Sunday , 21 April 2019
Breaking News
You are here: Home » Editororial Page » ਬਲਾਤਕਾਰ ਦੀਆਂ ਘਟਨਾਵਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣ ਦੀ ਲੋੜ

ਬਲਾਤਕਾਰ ਦੀਆਂ ਘਟਨਾਵਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣ ਦੀ ਲੋੜ

ਇਕ ਵਾਰ ਫਿਰ ਪੂਰਾ ਦੇਸ਼ ਬਲਾਤਕਾਰ ਦੀਆਂ ਹੋ ਰਹੀਆਂ ਘਟਨਾਵਾਂ ਕਾਰਨ ਸਦਮੇ ਵਿਚ ਹੈ। ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਪਹਿਲੀ ਘਟਨਾਂ ਯੂ.ਪੀ ਦੇ ਉੁਨਾਵ ਦੀ ਹੈ, ਜਿਥੇ ਭਾਜਪਾ ਵਿਧਾਇਕ ਉੁਤੇ ਇਕ ਨਬਾਲਿਗ ਬਚੀ ਦਾ ਬਲਾਤਕਾਰ ਕਰਨ ਦਾ ਦੋਸ਼ ਲਗਾ ਹੈ।ਦੂਜੀ ਘਟਨਾਂ ਕਸ਼ਮੀਰ ਦੇ ਕਠੂੰਆ ਦੀ, ਜਿਥੇ ਇਕ 8 ਸਾਲਾ ਬਚੀ ਆਸਿਫਾ ਨੂੰ ਅਗਵਾ ਕਰ ਕੇ 8 ਦਿਨ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਦਾ ਹੈ।ਬਾਅਦ ਵਿਚ ਪਥਰ ਮਾਰ ਕੇ ਉੁਸਦੀ ਹਤਿਆਂ ਕਰ ਦਿਤੀ ਜਾਦੀ ਹੈ।
ਸਭਿਅਕ ਸਮਾਜ ਵਿਚ ਅਜਿਹੀਆਂ ਹਿਰਦੇ ਵਲੂਧਰਨ ਵਾਲੀਆਂ ਘਟਨਾਂਵਾਂ ਦਾ ਮੁੜ-ਮੁੜ ਵਾਪਰਨਾਂ ਜਿਥੇ ਬਹੇਦ ਮੰਦਭਾਗਾ ਹੈ।ਉਥੇ ਹੀ ਅਜਿਹੀਆਂ ਘਟਨਾਵਾਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਮਥੇ ਤੇ ਵੀ ਕਲੰਕ ਵੀ ਹਨ।ਜਿਹੜੀਆਂ ਇਹ ਦਾਅਵੇ ਕਰਦੀਆਂ ਨਹੀ ਥਕਦੀਆਂ, ਕਿ ਸਾਡੇ ਦੇਸ਼-ਸੂਬੇ ਵਿਚ ਬਚੀਆਂ ਅਤੇ ਔਰਤਾਂ ਸੁਰਖਿਅਤ ਹਨ। 2012 ’ਚ ਦਿਲੀ ’ਚ ਵਾਪਰੇ ਨਿਰਭਯਾ ਕਾਂਡ ਨੇ ਸਮੁਚੇ ਭਾਰਤ ਨੂੰ ਝਜੋੜਿਆਂ ਸੀ, ਲੋਕਾਂ ਦੇ ਰੋਹ ਕਾਰਨ ਇਸ ਮਾਮਲੇ ਵਿਚ ਸਰਕਾਰ ਨੂੰ ਇਸ ਨਾਲ ਸਬੰਧਤ ਕਾਨੂੰਨ ਵਿਚ ਸੋਧ ਲਈ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਵਰਮਾਂ ਦੀ ਅਗਵਾਈ ਹੇਠ ਕਮੇਟੀ ਵੀ ਬਣਾਉਣੀ ਪਈ ਸੀ।ਇਸੇ ਕਮੇਟੀ ਦੀਆਂ ਸਿਫਾਰਸ਼ਾ ਨੂੰ ਲਾਗੂ ਕਰਨ ਦਾ ਸਕੰਲਪ ਪੂਰੇ ਦੇਸ਼ ਦੀਆਂ ਸੂਬਾਂ ਸਰਕਾਰਾਂ ਨੇ ਲਿਆ ਸੀ,ਪਰ ਦੇਖਿਆ ਜਾਵੇ ਤਾਂ ਇਹਨਾਂ 6 ਸਾਲਾਂ ਬਾਅਦ ਬਦਲਿਆ ਕੀ ਹੈ?
