Sunday , 26 May 2019
Breaking News
You are here: Home » Religion » ਬਰਗਾੜੀ ’ਚ ਪੰਥ ਦਾ ਰਿਕਾਰਡ ਤੋੜ ’ਕੱਠ

ਬਰਗਾੜੀ ’ਚ ਪੰਥ ਦਾ ਰਿਕਾਰਡ ਤੋੜ ’ਕੱਠ

ਪੰਜਾਬ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ

ਬਰਗਾੜੀ/ਕੋਟਕਪੂਰਾ, 7 ਅਕਤੂਬਰ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਲਈ ਕੋਟਕਪੂਰਾ ਅਤੇ ਬਰਗਾੜੀ ਵਿਚ ਅਜ ਹੋਏ ਰਿਕਾਰਡ ਇਕਠ ਨੇ ਕੈਪਟਨ ਸਰਕਾਰ ਨੂੰ ਕਾਰਵਾਈ ਲਈ 15 ਦਿਨਾਂ ਦਾ ਅਲਟੀਮੇਟਮ ਦਿਤਾ ਹੈ . ਇਹ ਮੰਗ ਕੀਤੀ ਗਈ ਬਰਗਾੜੀ ਕਾਂਡ ਅਤੇ ਇਸ ਤੋਂ ਬਾਅਦ ਸਿਖਾਂ ਤੇ ਗੋਲੀਆਂ ਚਲਾਉਣ ਵਾਲੇ ਮੁਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ .
ਬਾਗ਼ੀ ਆਪ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਧੜੇ, ਸੰਤ ਦਾਦੂਵਾਲ ਦੀ ਅਗਵਾਈ ਹੇਠਲੇ ਬਰਗਾੜੀ ਮੋਰਚੇ ਅਤੇ ਕੁਝ ਪੰਥਕ ਪਾਰਟੀਆਂ ਅਤੇ ਜਥੇਬੰਦੀਆਂ ਦੇ ਸਾਂਝੇ ਸਦੇ ਤੇ ਆਪ ਮੁਹਾਰੇ ਹੋਏ ਹਜ਼ਾਰਾਂ ਦੇ ਇਕਠ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ 14 ਅਕਤੂਬਰ ਨੂੰ ਮੁੜ ਇਨਸਾਫ਼ ਲਈ ਲੋਕਾਂ ਦਾ ਇਕਠ ਕੀਤਾ ਜਾਵੇਗਾ ਕਿਓਂਕਿ ਉਸ ਦਿਨ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਪੰਜਾਬ ਪੁਲਿਸ ਵਲੋਂ ਸਿਖਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋਏ ਸਨ। ਐਤਵਾਰ ਦਾ ਦਿਨ ਭਾਵੇਂ ਸਿਆਸੀ ਲੀਡਰਾਂ ਲਈ ਕਾਫੀ ਵਡਾ ਦਿਨ ਸਾਬਿਤ ਹੋਇਆ ਹੋਵੇਗਾ, ਪਰ ਪੰਜਾਬ ਦੀਆਂ ਦੋ ਵਡੀਆਂ ਪਾਰਟੀਆਂ ਦੇ ਇਕਠ ਦੇ ਬਾਵਜੂਦ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਰੋਸ ਵਜੋਂ ਇਕਠੇ ਹੋਏ ਸਿਖਾਂ ਨੇ ਵਡੀਆਂ ਸਿਆਸੀ ਪਾਰਟੀਆਂ ਨੂੰ ਸੋਚੀਂ ਪਾ ਦਿਤਾ। ਬਰਗਾੜੀ ‘ਚ ਬੇਅਦਬੀ ਦੇ ਦੋਸ਼ੀਆਂ ਖਿਲਾਫ ਅਹਿਮ ਮਤੇ ਪੇਸ਼ ਕੀਤੇ ਗਏ। ਇਕ ਇਹ ਕਿ ਬੇਅਦਬੀ ਮਾਮਲੇ ‘ਚ ਬਾਦਲਾਂ ‘ਤੇ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਵੇ, ਜਿਸ ਲਈ ਕੈਪਟਨ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਵੀ ਦਿਤਾ ਗਿਆ ਹੈ। ਇਸਦੇ ਨਾਲ ਹੀ ਬਰਗਾੜੀ ਦੇ ਅਜ ਦੇ ਇਕਠ ਨੂੰ ਦੇਖਦਿਆਂ ਇਕ ਵਾਰ ਫਿਰ ਤੋਂ ਵਡਾ ਇਕਠ ਕਰਨ ਦਾ ਐਲਾਨ ਹੋਇਆ।