸਮੁੱਚੀ ਸਿੱਖ ਕੌਮ ਨੂੰ ਜੋ ਸੁਨੇਹਾ ਦਿੱਤਾ ਗਿਆ ਹੈ, ਉਸ ਸੰਬੰਧੀ ਸ. ਹਰਪਾਲ ਸਿੰਘ ਚੀਮਾਂ ਨੇ ਅੱਜ ਇਸ ਬਾਬਰੀ ਮਸਜਿਦ ਦੀ ਸ਼ਹਾਦਤ ਦੀ 25ਵੀਂ ਵਰ੍ਹੇਗੰਢ ਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਮੈਂ ਸਮੁੱਚੇ ਮੁਲਕਾਂ ਅਤੇ ਕੌਮਾਂ ਦੀ ਥਾਈਲੈਡ ਵਿਚ ਹੋਏ ਸੈਮੀਨਰ ਸਮੇਂ ਬਾਦਲੀਲ ਢੰਗ ਨਾਲ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਅਤੇ ਖ਼ਾਲਿਸਤਾਨ ਕਾਇਮ ਕਰਨ ਦੀ ਗੱਲ ਕੀਤੀ ਹੈ । ਜੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ੍ਰੀ ਬਾਬਰੀ ਮਸਜਿਦ ਦੀ ਸ਼ਹਾਦਤ ਦੀ ਅੱਜ 25ਵੀਂ ਵਰ੍ਹੇਗੰਢ ਮਨਾਉਣ ਦਾ ਜੋ ਉਦਮ ਕੀਤਾ ਹੈ, ਉਹ ਜਿਥੇ ਅਤਿ ਸਲਾਘਾਯੋਗ ਹੈ, ਉਥੇ ਅਜਿਹੀਆ ਮਨੁੱਖਤਾ ਪੱਖੀ ਕਾਰਵਾਈਆ ਨੂੰ ਅਮਲ ਵਿਚ ਲਿਆਉਣ ਦੀ ਗੱਲ ਵੀ ਸ. ਸਿਮਰਨਜੀਤ ਸਿੰਘ ਮਾਨ ਦੇ ਹੀ ਹਿੱਸੇ ਆਉਦੀ ਹੈ ਜੋ ਕੌਮਾਂਤਰੀ ਪੱਧਰ ਦੀ ਹਰ ਮਨੁੱਖਤਾ ਵਿਰੋਧੀ ਕਾਰਵਾਈ ਦਾ ਠੀਕ ਸਮੇਂ ਤੇ ਠੀਕ ਫੈਸਲਾ ਲੈਕੇ ਐਕਸ਼ਨ ਕਰਦੇ ਹਨ । ਸ. ਹਰਪਾਲ ਸਿੰਘ ਚੀਮਾਂ ਨੇ ਸ. ਮਾਨ ਨੂੰ ਸੰਗਤ ਦੀ ਹਾਜਰੀ ਵਿਚ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋ ਕੀਤੀਆ ਜਾਣ ਵਾਲੀਆ ਮਨੁੱਖਤਾ ਪੱਖੀ ਕਾਰਵਾਈਆ ਅਤੇ ਸਿੱਖ ਕੌਮ ਦੇ ਘਰ ਖ਼ਾਲਿਸਤਾਨ ਬਣਾਉਣ ਲਈ ਕੀਤੇ ਜਾ ਰਹੇ ਫੈਸਲਾਕੁੰਨ ਅਮਲਾਂ ਵਿਚ ਅਸੀਂ (ਦਲ ਖ਼ਾਲਸਾ) ਹਰ ਤਰ੍ਹਾਂ ਭਵਿੱਖ ਵਿਚ ਸਹਿਯੋਗ ਕਰੇਗੀ । ਸ. ਚੀਮਾਂ ਨੇ ਹਾਜਰੀਨ ਸਭ ਧਰਮਾਂ, ਕੌਮਾਂ ਨਾਲ ਸੰਬੰਧਤ ਸੰਗਤਾਂ ਨੂੰ ਵੀ ਜੋਰਦਾਰ ਅਪੀਲ ਕੀਤੀ ਕਿ ਉਹ ਸ. ਸਿਮਰਨਜੀਤ ਸਿੰਘ ਮਾਨ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਸਮਰਪਿਤ ਹੋ ਕੇ ਆਪਣੀਆ ਜਿੰਮੇਵਾਰੀਆ ਜਿਥੇ ਪੂਰਨ ਕਰਨ, ਉਥੇ ਜਦੋ ਵੀ ਉਨ੍ਹਾਂ ਵੱਲੋ ਕੋਈ ਪ੍ਰੋਗਰਾਮ ਰੱਖਿਆ ਜਾਵੇ ਤਾਂ ਸਭ ਕੌਮਾਂ ਤੇ ਧਰਮਾਂ ਵਿਚ ਬੈਠੇ ਨਿਰਪੱਖ ਸੋਚ ਵਾਲੇ ਇਨਸਾਨਾਂ ਨੂੰ ਇਨ੍ਹਾਂ ਇਕੱਠਾਂ ਵਿਚ ਹੁੰਮ-ਹੁਮਾਕੇ ਪਹੁੰਚਣ ਦੀ ਵੀ ਅਪੀਲ ਕੀਤੀ । ਇਸ ਸਟੇਜ ਸਕੱਤਰ ਦੀ ਸੇਵਾ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਬਾਖੂਬੀ ਨਿਭਾਈ । ਅੱਜ ਦੇ ਇਸ ਇਕੱਠ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਤੇ ਇਸਾਈ ਵੀਰਾਂ ਨੇ ਵੀ ਸਮੂਲੀਅਤ ਕੀਤੀ ਜਿਨ੍ਹਾਂ ਵਿਚ ਸ੍ਰੀ ਮੁਸਤਾਕ ਅਲੀ ਕਿੰਗ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਨਾਭਾ, ਸ੍ਰੀ ਤਾਰਾ ਖਾਨ ਮੋਹਾਲੀ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਭਜਨ ਸਿੰਘ ਕਸ਼ਮੀਰੀ, ਰਣਦੇਵ ਸਿੰਘ ਦੇਬੀ, ਉਪਜੀਤ ਸਿੰਘ ਬਰਾੜ ਪ੍ਰਿੰਸੀਪਲ, ਕੁਲਦੀਪ ਸਿੰਘ ਭਾਗੋਵਾਲ, ਜਸਵੰਤ ਸਿੰਘ ਚੀਮਾਂ, ਹਰਪਾਲ ਸਿੰਘ ਕੁੱਸਾ, ਗੁਰਨੈਬ ਸਿੰਘ ਸੰਗਰੂਰ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ (ਦੋਵੇ ਪੀ.ਏ. ਸ.ਮਾਨ), ਫੋਜਾ ਸਿੰਘ ਧਨੋਰੀ, ਗੁਰਵਤਨ ਸਿੰਘ ਮੁਕੇਰੀਆ, ਰਣਜੀਤ ਸਿੰਘ ਸੰਤੋਖਗੜ੍ਹ, ਤਰਲੋਕ ਸਿੰਘ ਡੱਲਾ, ਸਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਗੁਰਸ਼ਰਨ ਸਿੰਘ ਬਸੀ ਪਠਾਣਾ, ਬਹਾਦਰ ਸਿੰਘ ਬਸੀ ਪਠਾਣਾ, ਲਖਵੀਰ ਸਿੰਘ ਕੋਟਲਾ, ਦੀਦਾਰ ਸਿੰਘ ਰਾਣੋ, ਕੁਲਵੰਤ ਸਿੰਘ ਝਾਮਪੁਰ, ਕੁਲਦੀਪ ਸਿੰਘ ਦੁਭਾਲੀ, ਵਰਿੰਦਰ ਸਿੰਘ ਸੇਖੋ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮੂਲੀਅਤ ਕੀਤੀ ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11