Friday , 17 January 2020
Breaking News
You are here: Home » TOP STORIES » ਬਾਦਲ ਦੀ ਕੂਟਨੀਤੀ ਕਾਰਨ ਮੇਰੇ ਵੱਲੋਂ ਕੇਂਦਰ ਤੋਂ ਕਰੋੜਾਂ ਰੁਪਏ ਦੇ ਲਿਆਂਦੇ ਪ੍ਰੋਜੈਕਟ ਰੱਦ ਹੋਏ : ਬਾਜਵਾ

ਬਾਦਲ ਦੀ ਕੂਟਨੀਤੀ ਕਾਰਨ ਮੇਰੇ ਵੱਲੋਂ ਕੇਂਦਰ ਤੋਂ ਕਰੋੜਾਂ ਰੁਪਏ ਦੇ ਲਿਆਂਦੇ ਪ੍ਰੋਜੈਕਟ ਰੱਦ ਹੋਏ : ਬਾਜਵਾ

image ਗੁਰਦਾਸਪੁਰ, 5 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਭਰਵੀਂ ਪ੍ਰੈਸ ਮੀਟਿੰਗ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੇਖਣ ਨੂੰ ਤਾਂ ਭੋਲਾ-ਭਾਲਾ ਲਗਦਾ ਹੈ। ਪਰ ਇਸ ਦੀਆਂ ਕੂੜ ਨੀਤੀਆਂ ਕਾਰਣ ਮੇਰੇ ਅਣਥਕ ਯਤਨਾਂ ਕਾਰਣ ਸੈਂਟਰ ਤੋਂ ਲਿਆਂਦਾ ਕਰੋੜਾ ਰੁਪਈਆ ਪ੍ਰੋਜੈਕਟ ਬਾਦਲ ਦੀਆਂ ਨੀਤੀਆਂ ਕਾਰਣ ਰੱਦ ਹੋਏ। ਉਹਨਾਂ ਨੇ ਇਸ ਬਾਰੇ ਵਿਸਥਾਰ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ 350 ਕਰੋੜ ਰੁਪਏ ਦੀ ਰੇਲਵੇ ਕੋਚ ਫੈਕਟਰੀ ਗੁਰਦਾਸਪੁਰ ਦੇ ਸਰਹੱਦੀ ਕਲਾਨੌਰ ਵਿਚ 1200 ਏਕੜ ਪੰਚਾਇਤੀ ਜ਼ਮੀਨ ’ਤੇ ਬਣਾਉਣ ਲਈ ਮਨਜੂਰ