ਅਜ ਵੀ ਦੇਸ਼ ਵਿਚ ਔਰਤਾਂ ਤੇ ਬਚੀਆਂ ਖੌਫ਼ ਦੀ ਦੁਨੀਆਂ ਵਿਚ ਜਿੰਦਗੀ ਜਿਊਣ ਲਈ ਮਜ਼ਬੂਰ ਹਨ। ਨਾਂ ਤਾ ਉੁਹ ਘਰ ਵਿਚ ਸੁਰਖਿਅਤ ਹਨ ਤੇ ਨਾ ਹੀ ਘਰ ਤੋਂ ਬਹਾਰ।ਹਰੇਕ ਮਿੰਟ ’ਚ ਬਲਾਤਕਾਰ ਦੀ 4 ਘਟਨਾਵਾਂ ਹੁੰਦੀਆਂ ਹਨ। 5 ਸਾਲਾ ਬਚੀ ਤੋ ਲੈ ਕੇ 80 ਸਾਲ ਦੀਆਂ ਬੁਜ਼ਰਗ ਔਰਤਾਂ ਆਪਣੇ ਨੇੜਲੇ ਰਿਸ਼ਤੇਦਾਰ ਜਾਂ ਗੁਆਢੀਆਂ ਹਥੋਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ।ਸੜਕ ‘ਤੇ ਜਾਂਦੀਆਂ ਕੁੜੀਆਂ ਨੂੰ ਜ਼ਬਰਦਸਤੀ ਚੁਕ ਲਿਆ ਜਾਂਦਾ ਹੈ, ਉੁਨ੍ਹਾਂ ਨਾਲ ਚਲਦੀਆਂ ਕਾਰਾਂ ‘ਚ ਬਲਾਤਕਾਰ ਕੀਤਾ ਜਾਂਦਾ ਹੈ।ਸਮੂਹਿਕ ਬਲਾਤਕਾਰ ਤਾਂ ਨਿਤ ਦੀ ਘਟਨਾਂ ਬਣਦੇ ਜਾ ਰਹੇ ਹਨ।?ਿਥੋ ਤਕ ਵੀ ਖਬਰਾਂ ਆ?ੁਦੀਆਂ ਹਨ, ਜਦੋ ਲਾਸ਼ ਨਾਲ ਬਲਾਤਕਾਰ ਕੀਤਾ ਜਾਦਾ ਹੈ।ਸਭ ਤੋਂ ਸ਼ਰਮਨਾਕ ਗਲ ਇਹ ਹੈ ਕਿ ਅਜਿਹੀਆਂ ਘਟਨਾਂਵਾਂ ਉਸ ਦੇਸ਼ ਵਿਚ ਹੋ ਰਹੀਆਂ ਹਨ। ਜਿਥੇ ਬਚੀਆਂ ਬਾਰੇ ?ਿਹ ਪ੍ਰਚਾਰਿਆਂ ਜਾਦਾ ਹੈ।ਕਿ ਉਹ ਦੇਵੀਆਂ ਹਨ, ਕੰਜਕਾ ਹਨ। ਪਿਛਲੇ ਸਾਲ ਦੇ ਪੁਲਸ ਰਿਕਾਰਡ ਅਨੁਸਾਰ 2014 ਦੇ ਮੁਕਾਬਲੇ ਬਲਾਤਕਾਰ ਦੀਆਂ ਘਟਨਾਵਾਂ ‘ਚ 2.2 ਫੀਸਦੀ ਵਾਧਾ ਹੋ?ਿਆਂ ਹੈ।ਇਨ੍ਹਾਂ ਵਿਚੋਂ 54.7 ਫੀਸਦੀ ਪੀੜਤ ਔਰਤਾਂ ਦੀ ?ੁਮਰ 18 ਤੋਂ 30 ਸਾਲ ਹੈ।ਇਹ ਅੰਕੜੇ ਵੀ ਸਿਰਫ ਦਰਜ ਰਿਪੋਰਟਾਂ ਦੇ ਅਧਾਰ ਤੇ ਹਨ।