Monday , 9 December 2019
Breaking News
You are here: Home » Editororial Page » ਬਰੇਟਾ ‘ਚ ਡੀ.ਏ.ਵੀ. ਸਕੂਲ ਦੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

ਬਰੇਟਾ ‘ਚ ਡੀ.ਏ.ਵੀ. ਸਕੂਲ ਦੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

ਬੀਬੀ ਬਾਦਲ ਵੱਲੋਂ ਕੀਤੇ ਵਾਅਦੇ ਵੀ ਨਾ ਆਏ ਰਾਸ

ਬਰੇਟਾ- ਸਥਾਨਕ ਮੰਡੀ ਵਿਖੇ ਪਿਛਲੇ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਡੀ.ਏ.ਵੀ. ਸਕੂਲ ਜੋ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਹੈ । ਜਿਸ ਕਾਰਨ ਇਸ ਸਕੂਲ ਦੀ ਇਮਾਰਤ ਖੰਡਰ ਬਣਨ ਦੇ ਨਾਲ ਨਾਲ ਨਸ਼ੇੜੀਆਂ ਦਾ ਅੱਡਾ ਵੀ ਬਣ ਰਹੀ ਹੈ ਅਤੇ ਇਸਦੇ ਆਲੇ ਦੁਆਲੇ ਦੇ ਵਸਨੀਕ ਇਸ ਸੁੰਨਸਾਨ ਇਮਾਰਤ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ।ਸਕੂਲ ਦੀ ਸੁੰਦਰ ਇਮਾਰਤ ਦੇ ਵਿੱਚ ਘਾਹ ਫੂਸ ਉੱਗਿਆ ਪਿਆ ਹੈ, ਸਕੂਲ ਦੀ ਚਾਰ ਦੀਵਾਰੀ (ਕੰਧ) ਡਿੱਗ ਗਈ ਹੈ ਅਤੇ ਬਿਲਡਿੰਗ ਵਿੱਚ ਪਿਆ ਲੱਖਾਂ ਰੁਪਏ ਦਾ ਫਰਨੀਚਰ ਕਬਾੜ ਬਣ ਚੁੱਕਾ ਹੈ ਅਤੇ ਹੁਣ ਜੋ ਚੋਰੀ ਹੋਣ ਲੱਗ ਪਿਆ ਹੈ । ਸ਼ੁਰੂ ਵਿੱਚ ਇਸ ਬਿਲਡਿੰਗ ਵਿੱਚ ਲੜਕੀਆਂ ਦੀਆਂ ਕਲਾਸਾਂ ਐੱਸ.ਐੱਸ.ਡੀ ਕੰਨਿਆਂ ਮਹਾਂਵਿਦਿਆਲਾ ਦੇ ਨਾਮ ਹੇਠ ਲਗਦੀਆਂ ਰਹੀਆਂ ਅਤੇ ਸੰਨ 1989 ਦੇ ਲਗਭਗ ਇਸ ਇਮਾਰਤ ਵਿੱਚ ਡੀ.ਏ.ਵੀ. ਸਕੂਲ ਸਥਾਪਤ ਹੋ ਗਿਆ।ਸ਼ਹਿਰ ਦੇ ਵਿਚਕਾਰ ਹੋਣ ਕਾਰਨ ਵਿਦਿਆਰਥੀਆਂ ਦੇ ਦਾਖਲੇ ਦੀ ਭਰਮਾਰ ਹੋਣ ਲੱਗੀ ਅਤੇ ਹੌਲੀ ਹੌਲੀ ਇਹ ਸਕੂਲ ਕਾਮਯਾਬੀ ਵੱਲ ਵੱਧਣ ਲੱਗਿਆ। ਯੋਗ ਸਟਾਫ ਦੇ ਸਦਕਾ ਚੰਗੇ ਨਤੀਜੇ ਆਉਣੇ ਸ਼ੁਰੂ ਹੋ ਗਏ ਅਤੇ ਸਕੂਲ ਬੰਦ ਹੋਣ ਸਮੇਂ ਇਸ ਵਿੱਚ ਕਰੀਬ 600 ਵਿਦਿਆਰਥੀਆਂ ਦਾ ਦਾਖਲਾ ਸੀ । ਭਾਵੇਂ ਇਹ ਜਗਾ੍ਹ ਨਗਰ ਕੌਸਲ ਦੇ ਅਧੀਨ ਆਉਂਦੀ ਹੈ ਪ੍ਰੰਤੂ ਵਧੀਆ ਰੂਪ ਵਿੱਚ ਚੱਲ ਰਹੇ ਸਕੂਲ ਨੂੰ ਗ੍ਰਹਿਣ ਹੀ ਲੱਗ ਗਿਆ। ਡੀ.