Thursday , 23 May 2019
Breaking News
You are here: Home » PUNJAB NEWS » ਬਠਿੰਡਾ ’ਚ ਗਠਜੋੜ ਨੂੰ ਸਿਆਸੀ ਝਟਕਾ

ਬਠਿੰਡਾ ’ਚ ਗਠਜੋੜ ਨੂੰ ਸਿਆਸੀ ਝਟਕਾ

ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ ’ਚ ਕੋਸਲਰ ਨੇ ਕਾਂਗਰਸ ਦਾ ਹੱਥ ਫੜਿਆ

ਬਠਿੰਡਾ, 14 ਮਾਰਚ (ਲੁਭਾਸ਼ ਸਿੰਗਲਾ, ਗੁਰਪ੍ਰੀਤ ਸਿੰਘ)- ਪੰਜਾਬ ਦੇ ਖਜਾਨਾ ਮੰਤਰੀ ਅਤੇ ਬਠਿੰਡਾ ਸ਼ਹਿਰੀ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਕਾਂਗਰਸ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚਲੇ ਸਮਾਗਮ ਦੋਰਾਨ ਭਾਜਪਾ ਦੇ ਕੋਸਲਰਾਂ ਅਤੇ ਆਪ ਆਗੂ ਨੇ ਅਪਣੀਆਂ ਪਾਰਟੀ ਨਾਲੋ ਨਾਤਾ ਤੋੜ ਕੇ ਕਾਂਗਰਸ ਦਾ ਸਿਆਸੀ ਤੋਰ ’ਤੇ ਪੱਲਾ ਫੜ੍ਹ ਲਿਆ ਹੈ। ਜਿਸ ਦੇ ਨਾਲ ਬਠਿੰਡਾ ਸ਼ਹਿਰ ਅੰਦਰ ਅਕਾਲੀ ਭਾਜਪਾ ਗਠਜੋੜ ਸਫਾਇਆ ਹੋਣ ਵੱਲ ਵੱਧ ਗਿਆ ਹੈ। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ’ਚ ਕੌਂਸਲਰ ਅਸੇਸਰ ਪਾਸਵਾਨ ਭਾਜਪਾ ਸਣੇ ਆਪ ਆਗੂ ਜਸਵੰਤ ਪੱਪੂ ਵੀ ਸਾਥੀਆਂ ਸਣੇ ਆਪ ਪਾਰਟੀ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ। ਖਜਾਨਾ ਮੰਤਰੀ ਬਾਦਲ ਨੇ ਕਿਹਾ ਕਿ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਕਾਂਗਰਸ ਅੰਦਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਜਦਕਿ ਸ਼ਹਿਰ ਦੀ ਤਰੱਕੀ ਲਈ ਲਗਾਤਾਰ ਕੌਂਸਲਰ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਬਠਿੰਡਾ ਸ਼ਹਿਰ ਦੀਆਂ ਸਮੱਸਿਆਵਾਂ ਤੇ ਮੁਸ਼ਕਿਲਾਵਾਂ ਨੂੰ ਦੂਰ ਕਰਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਯਤਨ ਕਰ ਰਹੀ ਹੈ ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਕਾਂਗਰਸ ਦਾ ਸਾਥ ਦੇਣ।ਉਧਰ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮੌਜੂਦਾ ਕੌਂਸਲਰ ਅਸੇਸਰ ਪਾਸਵਾਨ ਨੇ ਕਿਹਾ ਕਿ ਸ਼ਹਿਰ ਅਤੇ ਵਾਰਡ ਦੇ ਵਿਕਾਸ ਤੇ ਤਰੱਕੀ ਲਈ ਉਨ੍ਹਾਂ ਅਜਿਹਾ ਕਦਮ ਚੁੱਕਿਆ ਹੈ ਕਿਉਕਿ ਜਿਵੇਂ ਖਜਾਨਾ ਮੰਤਰੀ ਬਾਦਲ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ, ਉਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦਾ ਹੱਥ ਫੜ੍ਹਿਆ ਹੈ ਜਦਕਿ ਖਜਾਨਾ ਮੰਤਰੀ ਬਾਦਲ ਸ਼ਹਿਰ ਅੰਦਰਲੀਆ ਪੱਛੜੀਆ ਬਸਤੀਆਂ ਅੰਦਰ ਨਿਰਵਿਘਨ ਅਤੇ ਬਗੈਰ ਵਿਤਕਰੇਬਾਜੀ ਨਾਲ ਵਿਕਾਸ ਕਰਵਾ ਰਹੇ ਹਨ। ਇਸ ਮੌਕੇ ਜਿਲਾ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਜੈਜੀਤ ਜੌਹਲ, ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਕੁਮਾਰ ਨੰਬਰਦਾਰ ਸੀਨੀਅਰ ਕਾਂਗਰਸ ਆਗੂ, ਬਲਜਿੰਦਰ ਠੇਕੇਦਾਰ, ਹਰਵਿੰਦਰ ਲੱਡੂ, ਪਵਨ ਮਾਨੀ, ਰਾਜਨ ਗਰਗ, ਦਰਸ਼ਨ ਘੁਦਾ, ਦਿਆਲ ਔਲਖ, ਪ੍ਰਕਾਸ਼ ਚੰਦ, ਨੱਥੂ ਰਾਮ, ਬਲਰਾਜ ਪਕਾ, ਕੈਪਟਨ ਮਲ ਸਿੰਘ, ਪਿਰਥੀਪਾਲ ਜਲਾਲ, ਚਮਕੌਰ ਮਾਨ, ਐਸ.ਸੀ. ਮਲਕੀਤ ਸਿੰਘ, ਬੇਅੰਤ ਸਿੰਘ, ਸੁਖਦੇਵ ਸਿੰਘ, ਜਸਵੀਰ ਕੌਰ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਦਰਸ਼ਨ ਬਿਲੂ, ਸੋਨੂੰ ਓਬਰਾਏ, ਜੁਗਰਾਜ ਸਿੰਘ, ਰਾਜਾ ਸਿੰਘ, ਮਾਸਟਰ ਹਰਮੰਦਰ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸ਼ਾਮ ਲਾਲ ਜੈਨ, ਟਹਿਲ ਬੁੱਟਰ, ਬਲਵਿੰਦਰ ਬਾਹੀਆ, ਹਰਮੇਸ਼ ਪਕਾ, ਸਾਜਨ ਸ਼ਰਮਾ, ਰਤਨ ਰਾਹੀ, ਅਜੇ ਸ਼ਰਮਾਂ, ਰਜਿੰਦਰ ਗੋਪੀ, ਜਸਵੀਰ ਢਿਲੋ, ਜਿੰਮੀ ਬਰਾੜ ਹਾਜ਼ਰ ਸਨ।

Comments are closed.

COMING SOON .....


Scroll To Top
11