Saturday , 21 April 2018
Breaking News
You are here: Home » PUNJAB NEWS » ਬਰਨਾਲਾ ਦੇ ਪੱਕਾ ਤੇ ਕੱਚਾ ਕਾਲਜ ਰੋਡ ਦੀਆਂ ਦੋ ਗਲੀਆਂ ’ਚ ਵਨ-ਵੇ ਟ੍ਰੈਫ਼ਿਕ ਪ੍ਰਣਾਲੀ ਲਾਗੂ

ਬਰਨਾਲਾ ਦੇ ਪੱਕਾ ਤੇ ਕੱਚਾ ਕਾਲਜ ਰੋਡ ਦੀਆਂ ਦੋ ਗਲੀਆਂ ’ਚ ਵਨ-ਵੇ ਟ੍ਰੈਫ਼ਿਕ ਪ੍ਰਣਾਲੀ ਲਾਗੂ

image

ਬਰਨਾਲਾ, 14 ਜੁਲਾਈ (ਨਿਰਮਲ ਸਿੰਘ ਪੰਡੋਰੀ)- ਸ਼ਹਿਰ ਦੇ ਦੋ ਭੀੜ ਭੜੱਕੇ ਵਾਲੇ ਬਾਜ਼ਾਰ ਪੱਕਾ ਕਾਲਜ ਰੋਡ ਅਤੇ ਕੱਚਾ ਕਾਲਜ ਰੋਡ ਉਪਰ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਟ੍ਰੈਫ਼ਿਕ ਪੁਲਿਸ ਸਰਗਰਮ ਹੋ ਗਈ ਹੈ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਮੱਦੇਨਜ਼ਰ ਪੱਕਾ ਅਤੇ ਕੱਚਾ ਕਾਲਜ ਰੋਡ ਦੀਆਂ ਦੋ ਗਲੀਆਂ ਨੂੰ ਵਨ ਵੇ ਕੀਤਾ ਗਿਆ ਹੈ। ਟ੍ਰੈਫ਼ਿਕ ਇੰਚਾਰਜ ਮੰਗਤ ਰਾਏ ਵੱਲੋਂ ਮਿਲੀ ਜਾਣਕਾਰੀ ਅਨੁਸਾਰ  ਡਾ.ਸੀਤਲ ਵਾਲੀ ਗਲੀ ਨੂੰ ਪੱਕਾ ਕਾਲਜ ਰੋਡ ਤੋਂ ਕੱਚਾ ਕਾਲਜ ਰੋਡ ਵੱਲ ਨੂੰ ਵਨ ਵੇ ਹੋਵੇਗੀ ਅਤੇ ਡਾ. ਸਿਧਾਣਾ ਦੇ ਹਸਪਤਾਲ ਵਾਲੀ ਗਲੀ ਦਾ ਟ੍ਰੈਫ਼ਿਕ ਕੱਚਾ ਕਾਲਜ ਰੋਡ ’ਤੋਂ ਪੱਕਾ ਕਾਲਜ ਰੋਡ ਨੂੰ ਵਨ ਵੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਨੇੜੇ ਸਰਕਾਰੀ ਹਾਈ ਸਕੂਲ ਦੇ ਕੋਲ ਦੀ ਲੰਘਦੀ ਪੰਜਾਬ ਨੈਸ਼ਨਲ ਬੈਂਕ (ਆਰੇ ਵਾਲੀ) ਗਲੀ ਵਿੱਚ 4 ਵਹੀਲਰ ਵਾਹਨਾਂ ਦੇ ਆਉਣ ਜਾਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਸ੍ਰੀ ਰਾਏ ਨੇ ਦੱਸਿਆ ਕਿ ਵਨ ਵੇ ਕੀਤੀਆਂ ਗਲੀਆਂ ’ਚ ਬੋਰਡ ਲਗਾਏ ਜਾ ਰਹੇ ਹਨ ਤੇ ਸਬੰਧਿਤ ਗਲੀਆਂ ’ਚ ਮੁਲਾਜ਼ਮ ਵੀ ਤਾਇਨਾਤ ਰਹਿਣਗੇ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਉਕਤ ਗਲੀਆਂ ’ਚ ਟ੍ਰੈਫ਼ਿਕ ਦੇ ਨਿਯਮਾਂ ਦੀ ਉ¦ਘਣਾ ਕਰਨ ਵਾਲਿਆਂ ਖਿਲਾਫ਼ ਕਾਨੂੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਮੰਗਤ ਰਾਏ ਨੇ ਦੱਸਿਆ ਕਿ ਦਿਨ ਵੇਲੇ ਬਾਜ਼ਾਰ ਵਿੱਚ ਭਾਰੀ ਵਾਹਨਾਂ ਦੀ ਐਂਟਰੀ  ਤੇ ਪੂਰਨ ਪਾਬੰਦੀ ਹੈ ਜਿਨ੍ਹਾਂ ਕਾਰਨ ਕਈ ਵਾਰੀ ਸ਼ਹਿਰ ਅੰਦਰ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਤੇ ਕਾਂਸਟੇਬਲ ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Comments are closed.

COMING SOON .....
Scroll To Top
11