Monday , 23 September 2019
Breaking News
You are here: Home » Religion » ਬਜਰੰਗ ਬਲੀ ਦੀ ਮੂਰਤੀ ਸਥਾਪਿਤ ਕੀਤੀ

ਬਜਰੰਗ ਬਲੀ ਦੀ ਮੂਰਤੀ ਸਥਾਪਿਤ ਕੀਤੀ

ਸ੍ਰੀ ਮਾਛੀਵਾੜਾ ਸਾਹਿਬ, 15 ਜੂਨ (ਜਗਰੂਪ ਸਿੰਘ ਮਾਨ)- ਸਥਾਨਕ ਸ਼ਹਿਰ ਦੀ ਰਾਮ ਲੀਲਾ ਗਰਾਊਂਡ ਨੇੜੇ ਸਥਿਤ ਰਾਮ ਬਾਗ ਵਿਖੇ ਬਜਰੰਗ ਬਲੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ । ਤਿੰਨ ਦਿਨ ਤੋਂ ਚਲ ਰਹੇ ਸਮਾਰੋਹ ਵਿੱਚ ਪਹਿਲੇ ਦਿਨ ਮੰਡਪ ਤੇ ਸੰਧਿਆ ਬੰਦਨ ਤੇ ਕੱਲ ਮੂਰਤੀ ਦੀ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਕੱਢੀ ਗਈ ਜਿਸ ਵਿੱਚ ਭਜਨ ਮੰਡਲੀਆਂ ਵੱਲੋ ਬਜਰੰਗ ਬਲੀ ਦੀ ਮਹਿਮਾ ਗਾਈ ਜਾ ਰਹੀ ਸੀ । ਅੱਜ ਮੂਰਤੀ ਦੀ ਸਥਾਪਨਾ ਤੇ ਸ਼ਰਧਾਲੂਆ ਵੱਲੋ ਹਵਨ ਯੱਗ ਉਪਰੰਤ ਅਟੁੱਟ ਭੰਡਾਰਾ ਕੀਤਾ ਗਿਆ ਜਦਕਿ ਮੂਰਤੀ ਦੀ ਸਥਾਪਨਾ ਦੈਨਿਕ ਸਵੇਰਾ ਗਰੁੱਪ ਜਲੰਧਰ ਦੇ ਸੰਪਾਦਕ ਸ਼ੀਤਲ ਵਿੱਜ ਵੱਲੋ ਆਪਣਾ ਯੋਗਦਾਨ ਪਾਇਆ ਗਿਆ, ਝੰਡੇ ਦੀ ਰਸਮ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋ ਨੇ ਅਦਾ ਕੀਤੀ ਤੇ ਲੰਗਰ ਵਰਤਾਉਣ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਵੱਲੋ ਕੀਤੀ ਗਈ ।ਇਸ ਮੌਕੇ ਪ?ਬੰਧਕਾ ਵਿੱਚੋ ਕ੍ਰਿਸ਼ਨ ਲਾਲ ਕਪੂਰ,ਰਘਵੀਰ ਸੂਦ, ਅਨਿਲ ਸ਼ਰਮਾ, ਮੋਹਿੰਤ ਕੁੰਦਰਾ, ਪ੍ਰਿੰਸ ਮਿੱਠੇਵਾਲ , ਸੰਜੀਵ ਮਹਿੰਦਰੂ ਲੱਕੀ, ਸੰਜੀਵ ਲੀਹਲ, ਅਭੀ ਖੇੜਾ, ਨਰੇਸ਼ ਖੇੜਾ, ਦੀਪਕ ਚੰਦੇਲ, ਕੌਂਸਲਰ ਮਨਜੀਤ ਕੁਮਾਰੀ, ਸੰਜੀਵ ਪਾਂਧੀ,ਮਨੋਜ ਬਾਂਸਲ, ਆਦਿ ਵੀ ਹਾਜ਼ਰ ਸਨ ਇਸ ਸਮੇ ਭਜਨ ਗਾਇਕ ਪਵਨ ਮੱਕੜ ਨੇ ਧਾਰਮਿਕ ਸ਼ਬਦ ਗਾ ਕੇ ਸੰਗਤ ਨੂੰ ਨਿਹਾਲ ਕੀਤਾ।

Comments are closed.

COMING SOON .....


Scroll To Top
11