Friday , 23 August 2019
Breaking News
You are here: Home » PUNJAB NEWS » ਬਰੀ ਹੋਣ ਮਗਰੋਂ ਜਗੀਰ ਕੌਰ ਵਲ਼ੋਂ ਸਿਆਸਤ ‘ਚ ਸਰਗਰਮ ਰਹਿਣ ਦਾ ਐਲਾਨ

ਬਰੀ ਹੋਣ ਮਗਰੋਂ ਜਗੀਰ ਕੌਰ ਵਲ਼ੋਂ ਸਿਆਸਤ ‘ਚ ਸਰਗਰਮ ਰਹਿਣ ਦਾ ਐਲਾਨ

ਅੰਮ੍ਰਿਤਸਰ- ਹਾਈਕੋਰਟ ਦੇ ਫੈਸਲੇ ਤੋਂ ਬਾਅਦ ਬੀਬੀ ਜਗੀਰ ਕੌਰ ਅਜ ਅੰਮ੍ਰਿਤਸਰ ਪਹੁੰਚੇ।ਉਨ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮਥਾ ਟੇਕਿਆ।ਇਸ ਮੌਕੇ ਉਨ੍ਹਾਂ ਨੇ ‘ਪੰਜਾਬ ਟਾਇਮਜ਼’ ਨਾਲ ਗਲਬਾਤ ਕਰਦਿਆਂ ਕਿਹਾ ਕਿ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਸੀ ਤੇ ਆਖਰ ਸਚ ਦੀ ਜਿਤ ਹੋਈ। ਉਨ੍ਹਾਂ ਕਿਹਾ ਕਿ ਇਹ ਕੇਸ ਇੱਕ ਵੱਡੀ ਸਾਜ਼ਿਸ਼ ਸੀ।ਭਵਿਖ ਵਿਚ ਚੋਣਾਂ ਲੜਨ ਬਾਰੇ ਜਗੀਰ ਕੌਰ ਨੇ ਕਿਹਾ ਕਿ ਇਸ ਦਾ ਫ਼ੈਸਲਾ ਪਾਰਟੀ ਨੇ ਲੈਣਾ ਹੈ ਤੇ ਉਹ ਪਾਰਟੀ ਦੇ ਹਰ ਫ਼ੈਸਲੇ ਨੂੰ ਖਿੜ੍ਹੇ ਮਥੇ ਪ੍ਰਵਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਗਰਮ ਸਿਆਸਤ ਵਿਚੋਂ ਕਦੇ ਵੀ ਮੂੰਹ ਨਹੀਂ ਮੋੜਿਆ ਭਾਵੇਂ ਫੈਸਲਾ ਉਨ੍ਹਾਂ ਦੇ ਖਿਲਾਫ ਸੀ। ਉਹ ਸਿਆਸਤ ਵਿਚ ਪਹਿਲਾਂ ਦੀ ਤਰ੍ਹਾਂ ਹੀ ਸਰਗਰਮ ਰਹਿਣਗੇ।ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਚੜ੍ਹਦੀ ਕਲਾ ਵਿਚ ਹੈ ਤੇ ਦੋਆਬੇ ਵਿਚ ਵੀ ਚੜ੍ਹਦੀ ਕਲਾ ਵਿਚ ਰਹੇਗੀ। ਇਸ ਦੇ ਨਾਲ ਹੀ ਜਗੀਰ ਕੌਰ ਨੇ ਟਕਸਾਲੀ ਅਕਾਲੀ ਆਗੂਆਂ ਉਪਰ ਨਵੀਂ ਪਾਰਟੀ ਬਣਾਉਣ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਸੀ ਤਾਂ ਉਦੋਂ ਇਹ ਆਗੂ ਸਰਕਾਰ ਵਿਚ ਮੌਜ ਮਸਤੀਆਂ ਕਰਦੇ ਰਹੇ। ਸਰਕਾਰ ਜਾਣ ਤੋਂ ਬਾਅਦ ਹੀ ਇਨ੍ਹਾਂ ਨੇ ਅਕਾਲੀ ਦਲ ਤੋਂ ਮੁਖ ਮੋੜ ਲਿਆ।ਸੁਖਪਾਲ ਖਹਿਰਾ ਵਲੋਂ ਕੀਤੀ ਅਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਖਹਿਰਾ ਨੂੰ ਇਸ ਫ਼ੈਸਲੇ ਤੋਂ ਬਾਅਦ ਵੀ ਕਿਹੜਾ ਹਟ ਜਾਣਾ ਹੈ। ਉਹ ਆਪਣਾ ਪ੍ਰਚਾਰ ਇਸੇ ਤਰ੍ਹਾਂ ਹੀ ਉਨ੍ਹਾਂ ਖਿਲਾਫ ਜਾਰੀ ਰਖੇਗਾ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।

Comments are closed.

COMING SOON .....


Scroll To Top
11