Sunday , 21 April 2019
Breaking News
You are here: Home » Editororial Page » ਬਾਬਣੈ ਘਰਿ ਚਾਨਣ ਲਹਿਣਾ : ਸ੍ਰੀ ਗੁਰੂ ਅੰਗਦ ਦੇਵ ਜੀ

ਬਾਬਣੈ ਘਰਿ ਚਾਨਣ ਲਹਿਣਾ : ਸ੍ਰੀ ਗੁਰੂ ਅੰਗਦ ਦੇਵ ਜੀ

ਪਾਰਸ ਹੋਆ ਸਤਿਗੁਰ ਪਰਚੇ ਸਤਿਗੁਰ ਕਹਣਾ।।
ਚੰਦਨ ਹੋਆ ਚੰਦਨਹੁ, ਗੁਰਉਪਦੇਸ਼ ਰਹਿਤ ਵਿਚ ਰਹਿਣਾ
ਸਚ ਸਮਾਣਾ ਸਚੁ ਵਿਚਿ, ਗਾਡੀ ਰਾਹ ਸੰਗਿ ਵਹਿਣਾ
ਬਾਬਣੈ ਘਰਿ ਚਾਨਣ ਲਹਿਣਾ।।
ਗੁਰਮਤਿ ਦੇ ਅਜ਼ੀਮ ਵਿਆਖਿਆਕਾਰ, ਉਚ-ਕੋਟੀ ਦੇ ਕਵੀ ਅਤੇ ਗੁਰੂ ਕਾਲ ਦੇ ਪ੍ਰਬੁਧ ਦਾਰਸ਼ਨਿਕ ਭਾਈ ਗੁਰਦਾਸ ਜੀ ਦੀਆਂ ਕਲਮਬੰਧ ਕੀਤੀਆਂ ਉਪਰੋਕਤ ਪੰਕਤੀਆਂ ਇਸ ਗਲ ਦੀਆਂ ਹਾਮੀ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਭਾਈ ਲਹਿਣਾ ਜੀ ਵਰਗੇ ਸੇਵਾ ਦੇ ਪੁੰਜ ਨਾ ਸਿਰਫ ਪਾਰਸ ਹੀ ਸਾਬਤ ਹੋਏ ਹਨ, ਸਗੋਂ ਆਪਣੇ ਆਗਿਆਕਾਰੀ ਸੁਭਾਅ ਸਦਕਾ ਉਹ ਮਹਾਨ ਰੁਤਬਾ ਵੀ ਹਾਸਲ ਕਰ ਗਏ, ਜਿਸ ਦੀ ਬਦੌਲਤ ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਅੰਗ ਸਮਝ ਕੇ ਵਡਿਆਇਆ ਅਤੇ ਸਲਾਹਿਆ ਜਾਂਦਾ ਹੈ।
ਭਾਈ ਲਹਿਣਾ ਜੀ ਦਾ ਪਿਛੋਕੜ ਭਾਵੇਂ ਇਕ ਦੇਵੀ ਪੂਜਕ ਵਜੋਂ ਹੀ ਜਾਣਿਆਂ ਜਾਂਦਾ ਹੈ, ਪਰ ਉਨ੍ਹਾਂ ਵਲੋਂ ਕੀਤੀ ਗਈ ਸ਼ਬਦ ਦੀ ਕਮਾਈ ਅਤੇ ਗੁਰੂ ਬਾਬੇ ਦੀ ਬੇਲਾਗ ਸੇਵਾ ਨੇ ਉਨ੍ਹਾਂ ਦੇ ਵਿਅਕਤੀਤਵ ਵਿਚ ਚੰਦਨ ਜਿਹੀ ਮਹਿਕ ਪੈਦਾ ਕਰ ਦਿਤੀ, ਕਿਉਂਕਿ ਭਾਈ ਸਾਹਿਬ ਨੂੰ ਚੰਦਨ ਦੇ ਬ੍ਰਿਛ ਰੂਪੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਛਾਵੇਂ ਬਹਿਣ ਦਾ ਸੁਭਾਗ ਪ੍ਰਾਪਤ ਹੋ ਗਿਆ ਸੀ। ਇਸ ਸੁਭਾਗ ਸਦਕਾ ਹੀ ਭਾਈ ਲਹਿਣਾ ਜੀ ਨੇ ਗੁਰੂ ਉਪਦੇਸ਼ ਦੀ ਰਹਿਤ-ਬਹਿਤ ਨੂੰ ਆਪਣੀ ਤਰਜ਼-ਏ-ਜ਼ਿੰਦਗੀ ਦਾ ਅਹਿਮ ਹਿਸਾ ਬਣਾ ਲਿਆ ਸੀ।