ਜ਼ਿਆਦਾਤਰ ਔਰਤਾਂ ਸਮਾਜੀ ਨਮੋਸ਼ੀ ਬਦਨਾਮੀ ਅਤੇ ਨਿਆਂ ਦੀ ਨਾ ਉਮੀਦੀ ਕਾਰਨ ਆਪਣੇ ਉੁਪਰ ਹੋਏ ਇਹ ਘੋਰ ਜ਼ੁਲਮ ਅੰਦਰੋਂ ਅੰਦਰੀ ਪੀ ਜਾਦੀਆਂ ਹਨ, ਜਾ ਭਾਈਚਾਰਾ ਦਬਾ ਦਿੰਦਾ ਹੈ।ਇਹ ਵੀ ਇਕ ਕੋੜਾ ਸਚ ਹੈ ਕਿ 90ਫ਼ੀ ਸਦੀ ਜਬਰ ਜਨਾਹ ਔਰਤਾਂ, ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਜਾ ਜਾਣਕਾਰਾਂ ਵਲੋ ਕੀਤੇ ਜਾਦੇ ਹਨ। ਬਲਾਤਕਾਰ ਦੀ ਘਟਨਾਂਵਾਂ ਵਧਣ ਦਾ ਇਕ ਸਭ ਤੋਂ ਵਡਾ ਕਾਰਨ ਰਾਜਸੀ ਪਾਰਟੀਆਂ, ਪੁਲਿਸ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਦਾ ਔਰਤਾਂ ਵਿਰੋਧੀ ਰਵਈਏ ਹੈ।ਜੋ ਜ਼ੁਲਮ ਦਾ ਸ਼ਿਕਾਰ ਹੋਈਆਂ ਔਰਤਾਂ ਲਈ ਇਨਸਾਫ ਯਕੀਨੀ ਬਣਾਉਣ ਦੀ ਥਾਂ ਰਿਸ਼ਵਤਖੋਰੀ ਅਤੇ ਸਿਆਸੀ ਰਸੂਖ਼ ਜ਼ਰੀ?ੇ ਅਪਰਾਧੀਆਂ ਦੀ ਪੁਸ਼ਤ-ਪਨਾਹੀ ਕਰ ਕੇ ਉੁਹਨਾਂ ਨੂੰ ਸ਼ਜਾਵਾਂ ਤੋਂ ਬਚਾਉਂਦੇ ਹਨ।2016 ’ਚ ਬਲਾਤਕਾਰ ਦੇ 35,000 ਮਾਮਲੇ ਸਾਹਮਣੇ ਆਏੇ ਸਨ। ਪਰ ਸਿਰਫ 7000 ਮਾਮਲਿਆਂ‘ਚ ਦੋਸ਼ੀਆਂ ਨੂੰ ਸਜਾ ਦਿਤੀ ਜਾ ਸਕੀ ਹੈ।
ਸਭ ਤੋ ਹੈਰਾਨੀ ਵਾਲੀ ਗਲ ਹੈ, ਇਹਨਾਂ ਘਿਨਾਉਣੇ ਅਪਰਾਧਾਂ ਕਾਰਨ ਵੀ ‘ਔਰਤਾਂ ਸੁਰਖਿਅਤ ਹਨ‘ ਦੀ ਰਟ ਲਾਉੁਣ ਵਾਲੇ ਸਾਡੇ ਨੇਤਾਵਾਂ ਦੀ ਚੇਤਨਾ ਨਹੀ ਜਾਗਦੀ।ਸਗੋ ਉਲਟੇ ਸਿਧੇ ਬਿਆਨਾਂ ਰਾਂਹੀ ਔਰਤਾਂ ਨੂੰ ਹੀ ਨਿਸ਼ਾਨੇ ਤੇ ਲਿਆਂ ਜਾਦਾ ਹੈ ।