Sunday , 26 May 2019
Breaking News
You are here: Home » PUNJAB NEWS » ਬਾਦਲ ਦਲ ਦਾ ਸਿਆਸੀ ਸੰਕਟ ਹੋਰ ਡੂੰਘਾ ਮਾਝੇ ਦੇ 3 ਜਰਨੈਲਾਂ ਵੱਲੋਂ ‘ਬਗਾਵਤ’

ਬਾਦਲ ਦਲ ਦਾ ਸਿਆਸੀ ਸੰਕਟ ਹੋਰ ਡੂੰਘਾ ਮਾਝੇ ਦੇ 3 ਜਰਨੈਲਾਂ ਵੱਲੋਂ ‘ਬਗਾਵਤ’

ਜੱਥੇ. ਬ੍ਰਹਮਪੁਰਾ, ਜੱਥੇ. ਸੇਖਵਾਂ ਅਤੇ ਜੱਥੇ. ਅਜਨਾਲਾ ਵੱਲੋਂ ਬਾਦਲਾਂ ਨੂੰ ਖੁੱਲ੍ਹੀ ਚੁਣੌਤੀ

ਅੰਮ੍ਰਿਤਸਰ, 30 ਸਤੰਬਰ- ਅਕਾਲੀ ਦਲ ਬਾਦਲ ਵਿਚ ਬਗਾਵਤ ਦਾ ਬਿਗਲ ਵਜ ਗਿਆ ਹੈ।ਪਾਰਟੀ ਦੇ ਉਚ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਬਾਅਦ ਐਤਵਾਰ ਨੂੰ ਮਾਝੇ ਦੇ ਤਿੰਨ ਟਕਸਾਲੀ ਜੱਥੇਦਾਰਾਂ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਰਤਨ ਸਿੰਘ ਅਜਨਾਲਾ ਤੇ ਸ. ਸੇਵਾ ਸਿੰਘ ਸੇਖਵਾਂ ਨੇ ਵੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਕੰਮਕਾਜ ’ਤੇ ਸਵਾਲ ਉਠਾਏ ਹਨ। ਇਨ੍ਹਾਂ ਟਕਸਾਲੀ ਆਗੂਆਂ ਨੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਪਾਰਟੀ ਦੇ ਪ੍ਰਮੁੱਖ ਆਗੂ ਸ. ਬਿਕਰਮ ਸਿੰਘ ਮਜੀਠੀਆ ਨੂੰ ਵੀ ਪ੍ਰੈਸ ਕਾਨਫਰੰਸ ਵਿਚ ਨਹੀਂ ਬੁਲਾਇਆ।ਤਿੰਨੇ ਆਗੂਆਂ ਨੇ ਅਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੰਨਿਆ ਕਿ ਅਕਾਲੀ ਦਲ ਤੇ ਪੰਥਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਭ ਠੀਕ ਨਹੀਂ ਚਲ ਰਿਹਾ।ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਹ ਮੁਦੇ ਕੋਰ ਕਮੇਟੀ ਕੋਲ ਉਠਾਉਣਗੇ ਤੇ ਮੌਜੂਦਾ ਹਾਲਤਾਂ ਨੂੰ ਠੀਕ ਕਰਾਉਣਗੇ। ਉਨ੍ਹਾਂ ਨੇ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣਾ ਗਲਤ ਸੀ। ਉਨ੍ਹਾਂ ਮੁਤਾਬਿਕ ਬੇਅਦਬੀ ਕਾਂਡ ਵਿਚ ਨਿਰਦੋਸ਼ ਲੋਕਾਂ ਉਪਰ ਗੋਲੀ ਚਲਾਉਣਾ ਗਲਤ ਸੀ ਅਤੇ ਇਸ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਉਂਝ ਇਸ ਸਮੇਂ ਕਿਸੇ ਵੀ ਆਗੂ ਨੇ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਸਿਧੇ ਤੌਰ ’ਤੇ ਨਾਂ ਨਹੀਂ ਲਿਆ ਪਰ ਅਸਿੱਧੇ ਤੌਰ ’ਤੇ ਉਨ੍ਹਾਂ ਦਾ ਨਿਸ਼ਾਨਾ ਬਾਦਲ ਪਰਿਵਾਰ ਤੇ ਮਜੀਠੀਆ ਹੀ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਛੋਟੇ ਬੰਦਿਆਂ ਹਥ ਕਮਾਨ ਆਉਂਦੀ ਹੈ ਤਾਂ ਗਲਤ ਹੁੰਦਾ ਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਨਹੀਂ ਛਡਣਗੇ ਸਗੋਂ ਜਿਹੜੇ ਗਲਤ ਬੰਦੇ ਹਨ, ਉਨ੍ਹਾਂ ਨੂੰ ਬਾਹਰ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾਏਗੀ।ਸੇਖਵਾਂ ਨੇ ਕਿਹਾ ਕਿ ਉਹ ਹਫਤੇ ਵਿਚ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕਣਗੇ।ਇਨ੍ਹਾਂ ਲੀਡਰਾਂ ਨੇ ਕਿਹਾ ਕਿ ਕਾਂਗਰਸ ਵਾਂਗ ਹੀ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਧਕਾ ਕਰ ਰਹੀ ਹੈ। ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਦੇ 60 ਤੇ 40 ਫੀਸਦੀ ਅਫਸਰਾਂ ਦੀ ਨਿਯੁਕਤੀ ਦੇ ਫਾਰਮੂਲੇ ਨੂੰ ਰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਧਕਾ ਬਰਦਾਸ਼ਤ ਨਹੀਂ ਹੋਏਗਾ ਚਾਹੇ ਬੀਜੇਪੀ ਨਾਲੋਂ ਨਾਤਾ ਹੀ ਕਿਉਂ ਨਾ ਤੋੜਨਾ ਪਏ।ਬ੍ਰਹਮਪੁਰਾ ਨੇ ਕਿਹਾ ਕਿ ਜਿਸ ਸਮੇਂ ਰਾਮ ਰਹੀਮ ਨੂੰ ਮੁਆਫੀ ਦਿਤੀ ਗਈ ਸੀ ਤਾਂ ਉਨ੍ਹਾਂ ਉਦੋਂ ਵੀ ਇਸ ਦਾ ਵਿਰੋਧ ਕੀਤਾ ਸੀ। ਬਾਦਲ ਪਰਿਵਾਰ ਦਾ ਨਾਂ ਲਏ ਬਗੈਰ ਉਕਤ ਆਗੂਆਂ ਨੇ ਕਿਹਾ ਕਿ ਜਦੋਂ ਪਾਰਟੀ ਦੀ ਕਮਾਨ ਛੋਟਿਆਂ ਹਥ ਆਉਂਦੀ ਹੈ ਤਾਂ ਕੁਝ ਗਲਤ ਹੁੰਦਾ ਹੀ ਹੈ।
ਇਸ ਦੌਰਾਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਬੋਲਦੇ ਹੋਏ ਕਿਹਾ ਕਿ ਮਤ-ਭੇਦ ਹਰ ਪਾਰਟੀ ਵਿਚ ਹੁੰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਣੀ ਮਾਂ ਪਾਰਟੀ ’ਚੋਂ ਅਸਤੀਫਾ ਦੇ ਦਿਤਾ। ਸੇਖਵਾਂ ਨੇ ਕਿਹਾ ਕਿ ਉਹ ਪਾਰਟੀ ਦੇ ਸਚੇ ਸਿਪਾਹੀ ਹਨ ਅਤੇ ਹਮੇਸ਼ਾ ਪਾਰਟੀ ਦੇ ਨਾਲ ਰਹਿਣਗੇ।

Comments are closed.

COMING SOON .....


Scroll To Top
11