ਕਰਾਈ ਸੀ ਪਰ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਦਾ ਪੰਚਾਇਤ ਤੋਂ ਮਤਾ ਪਾ ਕੇ ਕੋਈ ਕਾਰਵਾਈ ਨਹੀਂ ਭੇਜੀ। ਜਿਸ ਕਾਰਣ ਇਹ ਰੇਲਵੇ ਕੋਚ ਫੈਕਟਰੀ ਪੰਜਾਬ ਵਿਚੋਂ ਨਿਕਲ ਕੇ ਹਰਿਆਣੇ ਵਿਚ ਚੱਲੀ ਗਈ। ਇਸੇ ਤਰ•ਾਂ ਮੈਂ ਕਾਦੀਆ-ਬਿਆਸ ਰੇਲਵੇ ¦ਿਕ ਲਾਈਨ ਲਈ 250 ਕਰੋੜ ਰੁਪਏ ਦਾ ਪ੍ਰੋਜੈਕਟ ਮੰਜੂਰ ਕਰਾਇਆ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕੂੜ ਨੀਤੀਆਂ ਕਾਰਣ ਕੁੱਝ ਅਕਾਲੀ ਪਰਿਵਾਰ ਕਿਸਾਨਾਂ ਨੇ ਆਪਣੇ ਖੇਤਾਂ ਵਿਚੋਂ ਇਸ ਸਰਵੇ ਲਾਈਨ ਦਾ ਸਰਵੇਖਣ ਨਹੀਂ ਹੋਣ ਦਿੱਤਾ। ਜਿਸ ਕਾਰਣ ਇਹ ਪ੍ਰੋਜੈਕਟ ਅੱਜੇ ਤੱਕ ਰੁਕਿਆ ਪਿਆ ਹੈ। ਇਸੇ ਤਰ•ਾਂ ਮੈਂ ਇਕ ਯੁਨੀਵਰਿਸਟੀ ਪਠਾਨਕੋਟ ਲਈ ਸੈਂਟਰ ਤੋਂ ਲਿਆਂਦੀ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਸਾਡੀ ਇਹ ਇੰਡਸਟਰੀ ਫੋਕਲ ਪੁਆਇੰਟ ਦੀ ਜ਼ਮੀਨ ਹੈ। ਅਸੀ ਕਿਸੇ ਵੀ ਹਾਲਤ ਵਿਚ ਇਸਨੂੰ ਦੇਣ ਲਈ ਤਿਆਰ ਨਹੀਂ। ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੁੱਪ ਚਪੀਤੇ ਇਹ ਪ੍ਰੋਜੈਕਟ ਆਪਣੇ ਹਲਕੇ ਵਿਚ ਲੈ ਗਿਆ। ਇਸੇ ਤਰ•ਾਂ ਮੈਂ ਧਾਰੀਵਾਲ ਅੰਤਰਰਾਸ਼ਟਰੀ ਵੂਲਨ ਮਿੱਲ ਲਈ 350 ਕਰੋੜ ਰੁਪਏ ਮਨਜੂਰ ਕਰਵਾਏ। ਉਹ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਣ ਸੈਂਟਰ ਤੋਂ ਨਹੀਂ ਆਏ। ਹੁਣ ਦੂਜੇ ਪਾਸੇ ਮੁੱਖ ਮੰਤਰੀ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੈਂਟਰ ’ਤੇ ਦੋਸ਼ ਲਗਾ ਰਿਹਾ ਹੈ ਕਿ ਸੈਂਟਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਇਹ ਤਾਂ ਹੁਣ ਲੋਕਾਂ ਨੂੰ ਹੀ ਸੱਚ-ਝੂਠ ਦਾ ਨਿਪਟਾਰਾ ਕਰਨਾ ਚਾਹੀਦਾ ਹੈ।
ਉਹਨਾਂ ਭਾਜਪਾ ਉਮੀਦਵਾਰ ਅਤੇ ਫਿਲਮੀ ਸਿਤਾਰੇ ਵਿਨੋਦ ਖੰਨਾ ਦੀ ਗੱਲ ਕਰਦਿਆਂ ਕਿਹਾ ਕਿ ਜਿਹਨੇ ਤਰਲੇ ਕਰਕੇ ਭਾਜਪਾ ਹਾਈ ਕਮਾਂਡ ਕੋਲੋ ਟਿਕਟ ਲਈ ਹੋਵੇ ਕਿ ਮੈਂ ਹੁਣ ਬਜੁਰਗ ਹੋ ਰਿਹਾ ਹਾਂ ਮੇਰਾ ਅਖੀਰੀ ਮੌਕਾ ਹੈ ਕਿ ਮੈਨੂੰ ਟਿਕਟ ਦੇ ਦਿੳ। ਅਜਿਹੀ ਬਜੁਰਗ ਆਦਮੀ ਦੱਸੋਂ ਐਮ.ਪੀ ਬਣ ਕੇ ਹਲਕੇ ਦੀ ਕੀ ਸੇਵਾ ਕਰ ਸਕਦਾ ਹੈ ? ਇਸ ਅਜਿਹੇ ਬੰਦੇ ਨੂੰ ਵੋਟ ਪਾਉਣੀ ਖੂਹ ਵਿਚ ਸੁੱਟਣ ਦੇ ਬਰਾਬਰ ਹੈ। ਆਮ ਆਦਮੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਆਦਮੀ ਦਾ ਕੋਈ ਧਰਮ ਮਾਨ ਨਹੀਂ। ਇਸ ਨੇ ਹੁਣ ਤੱਕ ਸਤਵੀਂ ਪਾਰਟੀ ਬਦਲ ਲਈ ਹੈ। ਕੁੱਝ ਮਹੀਨੇ ਪਹਿਲਾਂ ਇਹ ਮੈਨੂੰ ਕਾਂਗਰਸ ਵਿਚ ਆਉਣ ਲਈ ਤਰਲੇ ਕਰ ਰਿਹਾ ਸੀ। ਇਸ ਕਰਕੇ ਅਜਿਹੇ ਆਦਮੀ ਨੂੰ ਵੋਟ ਪਾਉਣੀ ਦਾ ਕੀ ਲਾਭ? ਅੱਜ ਇਸ ਮੋਕੇ ਫਤਿਹਜੰਗ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਚਰਨਜੀਤ ਕੌਰ ਬਾਜਵਾ, ਸਾਬਕਾ ਐਮ.ਐਲ. ਅਸ਼ੋਕ ਸ਼ਰਮਾ, ਸਾਬਕਾ ਐਮ.ਐਲ. ਨਰੇਸ਼ ਪੁਰੀ, ਅਜੇ ਵਰਮਾ, ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11