Tuesday , 20 August 2019
Breaking News
You are here: Home » PUNJAB NEWS » ਬਲਤਕਾਰ ਦੇ ਦੋਸ਼ੀਆਂ ਨੂੰ ਹੋਵੇ ਫਾਂਸੀ ਦੀ ਸਜ਼ਾ : ਗੁਰਪ੍ਰੀਤ ਸਿੰਘ

ਬਲਤਕਾਰ ਦੇ ਦੋਸ਼ੀਆਂ ਨੂੰ ਹੋਵੇ ਫਾਂਸੀ ਦੀ ਸਜ਼ਾ : ਗੁਰਪ੍ਰੀਤ ਸਿੰਘ

ਫਰੀਦਕੋਟ, 13 ਫਰਵਰੀ (ਪਰਵਿੰਦਰ ਸਿੰਘ ਕੰਧਾਰੀ)- ਲੁਧਿਆਣਾ ਦੇ ਪਿੰਡ ਈਸੇਵਾਲਾ ਵਿਖੇ ਬੀਤੇ ਦਿਨੀਂ ਇਕ ਮੁਟਿਆਰ ਨਾਲ ਨੌਜਵਾਨਾਂ ਵਲੋਂ ਕੀਤੇ ਜਬਰ ਜਨਾਹ ਦਾ ਵਿਰੋਧ ਕਰਦਿਆਂ ਇੰਟਰਨੈਸ਼ਨਲ ਹਿਊਮਨ ਰਾਇਟਸ ਮਾਲਵਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਸਖਤ ਸਬਦਾਂ ਵਿਚ ਨਿਖੇਧੀ ਕੀਤੀ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਲੜਕੀ ਨਾਲ ਬਲਤਕਾਰ ਕਰਨ ਵਾਲੇ ਦੋਸੀਆਂ ਨੂੰ ਜਲਦ ਤੋ ਜਲਦ ਫੜ ਕੇ ਤੁਰੰਤ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ।ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਬਲਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਠਲ੍ਹ ਪਾਉਣ ਲਈ ਇਨ੍ਹਾਂ ਦੋਸੀਆਂ ਨੂੰ ਫਾਂਸੀ ਦੀ ਸਜਾ ਹੋਵੇ ਤਾਂ ਜੋ ਇਸ ਤਰ੍ਹਾਂ ਦੇ ਦਰਿੰਦੇ ਅਗੇ ਤੋ ਕਿਸੇ ਵੀ ਧੀ ਭੈਣ ਨਾਲ ਇਸ ਤਰ੍ਹਾਂ ਦੇ ਬਲਾਤਕਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ।ਉਨ੍ਹਾਂ ਪੰਜਾਬ ਦੀਆਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਅਗਰ ਕਿਸੇ ਵੀ ਪਰਿਵਾਰ ਨੂੰ ਕੋਈ ਵੀ ਵਿਅਕਤੀ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਦੀ ਟੀਮ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਹੋ ਜਿਹੀ ਦਰਦਿੰਗੀ ਤੇ ਰੋਕ ਲਗ ਸਕੇ।ਇਸ ਮੌਕੇ ਸ਼ੁਬਮ ਸੇਠੀ ਕਾਰਜਕਾਰੀ ਪ੍ਰਧਾਨ ਫਰੀਦਕੋਟ ਹਰਜੀਤ ਸਿੰਘ ਖਾਲਸਾ, ਸਨੀ ਗਿਲ, ਮਨਦੀਪ ਸਿੰਘ, ਕੁਲਦੀਪ ਸਿੰਘ, ਹਰਚਰਨ ਸਿੰਘ ਹਾਜ਼ਰ ਸਨ।

Comments are closed.

COMING SOON .....


Scroll To Top
11