Monday , 27 May 2019
Breaking News
You are here: Home » BUSINESS NEWS » ਬਟਾਲਾ ਦੀਆਂ ਡੇਅਰੀਆਂ ’ਤੇ ਸਿਹਤ ਅਤੇ ਡੇਅਰੀ ਵਿਭਾਗ ਦਾ ਛਾਪਾ

ਬਟਾਲਾ ਦੀਆਂ ਡੇਅਰੀਆਂ ’ਤੇ ਸਿਹਤ ਅਤੇ ਡੇਅਰੀ ਵਿਭਾਗ ਦਾ ਛਾਪਾ

ਬਟਾਲਾ, 5 ਸਤੰਬਰ (ਪ੍ਰਦੀਪ ਸਿੰਘ, ਅਰਵਿੰਦਰ ਸਿੰਘ ਮਠਾਰੂ, ਕਾਜਲ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਜ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਵਲੋਂ ਸਾਂਝੇ ਤੌਰ ‘ਤੇ ਬਟਾਲਾ ਸ਼ਹਿਰ ਅਤੇ ਜੌੜਾ ਛਤਰਾਂ ਪਿੰਡ ਦੀਆਂ ਡੇਅਰੀਆਂ ਵਿਖੇ ਦੁਧ ਅਤੇ ਦੁਧ ਤੋਂ ਬਣੇ ਪਦਾਰਥਾਂ ਦੀ ਕੁਆਲਟੀ ਚੈਕ ਕੀਤੀ ਗਈ ਅਤੇ ਉਨਾਂ ਦੇ ਸੈਂਪਲ ਭਰੇ ਗਏ। ਜ਼ਿਲਾ ਸਿਹਤ ਅਫ਼ਸਰ ਡਾ. ਸੁਧੀਰ ਦੀ ਅਗਵਾਈ ਹੇਠ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਟੀਮ ਨੇ ਅਜ ਬਟਾਲਾ ਦੀਆਂ ਡੇਅਰੀਆਂ ਤੋਂ ਚਾਰ ਸੈਂਪਲ ਭਰੇ ਜਦਕਿ ਦੋ ਸੈਂਪਲ ਜੌੜਾ ਛਤਰਾਂ ਦੀਆਂ ਡੇਅਰੀਆਂ ਤੋਂ ਭਰੇ ਗਏ। ਡਾ. ਸੁਧੀਰ ਨੇ ਕਿਹਾ ਕਿ ਇਨਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਜਾਵੇਗਾ ਤਾਂ ਜੋ ਦੁਧ ਅਤੇ ਇਸਤੋਂ ਬਣੇ ਪਦਾਰਥਾਂ ਦੀ ਗੁਣਵਤਾ ਦਾ ਪਤਾ ਲਗਾਇਆ ਜਾ ਸਕੇ। ਇਸੇ ਤਰਾਂ ਫਤਿਹਗੜ ਚੂੜੀਆਂ ਵਿਖੇ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਵੈਨ ਵਲੋਂ 17 ਸੈਂਪਲ ਖਾਣ ਵਾਲੇ ਪਦਾਰਥਾਂ ਦੇ, 11 ਦੁਧ ਦੇ ਅਤੇ 6 ਸੈਂਪਲ ਦੁਧ ਤੋਂ ਬਣੇ ਪਦਾਰਥਾਂ ਦੇ ਭਰੇ ਗਏ।ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਧੀਰ ਨੇ ਦਸਿਆ ਕਿ ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ ਵਾਲੇ ਪਦਾਰਥਾਂ ਦੀ ਕੁਆਲਟੀ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਮਿਲਾਵਟਖੋਰੀ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਕੋਈ ਵੀ ਖਾਣ ਵਾਲੇ ਪਦਾਰਥਾਂ ਵਿਚ ਮਿਲਾਵਟ ਕਰੇਗਾ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Comments are closed.

COMING SOON .....


Scroll To Top
11