ਭਾਈ ਲਹਿਣਾ ਉਰਫ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਮਾਰਚ ਮਹੀਨੇ ਦੇ ਛੇਕੜਲੇ ਦਿਨ ਸੰਨ 15ੌ4 (ਮੁਤਾਬਕ 5 ਵਿਸਾਖ 1561 ਬਿਕਰਮੀ) ਨੂੰ ਮਤੇ ਦੀ ਸਰਾਂ ਜ਼ਿਲ੍ਹਾ ਮੁਕਤਸਰ ਵਿਖੇ ਮਾਤਾ ਦਇਆ ਕੌਰ ਅਤੇ ਪਿਤਾ ਫੇਰੂ ਮਲ ਜੀ ਦੇ ਗ੍ਰਹਿ ਵਿਖੇ ਹੋਇਆ। ਇਸ ਪਿੰਡ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਠਹਿਰ ਥੋੜ੍ਹਚਿਰੀ ਹੀ ਹੈ ਕਿਉਂਕਿ ਭਾਈ ਫੇਰੂ ਮਲ ਨੂੰ ਕਿਸੇ ਕਾਰਨ ਇਸ ਪਿੰਡ ਨੂੰ ਅਲਵਿਦਾ ਕਹਿਣੀ ਪੈ ਗਈ। ਇਸ ਅਲਵਿਦਾ ਤੋਂ ਬਾਅਦ ਭਾਈ ਲਹਿਣਾ ਜੀ ਦੇ ਪਰਿਵਾਰ ਸਮੇਤ ਖਡੂਰ ਸਾਹਿਬ (ਅੰਮ੍ਰਿਤਸਰ) ਆ ਗਏ। ਗੁਰੂ ਪਰਿਵਾਰ ਦੀ ਆਮਦ ਅਤੇ ਵਿਸ਼ੇਸ਼ ਦੇਣ ਸਦਕਾ ਖਡੂਰ ਸਾਹਿਬ ਇਕ ਪੂਜਨੀਕ ਸਥਾਨ ਬਣ ਗਿਆ।
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਨੇੜਲੇ ਪਿੰਡ ਸੰਘਰ ਦੇ ਵਸਨੀਕ ਭਾਈ ਦੇਵੀ ਚੰਦ ਦੀ ਪੁਤਰੀ ਬੀਬੀ ਖੀਵੀ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਪੁਤਰ ਭਾਈ ਦਾਤੂ ਤੇ ਦਾਸੂ ਜੀ ਅਤੇ ਦੋ ਪੁਤਰੀਆਂ ਬੀਬੀ ਅਮਰੋ ਤੇ ਬੀਬੀ ਅਨੌਖੀ ਨੇ ਜਨਮ ਲਿਆ। ਗੁਰੂ ਨਾਨਕ ਪਾਤਸ਼ਾਹ ਦੇ ਅੰਗ ਲਗਣ ਤੋਂ ਪਹਿਲਾਂ ਭਾਈ ਲਹਿਣਾ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਅਤੇ ਇਸ ਭਗਤੀ ਭਾਵ ਦਾ ਪ੍ਰਗਟਾਵਾ ਉਹ ਹਰ ਸਾਲ ਮਾਤਾ ਦੇ ਦਰਸ਼ਨ ਦੀਦਾਰੇ ਲਈਇ ਇਕ ਸੰਗ ਲੈ ਕੇ ਜਾਇਆ ਕਰਦੇ ਸਨ। ਇਹ ਸਿਲਸਿਲਾ ਲਗਾਤਾਰ ਕਈ ਸਾਲ ਚਲਦਾ ਰਿਹਾ।
