Monday , 9 December 2019
Breaking News
You are here: Home » Carrier » ਬਟਾਲਾ ’ਚ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਲਈ ਨਵੇਂ ਆਂਗਨਵਾੜੀ ਕੇਂਦਰ ਦਾ ਉਦਘਾਟਨ

ਬਟਾਲਾ ’ਚ ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਲਈ ਨਵੇਂ ਆਂਗਨਵਾੜੀ ਕੇਂਦਰ ਦਾ ਉਦਘਾਟਨ

ਬਟਾਲਾ, 30 ਸਤੰਬਰ (ਲੱਕੀ ਰਾਜਪੂਤ)- ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਪੋਸ਼ਣ ਮਾਹ ਨੂੰ ਸਮਰਪਿਤ ‘ਏਕ ਨੂਰ’ ਸਲੱਪ ਏਰੀਆ ਵਿਕਾਸ ਪ੍ਰੋਜੈਕਟ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਨੇ ਅੱਜ ਬਟਾਲਾ-ਫਤਿਹਗੜ ਚੂੜੀਆਂ ਬਾਈਪਾਸ (ਨੇੜੇ ਰੇਲਵੇ ਫਾਟਕ) ਵਿਖੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਲਈ ਨਵੇਂ ਆਂਗਨਵਾੜੀ ਕੇਂਦਰ ਦਾ ਉਦਘਾਟਨ ਕੀਤਾ। ਇਸ ਆਂਗਨਵਾੜੀ ਕੇਂਦਰ ਵਿੱਚ ਝੁੱਗੀਆਂ ਵਾਲਿਆਂ ਦੇ 46 ਬੱਚਿਆਂ ਨੇ ਦਾਖਲਾ ਲਿਆ ਹੈ। ਇਸ ਆਂਗਨਵਾੜੀ ਸੈਂਟਰ ਵਿੱਚ ਬੱਚਿਆਂ ਲਈ ਐੱਲ.ਈ.ਡੀ. ਲਗਾਈ ਗਈ ਹੈ ਜਿਸ ਰਾਹੀਂ ਬੱਚੇ ਈ-ਕੰਨਟੈਂਟ ਰਾਹੀਂ ਸਿੱਖਿਆ ਗ੍ਰਹਿਣ ਕਰਨੇ। ਇਸ ਤੋਂ ਇਲਾਵਾ ਇਸ ਨਵੇਂ ਆਂਗਨਵਾੜੀ ਕੇਂਦਰ ਵਿੱਚ ਬੱਚਿਆਂ ਨੂੰ ਬੈਠਣ ਲਈ ਡੈਸਕ ਦੀ ਸਹੂਲਤ ਦੇਣ ਦੇ ਨਾਲ ਉਨਾਂ ਨੂੰ ਵਰਦੀਆਂ, ਬੈਗ ਅਤੇ ਕਾਪੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸਿਹਤ ਵਿਭਾਗ ਵਲੋਂ ਸਲੱਮ ਏਰੀਆ ਵਿੱਚ ਰਹਿੰਦੀਆਂ ਔਰਤਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਦੀ ਅਗਵਾਈ ਵਿੱਚ ਮਾਹਿਰ ਡਾਕਟਰਾਂ ਨੇ 73 ਔਰਤਾਂ ਦਾ ਡਾਕਟਰੀ ਮੁਆਇਨਾ ਕੀਤਾ ਅਤੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਪੋਸ਼ਣ ਸਬੰਧੀ ਜਾਗੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਵਿੱਚ ਆਂਗਨਵਾੜੀ ਵਰਕਰਾਂ ਨੇ ਪੋਸ਼ਟਿਕ ਅਹਾਰ ਦਾ ਹੋਕਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਾਧਨਾ ਸੋਹਲ, ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ, ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਅੰਮ੍ਰਿਤਬੀਰ ਕੌਰ, ਸੀ.ਡੀ.ਪੀ.ਓ. ਧਾਰੀਵਾਲ ਸ੍ਰੀਮਤੀ ਕੋਮਲਜੀਤ ਕੌਰ, ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ, ਕਰੀਅਰ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11