Saturday , 30 May 2020
Breaking News
You are here: Home » BUSINESS NEWS » ਬਰਨਾਲਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਫੜੇ

ਬਰਨਾਲਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਫੜੇ

ਬਰਨਾਲਾ, 6 ਨਵੰਬਰ (ਅਵਤਾਰ ਸਿੰਘ ਕੌਲੀ)- ਬਰਨਾਲਾ ਪੁਲਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ, ਜਦੋਂਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲੀਸ ਨੇ ਇਸ ਗਰੋਹ ਦੇ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਦੱਸਿਆ ਕਿ ਬੇਰੁਜ਼ਗਾਰੀ ਅਤੇ ਨੌਕਰੀ ਨਾ ਮਿਲਣ ਕਾਰਨ ਉਹ ਲੁਟੇਰੇ ਬਣੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਰਨਾਲਾ ਰਾਜੇਸ਼ ਛਿੱਬਰ ਨੇ ਦੱਸਿਆ ਕਿ ਥਾਣਾ ਸਿਟੀ 2 ਦੀ ਪੁਲੀਸ ਦੇ ਅਡੀਸ਼ਨਲ ਐਸਐਚਓ ਰਣਜੀਤ ਸਿੰਘ ਅਤੇ ਥਾਣੇਦਾਰ ਲਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੇ ਦੌਰਾਨ ਲੁੱਟ ਖੋਹ ਕਰਨ ਵਾਲੇ ਛੇ ਮੈਂਬਰਾਂ ਦੇ ਗਿਰੋਹ ਬਾਰੇ ਪਤਾ ਲੱਗਿਆ। ਜਿਸ ਤੋਂ ਬਾਅਦ ਇਸ ਗਰੋਹ ਦੇ ਚਾਰ ਮੈਂਬਰ ਮਨਪ੍ਰੀਤ ਸਿੰਘ, ਯੋਗੇਸ਼ ਗਰਗ, ਗੁਰਦਿੱਤ ਸਿੰਘ, ਸੰਦੀਪ ਸਿੰਘ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਹੈ ਅਤੇ ਦੋ ਮੈਂਬਰ ਮਨੀ ਅਤੇ ਕੁਲਵਿੰਦਰ ਸਿੰਘ ਭੱਜਣ ਵਿੱਚ ਸਫਲ ਹੋ ਗਏ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਹ ਗਿਰੋਹ ਲੁੱਟਖੋਹ ਕਰਦਾ ਸੀ ਅਤੇ ਮੌਕੇ ਤੋਂ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਦੋ ਮੋਟਰਸਾਈਕਲ ਅਤੇ ਏਟੀਐਮ ਕੱਟਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਜਿਸ ਦੌਰਾਨ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ਤਾਂ ਇਹ ਗਿਰੋਹ ਵੱਡੀ ਲੁੱਟ ਖੋਹ ਦੀ ਘਟਨਾ ਅਤੇ ਏਟੀਐਮ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ। ਕਾਬੂ ਕੀਤੇ ਗਏ ਦੋਸ਼ੀਆਂ ਤੇ ਪਹਿਲਾਂ ਵੀ ਲੁੱਟਖੋਹ ਅਤੇ ਮੋਟਰਸਾਈਕਲ ਚੋਰੀ ਦੇ ਮੁਕੱਦਮੇ ਦਰਜ ਹਨ। ਇਸ ਮਾਮਲੇ ਵਿੱਚ ਕਾਬੂ ਕੀਤੇ ਗਏ ਗਰੋਹ ਦੇ ਮੁਖੀ ਯੋਗੇਸ਼ ਗਰਗ ਅਤੇ ਮੈਂਬਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਹ 5 ਜਣੇ ਇਸ ਗਰੋਹ ਵਿੱਚ ਲੁਟੇਰੇ ਹਨ। ਉਨ੍ਹਾਂ ਤੇਜਧਾਰ ਹਥਿਆਰ ਬਠਿੰਡਾ ਤੋਂ ਖਰੀਦੇ ਸਨ। ਉਹ ਪਿਛਲੇ ਪੰਜ ਛੇ ਮਹੀਨਿਆਂ ਤੋਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਬੀਤੇ ਕੱਲ੍ਹ ਬਰਨਾਲਾ ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਏਟੀਐੱਮ ਨੂੰ ਲੁੱਟਣਾ ਚਾਹੁੰਦੇ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਇਸ ਵਾਰਦਾਤ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਉਹ ਬੇਰੁਜਗਾਰੀ ਦੇ ਕਾਰਨ ਅਤੇ ਨੌਕਰੀ ਨਾ ਮਿਲਣ ਕਾਰਨ ਇਹ ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਲੱਗੇ ਹਨ।

Comments are closed.

COMING SOON .....


Scroll To Top
11