ਇਸ ਸਿਲਸਿਲੇ ਵਿਚ ਖੜ੍ਹੋਤ ਉਦੋਂ ਆਈ ਜਦੋਂ ਭਾਈ ਲਹਿਣਾ ਜੀ ਦਾ ਮਿਲਾਪ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਸਿੰਘ ਨਾਲ ਹੋ ਗਿਆ। ਭਾਈ ਜੋਧ ਜਿਥੇ ਇਕ ਨੇਕ ਦਿਲ ਇਨਸਾਨ ਸਨ, ਉਥੇ ਨਾਲ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਪ੍ਰੀਤਵਾਨ ਵੀ ਸਨ। ਆਪਣੀ ਪ੍ਰੀਤ ਦਾ ਸਬੂਤ ਉਹ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੁਰੂ ਨਾਨਕ ਦੇਵ ਜੀ ਦੀ ਰਸਭਿੰਨੀ ਬਾਣੀ ਪੜ੍ਹ ਕੇ ਦਿਆ ਕਰਦੇ ਸਨ। ਇਕ ਦਿਨ ਭਾਈ ਲਹਿਣਾ ਜੀ ਦੇ ਕੰਨੀਂ ਇਸ ਇਲਾਹੀ ਬਾਣੀ ਦੀ ਆਵਾਜ਼ ਪੈ ਗਈ। ਇਸ ਬਾਣੀ ਦੀ ਖਿਚ ਸਦਕਾ ਉਨ੍ਹਾਂ ਦੇ ਕਦਮ ਭਾਈ ਜੋਧ ਸਿੰਘ ਜੀ ਦੇ ਘਰ ਵਲ ਮੁੜ ਗਏ। ਭਾਈ ਜੋਧ ਨੇ ਖਿੜੇ ਮਥੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਜਲ ਪਾਨ ਵੀ ਕਰਵਾਇਆ। ਜਦੋਂ ਭਾਈ ਲਹਿਣਾ ਜੀ ਨੇ ਭਾਈ ਜੋਧ ਕੋਲੋਂ ਉਸ ਰਸੀਲੀ ਬਾਣੀ ਬਾਬਤ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਬਾਣੀ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਵਿਚੋਂ ਉਚਾਰਣ ਕੀਤੀ ਹੋਈ ਹੈ, ਜਿਹੜੀ ਮਨੁਖਤਾ ਨੂੰ ਇਕ ਸੁਚਜੀ ਜੀਵਨ ਜਾਂਚ ਬਾਰੇ ਗਿਆਤ ਕਰਵਾਉਂਦੀ ਹੈ। ਭਾਈ ਜੋਧ ਨੇ ਇਹ ਵੀ ਦਸਿਆ ਕਿ ਨਾਨਕ ਨਾਮ ਲੇਵਾ ਸੰਗਤ ਇਸ ਬਾਣੀ ਨੂੰ ਜੀਵਨ ਆਧਾਰ ਸਮਝ ਕੇ ਪੜ੍ਹਦੀ ਹੈ। ਹੁਣ ਭਾਈ ਜੋਧ ਦੇ ਘਰ ਜਾ ਕੇ ਬਾਣੀ ਸੁਣਨਾ ਉਨ੍ਹਾਂ ਦਾ ਨਿਤਨੇਮ ਬਣ ਗਿਆ। ਬਾਣੀ ਪੜ੍ਹਦਿਆਂ ਸੁਣਦਿਆਂ ਅਜਿਹਾ ਅਸਰ ਹੋਇਆ ਕਿ ਬਾਣੀਕਾਰ ਦੇ ਦਰਸ਼ਨਾਂ ਦੀ ਤਾਂਘ ਵੀ ਜਾਗ ਪਈ। ਇਸ ਤਾਂਘ ਦੀ ਤੀਬਰਤਾ ਸਦਕਾ ਭਾਈ ਲਹਿਣਾ ਜੀ ਨੇ ਕਰਤਾਰਪੁਰ ਸਾਹਿਬ ਜਾਣ ਦਾ ਮਨ ਬਣਾ ਲਿਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ :-
ਚਰਨ ਸਰਨ ਗੁਰ ਏਕ ਪੈˆਡਾ ਜਾਇ ਚਲ, ਸਤਿਗੁਰ ਕੋਟਿ ਪੈˆਡਾ ਆਗੈ ਹੋਇ ਲੇਤ ਹੈ।।
