Thursday , 25 April 2019
Breaking News
You are here: Home » PUNJAB NEWS » ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ 2.90 ਕਰੋੜ ਦੇ ਚੈਕ ਸੌਂਪੇ

ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ 2.90 ਕਰੋੜ ਦੇ ਚੈਕ ਸੌਂਪੇ

ਕੈਪਟਨ ਵੱਲੋਂ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਚੰਡੀਗੜ੍ਹ, 27 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਹਿਬਲ ਕਲਾਂ ਗੋਲੀ ਕਾਂਡ ਦੇ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖਮੀਆਂ ਲਈ ਐਲਾਨੀ 2.90 ਕਰੋੜ ਰੁਪਏ ਦੀ ਵਾਧੂ ਮਾਲੀ ਮਦਦ ਦੇ ਚੈੱਕ ਸੌਂਪੇ। ਮੁੱਖ ਮੰਤਰੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 75 ਲੱਖ ਰੁਪਏ ਅਤੇ ਨੌਕਰੀ ਦੇਣ ਦੀ ਸਿਫ਼ਾਰਸ਼ ਤੋਂ ਅੱਗੇ ਵਧਦਿਆਂ ਮਾਇਕ ਸਹਾਇਤਾ ਇਕ ਕਰੋੜ ਰੁਪਏ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਨੂੰ ਚੈੱਕ ਸਪੁਰਦ ਕਰਨ ਵੇਲੇ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਿੱਤੀ ਮਦਦ ਵਿਛੜੇ ਜੀਆਂ ਦਾ ਘਾਟਾ ਪੂਰਾ ਨਹੀਂ ਕਰ ਸਕਦੀ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਹਰਮਿੰਦਰ ਸਿੰਘ ਗਿੱਲ ਵੀ ਚੈੱਕ ਦੇਣ ਵੇਲੇ ਮੁੱਖ ਮੰਤਰੀ ਨਾਲ ਮੌਜੂਦ ਸਨ। ਇਕ ਸਰਕਾਰੀ ਬੁਲਾਰੇ ਨੇ ਦੱਸਿਅ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਮ੍ਰਿਤਕਾਂ ਗੁਰਜੀਤ ਸਿੰਘ ਪਿੰਡ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਪਿੰਡ ਬਹਿਬਲ ਖੁਰਦ ਦੇ ਪਰਿਵਾਰਾਂ ਲਈ ਪਹਿਲਾਂ ਜਾਰੀ ਵਿੱਤੀ ਮਦਦ ਵਿਚ ਦੋਵਾਂ ਪਰਿਵਾਰਾਂ ਲਈ 90-90 ਲੱਖ ਰੁਪਏ ਦਾ ਵਾਧਾ ਕੀਤਾ ਸੀ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ, ਜਿਸ ਦੇ ਰਾਜ ਦੌਰਾਨ ਇਹ ਘਟਨਾ ਵਾਪਰੀ ਸੀ, ਨੇ ਮ੍ਰਿਤਕ ਪਰਿਵਾਰਾਂ ਨੂੰ ਸਿਰਫ਼ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਿੱਤੀ ਮਦਦ ਵਧਾਉਣ ਨਾਲ ਇਹ ਰਕਮ ਇਕ ਕਰੋੜ ਰੁਪਏ ਹੋ ਗਈ ਹੈ। ਮੁੱਖ ਮੰਤਰੀ ਨੇ ਇਸ ਰਕਮ ਵਿਚ 90 ਲੱਖ ਰੁਪਏ ਦੇ ਵਾਧੇ ਦਾ ਐਲਾਨ ¦ਘੀ 30 ਜੁਲਾਈ ਨੂੰ ਪ੍ਰੈੱਸ ਕਾਨਫਰੰਸ ਵਿੱਚ ਕੀਤਾ ਸੀ। ਜ਼ਿਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ ਚੈੱਕ ਪ੍ਰਾਪਤ ਕੀਤੇ ਗਏ ਉਨ੍ਹਾਂ ਵਿਚ ਬੇਅੰਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ’ਚੋਂ ਮਹਿੰਦਰ ਸਿੰਘ ਅਤੇ ਸੁਖਰਾਜ ਕਰਨ ਸਿੰਘ, ਅਜੀਤ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰ ’ਚੋਂ ਸਾਧੂ ਸਿੰਘ ਸ਼ਾਮਲ ਸਨ।

Comments are closed.

COMING SOON .....


Scroll To Top
11