ਏ.ਵੀ. ਸੰਸਥਾ ਵੱਲੋਂ ਹੁਣ ਸਕੂਲ ਨੇੜੇ ਦੇ ਪਿੰਡ ਅਕਬਰਪੁਰ ਖੁਡਾਲ ਵਿਖੇ ਚੱਲ ਰਿਹਾ ਹੈ ਪਰ ਸ਼ਹਿਰ ਦੀ ਵਸੋ ਤੋਂ ਦੂਰ ਹੋਣ ਕਾਰਨ ਵਿਦਿਆਰਥੀਆਂ ਨੂੰ ਇਸਦਾ ਲਾਭ ਘੱਟ ਹੋਇਆ ਹੈ। ਸਮੇਂ ਦੀਆਂ ਸਰਕਾਰਾਂ ਦੇ ਅਨੇਕਾਂ ਸਿਆਸੀ ਆਗੂ ਅਤੇ ਪ੍ਰਸਾਸ਼ਨਿਕ ਅਧਿਕਾਰੀ ਇਸੇ ਜਗ੍ਹਾ ਤੇ ਸਕੂਲ ਚਲਾਉਣ ਦਾ ਵਿਸ਼ਵਾਸ ਦਵਾਉਂਦੇ ਰਹੇ । ਇਸ ਤੋਂ ਇਲਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮੰਡੀ ਵਾਸੀਆਂ ਨੂੰ ਅਨੇਕਾਂ ਵਾਰ ਭਰੋਸਾ ਦਵਾਇਆ ਸੀ ਕਿ ਇਹ ਸਕੂਲ ਇਸੇ ਬਿਲਡਿੰਗ ਵਿੱਚ ਹੀ ਚੱਲੇਗਾ ਪ੍ਰੰਤੂ ਇਲਾਕਾ ਵਾਸੀਆਂ ਲਈ ਇਹ ਵਾਅਦਾ ਅੱਜ ਤੱਕ ਵਫਾ ਨਹੀਂ ਹੋ ਸਕਿਆ। ਸਰਕਾਰ ਨੂੰ ਸਿੱਖਿਆ ਪ੍ਰਤੀ ਗੰਭੀਰ ਹੋ ਕੇ ਅਜਿਹੇ ਬੰਦ ਪਏ ਚੰਗੀ ਇਮਾਰਤ ਵਾਲੇ ਸਕੂਲਾਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ।ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬੰਦ ਪਏ ਸਕੂਲ ਵਿੱਚ ਤਰੁੰਤ ਦਾਖਲੇ ਕਰਕੇ ਕਲਾਸਾਂ ਸ਼ੁਰੂ ਕੀਤੀਆਂ ਜਾਣ । ਸੂਤਰਾਂ ਅਨੁਸਾਰ ਨਗਰ ਕੌਂਸਲ ਵੱਲੋਂ ਅੰਦਰ ਖਾਤੇ ਕਈ ਵਾਰ ਇਸ ਜਗ੍ਹਾਂ ਨੂੰ ਵੇਚਣ ਦੀਆਂ ਬੁਣਤਾਂ ਵੀ ਬੁਣੀਆਂ ਗਈਆਂ ਪ੍ਰੰਤੂ ਲੋਕਾਂ ਦੇ ਵਿਰੋਧ ਹੋ ਜਾਣ ਕਾਰਨ ਨਗਰ ਕੌਸਲ ਵਾਲਿਆਂ ਦੀ ਦਾਲ ਗੱਲਣ ਵਿੱਚ ਨਕਾਮ ਹੋ ਗਈ । ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜੇਕਰ ਅਜਿਹੀ ਕੀਮਤੀ ਥਾਂ ਕਿਸੇ ਮੰਤਰੀ, ਲੀਡਰ ਜਾਂ ਫਿਰ ਕਿਸੇ ਚੰਗੇ ਦਲਾਲ ਦੀ ਹੁੰਦੀ ਤਾਂ ਰਾਤੋ ਰਾਤ ਚ ਇਸ ਜਗਾਂ੍ਹ ਤੇ ਕਲੋਨੀ ਬਣੀ ਹੁੰਦੀ ।
– ਬਿੰਦਰ ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’

Comments are closed.

COMING SOON .....


Scroll To Top
11