ਕਰਤਾਰਪੁਰ ਸਾਹਿਬ ਜਾਂਦਿਆਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਸਨ ਪਰ ਗੁਰੂ ਸਾਹਿਬ ਪੈਦਲ ਤੁਰੇ ਆ ਰਹੇ ਸਨ। ਭਾਈ ਸਾਹਿਬ ਦੇ ਮਨ ਮੰਦਰ ਵਿਚ ਤਰੰਗਾਂ ਛਿੜ ਪਈਆਂ ਸਨ-
ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ।।
ਜੋ ਤੂੰ ਦੇਹਿ ਸੋਇ ਸੁਖੁ ਸਹਿਣਾ।।
ਇਧਰ ਅੰਤਰਜਾਮੀ ਬਾਬੇ ਨੂੰ ਚਾਅ ਸੀ ਕਿ ਉਸ ਦਾ ਲਹਿਣੇਦਾਰ ਆ ਰਿਹਾ ਹੈ। ਬਾਬੇ ਪੁਛਣਾ ਕੀਤਾ ਪੁਰਸ਼ਾ ਕੌਣ ਹੈਂ ਤੂੰ? ਜਵਾਬ ਸੀ ਜੀ ਮੈˆ ਲਹਿਣਾ। ਗੁਝੀ ਰਮਜ਼ ਦਿੰਦਿਆਂ ਗੁਰੂ ਨੇ ਕਿਹਾ ਕਿ ਠੀਕ ਹੈ ਭਾਈ ਲੈਣੇਦਾਰ ਘੋੜੀਆਂ ’ਤੇ ਸਵਾਰ ਹੋ ਕੇ ਹੀ ਆਇਆ ਕਰਦੇ ਸਨ ਅਤੇ ਦੇਣਦਾਰ ਪੈਦਲ ਹੀ। ਭਾਈ ਲਹਿਣਾ ਜੀ ਨੂੰ ਆਪਣੇ ਬੀਤੇ ’ਤੇ ਬੜਾ ਅਫਸੋਸ ਹੋਇਆ, ਪਰ ਡੁਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਸੀ ਵਿਗੜਿਆ। ਬਾਬੇ ਦੇ ਦਰਸ਼ਨ ਨਾਲ ਤਨ ਮਨ ਨਿਹਾਲ ਹੋ ਗਿਆ। ਮੰਝਦਾਰ ਵਿਚ ਫਸੀ ਕਿਸ਼ਤੀ ਨੂੰ ਜਿਵੇਂ ਕਿਨਾਰਾ ਮਿਲ ਗਿਆ ਹੋਵੇ। ਇਹ ਮੁਲਾਕਾਤ ਜੀਵਨ ਲਈ ਇਕ ਨਵੀਂ ਸਵੇਰ ਬਣ ਗਈ। ਇਸ ਦਿਨ ਤੋਂ ਹੀ ਭਾਈ ਲਹਿਣੇ ਤੋਂ ਅੰਗਦ (ਗੁਰੂ) ਬਣਨ ਦਾ ਸਫਰ ਆਰੰਭ ਹੋ ਗਿਆ। ਸੇਵਾ ਤੇ ਸਿਮਰਨ ਇਸ ਸਫਰ ਦੀ ਰਾਹਦਾਰੀ ਬਣ ਗਏ ਕਿਉਂਕਿ:-
ਸਤਿਗੁਰੂ ਸੇਵੇ ਤਾਂ ਸਭ ਕੁਛਿ ਪਾਏ।।
ਜੇਹੀ ਮਨਸਾ ਕਰਿ ਲਾਗੇ ਤੇਹਾ ਫਲ ਪਾਏ।।
ਭਾਈ ਲਹਿਣਾ ਜੀ ਦੇ ਪੂਰਬਲੇ ਭਾਗ ਜਾਗੇ। ਦੇਰੀ ਦਰੁਸਤੀ ਵਿਚ ਬਦਲ ਗਈ। ਗੁਰੂ ਬਾਬੇ ਨੇ ਗਲ ਨਾਲ ਲਗਾ ਲਿਆ। ਰਾਤ ਦਿਨ ਹਜੂਰ ਦੀ ਸੇਵਾ ਵਿਚ ਬਤੀਤ ਹੋਣ ਲਗਾ। ਜ਼ਿੰਦਗੀ ਦੇ ਸਵਾਲ ਲੇਖੇ ਵਿਚ ਹੋਣ ਲਗੇ। ਗੁਰੂ ਨਾਨਕ ਦਰਬਾਰ ਵਿਚ ਉਸ ਸਮੇਂ ਬਾਬਾ ਬੁੱਢਾ ਜੀ, ਭਾਈ ਭਗੀਰਥ, ਭਾਈ ਮਨਮੁਖ ਅਤੇ ਭਾਈ ਗਲ ਨਾਲ ਲਾ ਲਿਆ। ਰਾਤ ਦਿਨ ਹਜ਼ੂਰ ਦੀ ਸੇਵਾ ਵਿਚ ਬਤੀਤ ਹੋਣ ਲਗਾ।ਜ਼ਿੰਦਗੀ ਦੇ ਸਵਾਸ ਲੇਖੇ ਵਿਚ ਹੋਣ ਲਗ ਗਏ।।