ਜਿਹੜੇ ਅਸਲੀ ਮੁਦੇ ਤੋ ਲੋਕਾਂ ਦਾ ਧਿਆਨ ਅਸਲੀ ਮੁਦੇ ਤੋਂ ਲਾਂਭੇ ਹਟਾਉਣ ਲਈ ਜਾਂ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭਜਣ ਲਈ ਕਿਸੇ ਵੀ ਤਰਾਂ ਦੀ ਬੇਥਵ੍ਹੀ ਟਿਪਣੀ ਕਰਨ ਤਕ ਜਾ ਸਕਦੇ ਹਨ।ਉੁਹਨਾਂ ਲਈ ਇਹ ਸਿਰਫ ਚੋਣ ਮੁਦਾ ਹੀ ਹੁੰਦਾ ਹੈ।
ਸੋ ਲੋੜ ਹੈ ਅਜ ਦੇਸ਼ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਦੀ, ਔਰਤਾਂ ਤੇ ਬਚੀਆਂ ਤਾਂ ਹੀ ਸਰਖਿਅਤ ਰਹਿ ਸਕਦੀਆਂ ਹਨ।ਜਦੋਂ ਸਮਾਜ਼ ਦੀ ਸੋਚ ਬਦਲੇਗੀ।ਸੋ ਅਜਿਹੇ ਘੋਰ ਜ਼ੁਰਮ ਕਰਮ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸਾਨੂੰ ਜਾਗਰੂਕ ਨਾਗਰਿਕ ਬਣਦਿਆਂ ਇਹਨਾਂ ਅਪਰਾਧਾਂ ਵਿਰਧ ?ਿਕਜੁਟ ਹੋ ਕੇ ਬੋਲਣਾ ਚਾਹੀਦਾ ਹੈ।ਸਾਡੇ ਕਾਨੂੰਨਦਾਨਾਂ ਨੂੰ ਵੀ ਹਿੰਮਤ ਦਿਖਾਉੁਣ ’ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ।ਕਿ ਕਾਨੂੰਨ ਦੀਆਂ ਕਮਜ਼ੋਰੀਆਂ ਤੇ ਚੋਰ ਰਸਤਿਆਂ ਦਾ ਲਾਭਉਠਾਂ ਕੇ ਬਲਾਤਕਾਰੀ ਤੇ ਅਤਿਆਚਾਰੀ ਬਚ ਕੇ ਨਾ ਨਿਕਲ ਸਕਣ।ਜੇ ਅਜਿਹਾ ਨਹੀ ਹੁੰਦਾ ਤਾਂ ਹਰ ਤਰਾਂ ਦੀ ਛੇੜਖਾਨੀਆਂ, ਬਲਾਤਕਾਰ ਤੇ ਹੋਰ ਯੌਨ ਅਪਰਾਧ ਬਿਨਾਂ ਕਿਸੇ ਡਰ ਦੇ ਹੁੰਦੇ ਰਹਿਣਗੇ।
– ਗੁਰਵਿੰਦਰ ਪੰਜੋਲਾ, ਪਟਿਆਲਾ
ਸੰਪਰਕ : 97796-86555

Comments are closed.

COMING SOON .....


Scroll To Top
11