Tuesday , 15 October 2019
Breaking News
You are here: Home » BUSINESS NEWS » ਬਠਿੰਡਾ ‘ਚ ਲਗਾਏ ਰੁਜ਼ਗਾਰ ਮੇਲਿਆਂ ਦੌਰਾਨ 4709 ਬੇਰੁਜ਼ਗਾਰ ਨੌਜਵਾਨਾਂ ਦੀ ਰੁਜ਼ਗਾਰ ਲਈ ਹੋਈ ਚੋਣ

ਬਠਿੰਡਾ ‘ਚ ਲਗਾਏ ਰੁਜ਼ਗਾਰ ਮੇਲਿਆਂ ਦੌਰਾਨ 4709 ਬੇਰੁਜ਼ਗਾਰ ਨੌਜਵਾਨਾਂ ਦੀ ਰੁਜ਼ਗਾਰ ਲਈ ਹੋਈ ਚੋਣ

ਬਠਿੰਡਾ, 10 ਅਕਤੂਬਰ (ਗੁਰਮੀਤ ਸੇਮਾ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ‘ਚ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਜਿਸ ਤਹਿਤ ਹੁਣ ਤੱਕ 4709 ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ 1 ਲੱਖ ਤੋਂ 5 ਲੱਖ ਰੁਪਏ ਤੱਕ ਸਲਾਨਾ ਪੈਕੇਜ਼ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਦਿੱਤਾ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਨੂੰ ਪਿਛਲੇ ਮਹੀਨੇ 5 ਰੋਜ਼ਾ ਮੈਗਾ ਰੁਜ਼ਗਾਰ ਮੇਲਿਆਂ ਦੌਰਾਨ ਇਹ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਸਨ। ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਪੜ੍ਹਿਆਂ-ਲਿਖਿਆ ਨੌਜਵਾਨ ਨੌਕਰੀ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਲਗਾਏ ਗਏ ਮੈਗਾ ਰੁਜ਼ਗਾਰ ਮੇਲਿਆਂ ਦੌਰਾਨ ਵੱਖ-ਵੱਖ ਨਾਮੀ ਕੰਪਨੀਆਂ ਪਹੁੰਚੀਆਂ ਸਨ, ਜਿਨ੍ਹਾਂ ਵਿਚ ਅਪੋਲੋ ਹੋਮ ਕੇਅਰ ਨਵੀਂ ਦਿੱਲੀ, ਕਰੀਅਰ ਰਾਉਟਰਜ਼, ਕੈਰੀਅਰ ਹੰਟ, ਟੈਕ ਮਹਿੰਦਰਾ, ਟੈਲੀ ਪ੍ਰਫਾਰਮੈਂਸ, ਜਸਟ ਡਾਇਲ, ਕਾਰਗਿਲ, ਲਾਰਸਨ ਅਤੇ ਟੂਬਰੋ, ਕੋਗਨਿਕਸਿਆ, ਐਲ.ਆਈ.ਸੀ, ਬਾਬਾ ਡੇਅਰੀ, ਕੁਬੇਰ ਟੈਕਨਾਲੋਜੀ, ਵਰਧਮਾਨ ਟੈਕਸਟਾਈਲ, ਕੈਂਟਾਬਿਲ, ਈ-ਸਕੂਲ, ਹੋਟਲ ਕ੍ਰਿਸ਼ਨਾ ਕੰਟੀਨੈਂਟਲ ਅਤੇ ਹੋਟਲ ਸੈਫ਼ਾਇਰ ਆਦਿ ਸ਼ਾਮਲ ਹੋਈਆਂ ਸਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ‘ਚ ਇਨ੍ਹਾਂ ਮੈਗਾ ਰੁਜ਼ਗਾਰ ਮੇਲਿਆਂ ਦੀ ਸ਼ੁਰੂਆਤ 20 ਸਤੰਬਰ ਤੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ‘ਵਰਸਿਟੀ ਤੋਂ ਹੋਈ ਸੀ। ਜਿਸ ਵਿਚ ਪਹਿਲੇ ਦਿਨ 1512 ਬਿਨੈਕਾਰਾਂ ਵਲੋਂ ਅਰਜ਼ੀਆਂ ਦਿੱਤੀਆਂ ਗਈਆਂ। ਜਿਨ੍ਹਾਂ ਵਿਚੋਂ 872 ਯੋਗ ਪ੍ਰਾਰਥੀਆਂ ਨੂੰ ਰੁਜ਼ਗਾਰ ਲਈ ਚੁਣਿਆ ਗਿਆ। ਇਸ ਰੁਜ਼ਗਾਰ ਮੇਲੇ ਦੇ ਦੂਜੇ ਦਿਨ ਪੁੱਜੇ 1693 ਨੌਜਵਾਨਾਂ ਵਿੱਚੋਂ 1081 ਨੌਜਵਾਨ ਲੜਕੇ-ਲੜਕੀਆਂ ਦੀ ਰੁਜ਼ਗਾਰ ਦੇਣ ਲਈ ਚੋਣ ਕੀਤੀ ਗਈ। ਇਸੇ ਤਰ੍ਹਾਂ ਪੰਜਵਾਂ ਮੈਗਾ ਰੁਜ਼ਗਾਰ ਮੇਲਾ ਮਾਡਲ ਕਰੀਅਰ ਸੈਂਟਰ ਜ਼ਿਲ੍ਹਾ ਰੁਜ਼ਾਗਰ ਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਲਗਾਇਆ ਗਿਆ ਜਿਸ ਵਿਚ 1350 ਨੌਜਵਾਨਾਂ ਨੇ ਅਪਲਾਈ ਕੀਤਾ, ਜਿਨ੍ਹਾਂ ਵਿਚੋਂ 1052 ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮਿਲਿਆ। ਡਿਪਟੀ ਕਮਿਸ਼ਨਰ ਨੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਵਿੱਖ ਵਿਚ ਵੀ ਵੱਧ ਤੋਂ ਵੱਧ ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਨੌਜਵਾਨ ਵਰਗ ਨੂੰ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਪਿਛਲੇ ਮਹੀਨੇ ਲਗਾਏ ਗਏ ਮੇਲਿਆਂ ਦੌਰਾਨ ਨੌਕਰੀਆਂ ਨਹੀਂ ਪ੍ਰਾਪਤ ਹੋਈਆਂ। ਉਹ ਭਵਿੱਖ ਵਿਚ ਲੱਗਣ ਵਾਲੇ ਰੁਜ਼ਗਾਰ ਮੇਲਿਆਂ ‘ਚ ਆਪਣੀ ਯੋਗਤਾ ਮੁਤਾਬਿਕ ਭਾਗ ਲੈਣ ਤੇ ਰੁਜ਼ਗਾਰ ਪ੍ਰਾਪਤ ਕਰਨ।

Comments are closed.

COMING SOON .....


Scroll To Top
11