ਗੁਰੂ ਨਾਨਕ ਦਰਬਾਰ ਵਿਚ ਉਸ ਸਮੇਂ ਬਾਬਾ ਬੁਢਾ ਜੀ, ਭਾਈ ਭਗੀਰਥ, ਭਾਈ ਮਨਮੁਖ ਅਤੇ ਭਾਈ ਸਧਾਰਨ ਵਰਗੇ ਕਈ ਪ੍ਰਮੁਖ ਸੇਵਕ ਸਨ, ਪਰ ਭਾਈ ਲਹਿਣਾ ਜੀ ਦੀ ਸੇਵਾ ਬਾਬੇ ਦੇ ਮਨ ਭਾ ਗਈ। ਕਿਉਂਕਿ :-
ਆਠ ਪਹਿਰ ਪ੍ਰਭੁ ਆਪਣਾ ਧਿਆਈਏ ਗੁਰ ਪ੍ਰਸਾਦਿ ਭਉ ਤਰੀਐ।।
ਆਪ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉਂ ਮਰੀਐ॥
ਜਿਸ ਤਰ੍ਹਾਂ ਨਦੀ ਸਮੁੰਦਰ ਵਿਚ ਡਿਗ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ। ਉਸੇ ਤਰ੍ਹਾਂ ਭਾਈ ਲਹਿਣਾ ਜੀ ਦਾ ਨਿਜੀਤਵ ਵੀ ਆਪਣੇ ਗੁਰੂ ਵਿਚ ਸਮਾ ਗਿਆ। ਅਠ ਸਾਲ ਦੀ ਸਖਤ ਘਾਲਣਾ ਤੋਂ ਬਾਅਦ ਅਤੇ ਪਰਖ ਦੀ ਕਸਵਟੀ ‘ਤੇ ਖਰਾ ਉਤਰਨ ਤੋਂ ਬਾਅਦ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦਾ ਅਨਿਖੜਵਾਂ ਅੰਗ ਭਾਵ ਗੁਰੂ ਅੰਗਦ ਦੇਵ ਜੀ ਬਣਨ ਵਿਚ ਸਫਲ ਹੋ ਗਏ। ਇਸ ਸਫਲਤਾ ਦਾ ਆਧਾਰ ਉਨ੍ਹਾਂ ਦੀ ਯੋਗਤਾ ਤੋਂ ਇਲਾਵਾ ਗੁਰੂ ਘਰ ਪ੍ਰਤੀ ਸਹਿਯੋਗਤਾ ਵੀ ਸੀ।
ਗੁਰੂ ਅੰਗਦੁ ਗੁਰੂ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ।।
ਜੋਤੀ ਜੋਤਿ ਜਗਈਅਨ ਦੀਵੇ ਤੇ ਜਿਉ ਦੀਵਾ ਬਲਿਆ।।
ਜੋ ਅੰਗਿਆ ਗਿਆ,ਉਹ ਪਿਛੇ ਨਹੀਂ ਪਰਤਦਾ।ਉਹ ਜੂਝਣ ਲਈ ਸਦਾ ਤਤਪਰ ਵਿਖਾਈ ਦਿੰਦਾ ਹੈ। ਭਗਤ ਕਬੀਰ ਜੀ ਦੇ ਬਚਨ ਨੇ-
ਦਾਗੇ ਹੋਹਿ ਸੁ ਰਨ ਮਹਿ ਜੂਵਹਿ, ਬਿਨ ਦਾਗੇ ਭਗਿ ਜਾਈ।।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰੀ ਪਿਆਨਾ ਕਰ ਜਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬੇ ਨਾਨਕ ਦੀ ਸੋਚ ‘ਤੇ ਪਹਿਰਾ ਦਿੰਦਿਆਂ ਸਰਬਤ ਦੇ ਭਲੇ ਲਈ ਕਈ ਅਜਿਹੇ ਕਾਰਜ ਵਿਢੇ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ।। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਜੀ ਦੇ ਜਵੀਨ ਸਮਾਚਾਰਾਂ ਨੂੰ ਸਦੀਵਤਾ ਬਖਸ਼ਣ ਦੇ ਮਨੋਰਥ ਨਾਲ ਉਨ੍ਹਾਂ ਬਾਬਤ ਪਹਿਲੀ ਜਨਮ ਸਾਖੀ ਲਿਖਵਾਈ। ਪੰਜਾਬੀ ਬੋਲੀ ਦੇ ਵਿਕਾਸ ਲਈ ਗੁਰਮੁਖੀ ਲਿਪੀ ਨੂੰ ਨਾ ਸਿਰਫ ਮਾਂਜਿਆਂ-ਸੰਵਾਰਿਆ, ਸਗੋਂ ਵਖ-ਵਖ ਆਵਾਜ਼ਾਂ ਲਈ ਵਖਰੇ-ਵਖਰੇ ਅਖਰਾਂ ਨੂੰ ਪ੍ਰਮਾਣਿਕ ਤੌਰ ‘ਤੇ ਪਕਿਆਂ ਵੀ ਕੀਤਾ।ਸੰਗਤ ਲਈ ਗੁਰਬਾਣੀ ਦੇ ਗੁਟਕੇ ਤਿਆਰ ਕਰਵਾਏ। ਤੀਸਰੀ ਅਖ ਦੀ ਰੌਸ਼ਨੀ ਲਈ ਵਿਦਿਅਕ ਅਦਾਰੇ ਖੋਲ੍ਹੇ। ਸਿਹਤ ਸੰਭਾਲ ਹਿਤ ਕਸਰਤੀ ਅਖਾੜਿਆਂ ਦਾ ਪ੍ਰਬੰਧ ਕੀਤਾ। ਗ੍ਰਹਿਸਤ ਪ੍ਰਧਾਨ ਸਮਾਜ ਦੀ ਹਾਮੀ ਭਰੀ। ਮਨੁੱਖੀ ਏਕਤਾ ਅਤੇ ਭਾਈਚਾਰਕ ਸਾਂਝ ਲਈ ਵਡੇਰੇ ਉਪਰਾਲੇ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵਿਰਾਗਮਈ ਰੁਚੀਆਂ ਤੋਂ ਵਰਜਿਆ। ਗੁਰੂ ਨਾਨਕ ਦੇਵ ਦੇ ਵਿਅਕਤੀਤਵ ਦੀ ਗੁਰੂ ਅੰਗਦ ਦੇਵ ਜੀ ਤੇ ਇੰਨੀ ਡੂੰਘੀ ਛਾਪ ਸੀ ਕਿ ਆਪ ਜੀ ਦੁਆਰਾ ਰਚਿਤ 62 ਸ਼ਲੋਕਾਂ ਦੇ ਉਦੇਸ਼ ਦੀ ਬਾਬੇ ਨਾਨਕ ਦੇ ਸਲੋਕਾਂ ਦੇ ਉਦੇਸ਼ ਨਾਲ ਕਾਫੀ ਨੇੜ੍ਹਤਾ ਹੈ। ਕਈ ਥਾਵਾਂ ’ਤੇ ਸ਼ਾਬਦਿਕ ਸਾਂਝ ਵੀ ਸਪਸ਼ਟ ਵਿਖਾਈ ਦਿੰਦੀ ਹੈ ਜਿਵੇਂ-
ਦਿਵਸ ਰਾਤ ਦੁਇ ਦਾਈ ਦਾਇਆ।। (ਗੁਰੂ ਨਾਨਕ ਦੇਵ) ਪੰਨਾ-1
ਦਿਸੁ ਰਾਤਿ ਦੋਇ ਦਾਇਆ (ਗੁਰੂ ਅੰਗਦ ਦੇਵ) ਪੰਨਾ 147
ਗੁਰੂ ਨਾਨਕ ਦੇਵ ਜੀ ਦੀ ਤਰਜ ‘ਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਮਨੁਖੀ ਸਮਾਜ ਨੂੰ ਸਾਰਥਿਕ ਸੇਧ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ਦੇ ਅਨੁਭਵ ਨੂੰ ਵੀ ਬਿਆਨ ਕਰਦੀ ਹੈ।

Comments are closed.

COMING SOON .....


Scroll To Top
11