Tuesday , 16 July 2019
Breaking News
You are here: Home » BUSINESS NEWS » ਬਠਿੰਡਾ ਥਰਮਲ ਪਲਾਂਟ ਪਰਾਲੀ ’ਤੇ ਚਲਾਉਣ ਲਈ ਪ੍ਰਾਜੈਕਟ ਨੂੰ ਅੰਤਿਮ ਛੋਹਾਂ : ਕਾਂਗੜ

ਬਠਿੰਡਾ ਥਰਮਲ ਪਲਾਂਟ ਪਰਾਲੀ ’ਤੇ ਚਲਾਉਣ ਲਈ ਪ੍ਰਾਜੈਕਟ ਨੂੰ ਅੰਤਿਮ ਛੋਹਾਂ : ਕਾਂਗੜ

ਭਗਤਾ ਭਾਈ ਕਾ, 5 ਦਸੰਬਰ (ਸਵਰਨ ਸਿੰਘ ਭਗਤਾ)- ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਜਲਾਉਣ ’ਤੇ ਵਧਾਈ ਦਿੱਤੀ। ਪਿੰਡ ਦਿਆਲਪੁਰਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਆਯੋਜਿਤ ਕੀਤੇ ਗਏ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਸ ਸਾਲ ਝੋਨੇ ਦੀ ਨਾੜ/ਪਰਾਲੀ ਨੂੰ ਜਲਾਉਣ ਸਬੰਧੀ ਠੱਲ• ਪਈ ਹੈ ਅਤੇ ਆਉ-ਦੇ ਸਾਲਾਂ ਵਿਚ ਵੀ ਇਸੇ ਤਰ•ਾਂ ਕਿਸਾਨ ਵੀਰ ਆਪਣੇ ਖੇਤਾਂ ਵਿਚ ਪਰਾਲੀ/ਨਾੜ ਨਾ ਜਲਾ ਕੇ ਚੰਗੀ ਸਿਹਤ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਦੇ ਪੰਜਾਬ ਸਰਕਾਰ ਦੇ ਨਾਅਰੇ ਨੂੰ ਹੁੰਗਾਰਾ ਦੇਣਗੇ। ਉਨ੍ਹਾਂ ਦੱਸਿਆ ਕਿ ਸੂਝਵਾਨ ਕਿਸਾਨਾਂ ਨੂੰ ਪਰਾਲੀ/ਨਾੜ ਜਲਾਉਣ ਦੀ ਬਜਾਏ ਖੇਤਾਂ ਵਿਚ ਹੀ ਵਾਹੀ ਹੈ ਜਿਸ ਨਾਲ ਕਣਕ ਦੀ ਫ਼ਸਲ ਦਾ ਝਾੜ ਵਧੇਗਾ ਅਤੇ ਚੰਗੀ ਪੈਦਾਵਾਰ ਹੋਵੇਗੀ।
ਪੱਤਰਕਾਰਾਂ ਦੇ ਇਕ ਹੋਰ ਸਵਾਲਾਂ ਦਾ ਜਵਾਬ ਦਿੰਦਿਆਂ ਉਨ•ਾਂ ਕਿਹਾ ਕਿ ਇਲਾਕੇ ਦਾ ਵਿਕਾਸ ਸਿਆਸੀ ਪਾਰਟੀ ਤੋਂ ਉਪਰ ਉਠ ਕੇ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਚ ਤਰਸ ਦੇ ਆਧਾਰ ’ਤੇ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਸਬੰਧੀ ਜਿਹੜੇ ਪਰਿਵਾਰਾਂ ਦਾ ਬਿਜਲੀ ਵਿਭਾਗ ’ਚ ਕੰਮ ਕਰਨ ਵਾਲੇ ਮੈਂਬਰ ਨੌਕਰੀ ਦੌਰਾਨ ਸਦੀਵੀਂ ਵਿਛੋੜਾ ਦੇ ਗਏ ਹਨ ਅਤੇ ਉਨ੍ਹਾਂ ਪਰਿਵਾਰਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਕੋਈ ਮੁਆਵਾਜ਼ਾ ਨਹੀਂ ਲਿਆ ਉਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਬਿਜਲੀ ਵਿਭਾਗ ਵੱਲੋਂ ਜਲਦੀ ਹੀ ਲੋਅਰ ਡਵੀਜ਼ਨ ਕਲਰਕ (ਐਲ.ਡੀ.ਸੀ.) ਵੀ ਭਰਤੀ ਕੀਤੇ ਜਾਣਗੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਖੁਸ਼ਦਿਲ ਸਿੰਘ, ਡੀ.ਐਸ.ਪੀ. ਫੂਲ ਗੁਰਪ੍ਰੀਤ ਸਿੰਘ, ਬਿਜਲੀ ਬੋਰਡ ਰਾਮਪੁਰਾ ਦੇ ਐਕਸੀਐਨ ਸ਼੍ਰੀ ਐਲ.ਕੇ. ਬਾਂਸਲ, ਬਿਜਲੀ ਬੋਰਡ ਭਗਤਾ ਦੇ ਐਕਸੀਐਨ ਕਮਲਦੀਪ ਅਰੋੜਾ, ਸਿੰਚਾਈ ਵਿਭਾਗ ਰਾਮਪੁਰਾ ਫੂਲ ਦੇ ਐਸ.ਡੀ.ਓ. ਸ਼੍ਰੀ ਗੁਰਮੇਲ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Comments are closed.

COMING SOON .....


Scroll To Top
11