Saturday , 20 April 2019
Breaking News
You are here: Home » PUNJAB NEWS » ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਮ ਆਦਮੀ ਪਾਰਟੀ ਨੇ ਕੱਸੀ ਕਮਰ, ਨੌਜਵਾਨ ਆਗੂ ਉਤਾਰੇ ਮੈਦਾਨ ’ਚ

ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਮ ਆਦਮੀ ਪਾਰਟੀ ਨੇ ਕੱਸੀ ਕਮਰ, ਨੌਜਵਾਨ ਆਗੂ ਉਤਾਰੇ ਮੈਦਾਨ ’ਚ

ਰੂਪਨਗਰ, 7 ਸਤੰਬਰ (ਲਾਡੀ ਖਾਬੜਾ)- ਰੂਪਨਗਰ ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ .ਚਰਨਜੀਤ ਸਿੰਘ ਦੀ ਅਗਵਾਈ ਵਿਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ ਭਾਗ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਨਾਮਜ਼ਦਗੀ ਪਤਰ ਰੋਪੜ ਦੇ ਐਸ.ਡੀ.ਐਮ ਦਫ਼ਤਰ ਵਿਚ ਦਾਖ਼ਲ ਕੀਤੇ। ਜਿਸ ਵਿਚ ਰੋਪੜ ਬਲਾਕ ਦੇ ਝਲੀਆਂ ਜ਼ੋਨ ਵਿਚੋਂ ਨਾਜਰ ਸਿੰਘ ਪਥਰੇੜੀ ਜਟਾਂ ਨੇ ਆਪਣਾ ਨਾਮਜ਼ਦਗੀ ਪਤਰ ਦਾਖ਼ਲ ਕੀਤਾ ਅਤੇ ਜੋਨ ਸੀਹੋਂ ਮਾਜਰਾ ਵਿਚੋਂ ਸੀਨੀਅਰ ਆਪ ਵਰਕਰ ਪਾਲ ਸਿੰਘ ਗੋਸਲਾਂ ਦੀ ਬੇਟੀ ਹਰਸਿਮਰਨਜੋਤ ਕੌਰ ਉਮਰ 30ਸਾਲ ਨੌਜਵਾਨ ਆਗੂ ਵਜੋਂ ਆਪਣਾ ਨਾਮਜਦਗੀ ਪਤਰ ਦਾਖ਼ਲ ਕੀਤਾ ਗਿਆ ।ਜ਼ਿਕਰਯੋਗ ਹੈ ਕਿ ਹਰਸਿਮਰਨਜੋਤ ਕੌਰ ਬੀਏ ਬੀ.ਐਸ.ਸੀ ਲੈਬ ਦੀ ਪੜ੍ਹਾਈ ਪੂਰੀ ਕਰ ਚੁਕੀ ਹੈ ਅਤੇ ਹੁਣ ਆਪਣਾ ਰਾਜਨੀਤੀ ਵਿਚ ਕਰੀਅਰ ਅਜ਼ਮਾਉਣਾ ਚਾਹੁੰਦੀ ਹੈ। ਮੁੰਡੀਆਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਦਾਅਵੇਦਾਰੀ ਵਾਸਤੇ ਪ੍ਰਸ਼ੋਤਮ ਸਿੰਘ ਮਾਹਲਾਂ ਝਲੀਆਂ ਵਲੋਂ ਆਪਣਾ ਨਾਮਜ਼ਦਗੀ ਪਤਰ ਦਾਖਲ ਕੀਤਾ ਗਿਆ।ਇਸ ਤੋਂ ਬਾਅਦ ਹਲਕਾ ਇੰਚਾਰਜ ਡਾ .ਚਰਨਜੀਤ ਸਿੰਘ ਨੇ ਕਿਹਾ ਕਿ ਲੋਕ ਅਕਾਲੀ ਅਤੇ ਕਾਂਗਰਸ ਦੋਹਾਂ ਪਾਰਟੀਆਂ ਤੋਂ ਤੰਗ ਆ ਚੁਕੇ ਹਨ ਅਤੇ ਲੋਕ ਹੁਣ ਮਨ ਬਣਾ ਚੁਕੇ ਹਨ ਕਿ ਉਹ ਇਕ ਨਵਾਂ ਬਦਲ ਚੁਣਨ ਲਈ ਤਿਆਰ ਹਨ । ਆਮ ਆਦਮੀ ਪਾਰਟੀ ਵਲੋਂ ਇਹ ਚੋਣਾਂ ਵੋਟਰਾਂ ਨੂੰ ਬਿਨਾਂ ਕੋਈ ਲਾਲਚ ਦਿਤੇ ਅਤੇ ਬਿਨਾਂ ਕੋਈ ਦਾਰੂ ਜਾਂ ਹੋਰ ਨਸ਼ਾ ਦਿਤੇ ਲੜੀਆਂ ਜਾਣਗੀਆਂ ਅਤੇ ਇਹ ਆਮ ਘਰਾਂ ਦੇ ਲੋਕ ਇਨ੍ਹਾਂ ਵਡੇ ਵਡੇ ਲੀਡਰਾਂ ਤੇ ਭਾਰੂ ਪੈਣਗੇ ਇਸ ਮੌਕੇ ਆਪ ਵਰਕਰਾ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ।

Comments are closed.

COMING SOON .....


Scroll To Top
11