Tuesday , 31 March 2020
Breaking News
You are here: Home » PUNJAB NEWS » ਬਰਸਾਤੀ ਪਾਣੀ ਦਾ ਕਹਿਰ ਸ਼ੇਰਪੁਰ ਨੇੜਲੇ ਪਿੰਡਾਂ ‘ਚ ਛਾਇਆ

ਬਰਸਾਤੀ ਪਾਣੀ ਦਾ ਕਹਿਰ ਸ਼ੇਰਪੁਰ ਨੇੜਲੇ ਪਿੰਡਾਂ ‘ਚ ਛਾਇਆ

ਪਿੰਡ ਵਜੀਦਪੁਰ ਬਧੇਸ਼ਾ ਵਿਖੇ ਲਸਾੜਾ ਡਰੇਨ ਦਾ ਪੁਲ ਪਾਣੀ ‘ਚ ਰੁੜਿਆ

ਸ਼ੇਰਪੁਰ, 19 ਅਗਸਤ (ਹਰਜੀਤ ਕਾਤਿਲ)- ਪੰਜਾਬ ਅੰਦਰ ਬਰਸਾਤਾਂ ਦੇ ਪਾਣੀ ਦੇ ਕਹਿਰ ਦੀਆਂ ਆ ਰਹੀਆਂ ਖਬਰਾਂ ਨੇ ਲੋਕਾਂ ਦੇ ਸ਼ਾਹ ਸੂਤ ਰੱਖੇ ਹਨ, ਕਈ ਜ਼ਿਲ੍ਹਿਆਂ ਵਿੱਚ ਭਾਖੜਾ ਦਾ ਪਾਣੀ ਪਿੰਡਾਂ ਵਿੱਚ ਭਰ ਗਿਆ ਹੈ ਅਤੇ ਕਈ ਥਾਵਾਂ ਤੇ ਪੁਲ ਤੇ ਸੜਕਾਂ ਰੁੜ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਹ ਬਰਸਾਤਾਂ ਦੇ ਪਾਣੀ ਦਾ ਕਹਿਰ ਸ਼ੇਰਪੁਰ ਬਲਾਕ ਦੇ ਵਜੀਦਪੁਰ ਪਿੰਡ ਬਧੇਸ਼ਾ ਵਿਖੇ ਪਾਹੁੰਚ ਗਿਆ ਹੈ। ਪਿੰਡ ਦੇ ਨਾਲ ਲੱਗਦੀ ਲਸਾੜਾ ਡਰੇਨ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਪਿੰਡ ਤੋਂ ਮਿਡਲ ਸਕੂਲ, ਸ਼ਮਸ਼ਾਨ ਘਾਟ ਅਤੇ 50-60 ਕਿਸਾਨਾਂ ਦੇ ਖੇਤਾਂ ਨੂੰ ਜੋੜਦਾ ਡਰੇਨ ਦਾ ਪੁਲ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਰਕੇ ਅੱਜ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਸਕੂਲ ਜਾਣ ਤੋਂ ਵਾਂਝੇ ਰਹਿਣਾ ਪਿਆ ਅਤੇ ਪਾਣੀ ਦਾ ਵਹਾਅ ਤੇਜ ਹੋਣ ਕਰਕੇ ਅਜੇ ਕਈ ਦਿਨ ਸਕੂਲ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਤੋਂ ਇਲਾਵਾ ਜੇਕਰ ਪਿੰਡ ਵਿੱਚ ਕੋਈ ਅਣਸੁਖਾਵੀ ਘਟਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਸਮਸ਼ਾਨ ਘਾਟ ਦਾ ਰਸਤਾ ਬੰਦ ਹੋ ਜਾਣ ਕਰਕੇ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਪੁਲ ਦੇ ਪਾਰ ਲੱਗਦੀ ਦਰਜ਼ਨਾਂ ਕਿਸਾਨਾਂ ਦੀ ਜਮੀਨ ਦਾ ਲਿੰਕ ਟੁੱਟ ਜਾਣ ਕਰਕੇ ਉਹਨਾਂ ਨੂੰ ਪਸ਼ੂਆਂ ਲਈ ਹਰਾ-ਚਾਰਾ ਲਿਆਉਣ ਲਈ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਮਨਪ੍ਰੀਤ ਸਿੰਘ, ਜਗਵਿੰਦਰ ਸਿੰਘ, ਦਵਿੰਦਰ ਸਿੰਘ, ਹਰਨੇਕ ਸਿੰਘ, ਦਵਿੰਦਰ ਸਿੰਘ (ਸਾਰੇ ਪੰਚ) ਜਸਵੀਰ ਕੌਰ ਜ਼ਿਲ੍ਹਾਂ ਪ੍ਰੀਸ਼ਦ ਮੈਂਬਰ, ਅਮਨਦੀਪ ਸਿੰਘ ਬਧੇਸ਼ਾ, ਜਗਦੇਵ ਸਿੰਘ ਸਾਬਕਾ ਪੰਚ, ਪਿਆਰਾ ਸਿੰਘ, ਸਵਰਨ ਸਿੰਘ ਸਾਬਕਾ ਫੋਜੀ, ਨਰਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆਂ ਕਿ ਉਕਤ ਡਰੇਨ ਦਾ ਪੁਲ ਪਾਣੀ ਦੇ ਜ਼ਿਆਦਾ ਵਹਾਅ ਕਾਰਨ ਰੁੜ ਜਾਣ ਕਰਕੇ ਸੜਕ ਤੇ ਲਗਭਗ 20 ਫੁੱਟ ਦਾ ਪਾੜ ਪੈ ਗਿਆ ਹੈ। ਜਿਸ ਨਾਲ ਕਿਸੇ ਸਮੇਂ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਕਿਉਂਕਿ ਪੁਲ ਰੁੜ ਜਾਣ ਵਾਲੀ ਜਗ੍ਹਾਂ ਤੇ 10 ਫੁੱਟ ਡੂੰਘਾਂ ਟੋਆ ਪੈ ਗਿਆ ਹੈ ਜਿਸ ਵਿਚ ਸਕੂਲ ਦੇ ਬੱਚਿਆਂ, ਕਿਸਾਨਾਂ ਅਤੇ ਹੋਰ ਵਹੀਕਲਾਂ ਦੇ ਲੰਘਣ ਸਮੇਂ ਪਾਣੀ ਵਿੱਚ ਰੁੜ ਜਾਣ ਦਾ ਖਤਰਾ 24 ਘੰਟੇ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਦੇ ਬੱਚੇ ਸਮੇਂ ਸਿਰ ਸਕੂਲ ਜਾ ਸਕਣ ਤੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਲਈ ਰਸਤਾ ਮਿਲ ਸਕੇ।

Comments are closed.

COMING SOON .....


Scroll To Top
11