ਐਤਵਾਰ ਤਾਂ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਦੇ ਨਾਮ ਰਿਹਾ।ਇਸ ਇਕਠ ਵਿਚ ਔਰਤਾਂ ਦੀ ਵਡੀ ਗਿਣਤੀ ਇਹ ਦਰਸਾਉਂਦੀ ਸੀ ਕਿ ਬੇਅਦਬੀ ਦਾ ਮੁਦਾ ਸਿਖ ਪਰਿਵਾਰਾਂ ਦੇ ਮਨਾਂ ਅੰਦਰ ਡੂੰਘਾ ਉਤਰਿਆ ਹੋਇਆ ਹੈ। ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਸਵੇਰੇ ਹੀ ਬਰਗਾੜੀ ਵਿਖੇ ਆਪਣੀ ਹਾਜ਼ਰੀ ਲਗਵਾ ਗਏ।ਸਾਬਕਾ ਪੰਜਾਬ ਸਪੀਕਰ ਬੀਰਵਰਿੰਦਰ ਸਿੰਘ ਵੀ ਇਸ ਇਕਠ ਵਿਚ ਸ਼ਾਮਲ ਸਨ। ਅਜ ਦੀ ਇਸ ਰੈਲੀ ਦੇ ਸਮਾਪਤੀ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਦੇ ਨਾਅਰਿਆਂ ਦੇ ਨਾਲ ਸਰਬਤ ਖਾਲਸਾ ਦੇ ਵੀ ਨਾਅਰੇ ਗੂੰਜੇ। ਬਰਗਾੜੀ ਵਿੱਚ ਪੰਥ ਦੀਆਂ ਗੂੰਜਾਂ ਨੇ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਮਾਤ ਦੇ ਦਿੱਤੀ ਹੈ। ਬਰਗਾੜੀ ਵਿੱਚ ਦੋਵਾਂ ਪਾਰਟੀਆਂ ਨਾਲੋਂ 5 ਗੁਣਾ ਵੱਡਾ ਇਕੱਠ ਸੀ। ਲੋਕਾਂ ਦੀ ਭੀੜ 15 ਕਿੱਲੋਮੀਟਰ ਦੇ ਘੇਰੇ ਵਿੱਚ ਫੈਲੀ ਹੋਈ ਸੀ। ਲੋਕ ਆਪ ਮੁਹਾਰੇ ਇਸ ਰੋਸ ਵਿੱਚ ਸ਼ਾਮਿਲ ਹੋਏ। ਇੱਕ ਅਨੁਮਾਨ ਮੁਤਾਬਿਕ ਇਸ ਇਕੱਠ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਨੇ 50 ਹਜ਼ਾਰ ਤੋਂ ਵਧ ਮੋਟਰ ਗੱਡੀਆਂ ਅਤੇ ਸਕੂਟਰਾਂ ਦੀ ਵਰਤੋਂ ਕੀਤੀ।
ਇਸ ਇਕੱਠ ਨੇ ਸਰਕਾਰ ਅਤੇ ਅਕਾਲੀ ਦਲ ਨੂੰ ਕੰਬਣੀ ਛੇੜ ਦਿੱਤੀ ਹੈ। ਇਕੱਠ ਵਿੱਚ 15 ਦਿਨਾਂ ਦਾ ਅਲਟੀਮੇਟਮ ਕਾਫੀ ਅਹਿਮੀਅਤ ਰੱਖਦਾ ਹੈ। ਇਸ ਮੌਕੇ ’ਤੇ ਸ. ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਬਲਜੀਤ ਸਿੰਘ, ਭਾਈ ਮੋਹਕਮ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਸ. ਗੁਰਦੀਪ ਸਿੰਘ ਬਠਿੰਡਾ ਅਤੇ ਹੋਰ ਆਗੂ ਹਾਜ਼ਰ ਸਨ।

Comments are closed.

COMING SOON .....


Scroll To Top
11