Monday , 17 December 2018
Breaking News
You are here: Home » INTERNATIONAL NEWS » ਬਸੰਤ ਕੀਰਤਨ ਦਰਬਾਰ 2018 ਦੀਆਂ ਤਿਆਰੀਆਂ ਜ਼ੋਰਾਂ ’ਤੇ

ਬਸੰਤ ਕੀਰਤਨ ਦਰਬਾਰ 2018 ਦੀਆਂ ਤਿਆਰੀਆਂ ਜ਼ੋਰਾਂ ’ਤੇ

ਮੈਰੀਲੈਂਡ, 3 ਮਾਰਚ–ਭਾਈ ਸਵਿੰਦਰ ਸਿੰਘ ਬਸੰਤ ਕੀਰਤਨ ਦਰਬਾਰ ਕਈ ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ, ਜਿਥੇ ਇਸ ਸਮਾਗਮ ਵਿਚ ਵਖ-ਵਖ ਕੀਰਤਨੀਆਂ ਵਲੋਂ ਬਸੰਤ ਰਾਗ ਨੂੰ ਸਮਰਪਿਤ ਹੋ ਕੇ ਕੀਰਤਨ ਕੀਤਾ ਜਾਂਦਾ ਹੈ, ਉਥੇ ਕੀਰਤਨੀਆ ਵਲੋਂ ਬਸੰਤ ਰੁਤ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ। ਭਾਵੇਂ ਹਰ ਸਾਲ ਇਸ ਕੀਰਤਨ ਦਾ ਪੜਾਅ ਬਦਲਿਆ ਜਾਂਦਾ ਹੈ, ਪਰ ਸੰਗਤਾਂ ਦਾ ਸਹਿਯੋਗ ਹਰ ਸਾਲ ਹੀ ਵਧਦਾ ਨਜ਼ਰ ਆਉਂਦਾ ਹੈ। ਜਿਥੇ ਸੰਗਤਾਂ ਵਲੋਂ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਆਪਣੇ ਘਰਾਂ ਵਿਚ ਕੀਤਾ ਹੈ, ਉਥੇ ਉਨ੍ਹਾਂ ਦੇ ਰਹਿਣ ਸਹਿਣ ਦੀ ਹਰ ਸਹੂਲਤ ਮੁਹਈਆ ਕਰਨ ਲਈ ਤਤਪਰ ਨਜ਼ਰ ਸੰਗਤਾਂ ਆ ਰਹੀਆ ਹਨ।ਜ਼ਿਕਰਯੋਗ ਹੈ ਕਿ ਇਹ ਬਸੰਤ ਕੀਰਤਨ ਦਰਬਾਰ ਤਿੰਨ ਦਿਨ ਚਲੇਗਾ ਜਿਸ ਵਿਚ ਭਾਈ ਸਰਬਜੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ, ਭਾਈ ਰਜਿੰਦਰ ਸਿੰਘ ਸੀਤਲ ਐਟਲਾਂਟਾ, ਭਾਈ ਸਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ, ਭਾਈ ਕਰਮਜੀਤ ਸਿੰਘ ਸ਼ਾਤ ਨਿਊਜਰਸੀ, ਭਾਈ ਖੇਮ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਸਰਬਜੀਤ ਸਿੰਘ ਗੁਰਦਾਸਪੁਰ ਵਾਲੇ ਇਸ ਬਸੰਤ ਕੀਰਤਨ ਦਰਬਾਰ ਵਿਚ ਬਸੰਤ ਕੀਰਤਨ ਦਾ ਰੰਗ ਬੰਨ੍ਹਣਗੇ। ਇਹ ਬਸੰਤ ਕੀਰਤਨ ਦਰਬਾਰ 7500 ਵਾਰਫੀਲਡ ਰੋਡ ਗੇਥਰਜ਼ਬਰਗ ਮੈਰੀਲੈਂਡ ਦੇ ਗੁਰੂਘਰ ਵਿਚ ਅਯੋਜਿਤ ਕੀਤਾ ਗਿਆ ਹੈ, ਜਿਥੇ ਉਪਰੋਕਤ ਕੀਰਤਨੀਏ ਸੰਗਤਾਂ ਨੂੰ ਆਪਣੀ ਕੀਰਤਨ ਮੁਹਾਰਤ ਰਾਹੀਂ ਗੁਰ ਸ਼ਬਦ ਨਾਲ ਜੋੜਨਗੇ।
ਸੰਗਤਾਂ ਨੂੰ ਹੁੰਮ ਹੁਮਾ ਪਹੁੰਚ ਕੇ ਇਸ ਬਸੰਤ ਕੀਰਤਨ ਦਰਬਾਰ ਦਾ ਲਾਹਾ ਲੈਣਾ ਚਾਹੀਦਾ ਹੈ ਜੋ ਸੰਗਤਾਂ ਦੀ ਆਸ ਨੂੰ ਮੁਖ ਰਖਦੇ ਭਾਈ ਸਵਿੰਦਰ ਸਿੰਘ ਵਲੋਂ ਅਯੋਜਿਤ ਕੀਤਾ ਗਿਆ ਹੈ। ਆਸ ਹੈ ਕਿ ਇਹ ਬਸੰਤ ਕੀਰਤਨ ਦਰਬਾਰ ਸਲਾਨਾ ਸਮਾਗਮ ਹੋ ਨਿਬੜੇਗਾ।

Comments are closed.

COMING SOON .....


Scroll To Top
11