Monday , 19 August 2019
Breaking News
You are here: Home » PUNJAB NEWS » ਬਲਾਕ ਸੰਮਤੀ ਉਮੀਦਵਾਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਚੋਣ ਪ੍ਰਚਾਰ ਆਰੰਭ

ਬਲਾਕ ਸੰਮਤੀ ਉਮੀਦਵਾਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਚੋਣ ਪ੍ਰਚਾਰ ਆਰੰਭ

ਜਗਰਾਉਂ, 8 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਬਲਾਕ ਸੰਮਤੀ ਗਗੜਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਉਮੀਦਵਾਰ ਐਲਾਨਿਆ ਹੈ। ਇੱਥੇ ਦੱਸਣਯੋਗ ਹੈ ਕਿ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਕਾਂਗਰਸ ਪਾਰਟੀ ਦੇ ਉਹ ਨਿੱਧੜਕ ਸਿਪਾਹੀ ਹਨ, ਜਿੰਨ੍ਹਾਂ ਨੇ ਕਦੇ ਪਾਰਟੀ ਤੋਂ ਕੋਈ ਅਹੁਦਾ ਤੱਕ ਨਹੀਂ ਮੰਗਿਆ। ਕਾਕਾ ਗਰੇਵਾਲ ਸਮਾਜ ’ਚ ਇਮਾਨਦਾਰ, ਮਿੱਠ ਬੋਲੜੇ ਤੇ ਨੇਕ ਸੁਭਾਅ ਵਜੋਂ ਜਾਣੀ ਜਾਂਦੇ ਹਨ, ਜਿਸ ਨੇ ਹਮੇਸ਼ਾਂ ਆਪਣੇ ਤੋਂ ਵੱਡੇ ਤੇ ਛੋਟੇ ਨੂੰ ਸਤਿਕਾਰ ਦਿੱਤਾ। ਅੱਜ ਉਹ ਵਿਧਾਨ ਸਭਾ ਹਲਕਾ ਜਗਰਾਉਂ ’ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ’ਚ ਆਉਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਮੀਦਵਾਰ ਕਾਕਾ ਗਰੇਵਾਲ ਨੇ ਦੱਸਿਆ ਕਿ ਗਗੜਾ ਜ਼ੋਨ ’ਚ ਪਿੰਡ ਗਗੜਾ, ਮੀਰਪੁਰ ਹਾਂਸ, ਬਾਰਦੇਕੇ, ਅਲੀਗੜ੍ਹ, ਕੋਠੇ ਖੰਜੂਰਾ ਅਤੇ ਕੋਠੇ ਪ੍ਰੇਮਸਰ ਪੈਦੇ ਹਨ।
ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਸਮੂਹ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਦੇ ਦੁੱਖ, ਦਰਦ ਤੇ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਜਾਨ ਲਗਾ ਦੇਣਗੇ। ਉਮੀਦਵਾਰ ਕਾਕਾ ਗਰੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਵੀ ਆਰੰਭ ਦਿੱਤੀ ਹੈ, ਜਿਸ ਤਹਿਤ ਅੱਜ ਪਿੰਡ ਮੀਰਪੁਰ ਹਾਂਸ ’ਚ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ।

Comments are closed.

COMING SOON .....


Scroll To Top
11