Saturday , 16 February 2019
Breaking News
You are here: Home » BUSINESS NEWS » ਬਜਰੰਗ ਦਲ ਵੱਲੋਂ ਪੰਕਜ ਚੰਡਾਲੀਆ ਕੋਟਕਪੂਰਾ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ

ਬਜਰੰਗ ਦਲ ਵੱਲੋਂ ਪੰਕਜ ਚੰਡਾਲੀਆ ਕੋਟਕਪੂਰਾ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ

ਕੋਟਕਪੂਰਾ, 12 (ਚਰਨਦਾਸ ਗਰਗ, ਸਤਨਾਮ ਸਿੰਘ)-ਬਜਰੰਗ ਦਲ ਵੱਲੋ ਦਲ ਦੇ ਵਿਸਥਾਰ ਲਈ ਸ਼ਹਿਰ ਕੋਟਕਪੂਰਾ ਵਿੱਚ ਨਿਯੁਕਤੀਆ ਕੀਤੀਆ ਗਈਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਜਰੰਗ ਦਲ ਦੇ ਵਿਭਾਗ ਸੰਜੋਯਕ ਸ਼੍ਰੀ ਮਨਵੀਰ ਰੰਗਾ ਨੇ ਦੱਸਿਆ ਕਿ ਅੱਜ ਅਸੀ ਸਥਾਨਕ ਅਗਰਵਾਲ ਭਵਨ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਸ਼੍ਰੀ ਪੰਕਜ ਚੰਡਾਲੀਆ ਨੂੰ ਸਹਿਰ ਕੋਟਕਪੂਰਾ ਤੋ ਸਹਿਰੀ ਪ੍ਰਧਾਨ ਅਤੇ ਸ਼੍ਰੀ ਬੀਰੂ ਬਜਰੰਗੀ ਜੀ ਨੂੰ ਸਤਿਸੰਗ ਪ੍ਰੱਮਖ ਦੀ ਜਿੁੰਮੇਵਾਰੀ ਸੋਂਪੀ ਹੈ। ਉਹਨਾ ਕਿਹਾ ਕਿ ਮੈ ਆਸ਼ਾ ਕਰਦਾ ਹਾ ਕਿ ਉਕਤ ਜਿੁੰਮੇਵਾਰੀ ਮਿਲਣ ਤੋ ਬਾਅਦ ਬਜਰੰਗ ਦਲ ਦੇ ਪ੍ਰਚਾਰ ਅਤੇ ਵਿਸਥਾਰ ਲਈ ਵੱਚਨਬੱਧ ਰਹਿਣਗੇ। ਇਸ ਸਮੇ ਬਜਰੰਗ ਦਲ ਦੇ ਮੁਕਤਸਰ ਤੋ ਜ੍ਰਿਲਾ ਪ੍ਰਧਾਨ ਸ੍ਰੀ ਹਰਦੀਪ ਸਿੰਘ ਅਤੇ ਜ੍ਰਿਲਾ ਫਰੀਦਕੋਟ ਤੋ ਸ੍ਰੀ ਧੀਰੂ ਵਰਮਾ ਤੇ ਵਰੁਣ ਸਿੰਗਲਾ ਦੁਆਰਾ ਬਜਰੰਗ ਦਲ ਵੱਲੋ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾ ਬਾਰੇ ਚਾਨਣਾ ਪਾਇਆ ਗਿਆ। ਇਸ ਸਮਾਗਮ ਨੂੰ, ਸ਼੍ਰੀ ਵਿਪਨਪਾਲ ਸਿੰਘ ਬੋਧਿਕ ਪ੍ਰਮੱਖ, ਸ਼੍ਰੀ ਸੁਨੀਲ ਮਿੱਤਲ ਜ੍ਰਿਲਾ ਕਾਰਜਵਾਹਕ ਨੇ ਵੀ ਸੰਬੋਧਨ ਕੀਤਾ। ਇਸ ਸਮੇ ਦਲ ਦੇ ਰਾਜਕੁਮਾਰ, ਚਿਮਨ ਲਾਲ ਭੋਲੀ, ਸੁਰਿੰਦਰ ਕੁਮਾਰ, ਉਮ ਪ੍ਰਕਾਸ, ਬਿੱਲਾ ਬਜਰੰਗੀ, ਚੰਦਰ ਗਰਗ, ਮੋਹਿਤ ਮਹਿਤਾ, ਚੇਤਨ ਮਹਿਤਾ, ਰਾਹੁਲ ਰਾਜਪੂਤ, ਸੁਨੀਲ ਕੁਮਾਰ ,ਅਰੁਣ ਕੁਮਾਰ, ਸੋਨੂੰ ਆਦਿ ਹਾਜਰ ਸਨ। ਮੰਚ ਸੰਚਾਲਣ ਦੀ ਭੂਮਿਕਾ ਸ਼੍ਰੀ ਅਨਿਲ ਸਿੰਗਲਾ ਵੱਲੋ ਨਿਭਾਈ ਗਈ। ਅੰਤ ਵਿੱਚ ਆਏ ਹੋਏ ਮਹਿਮਾਨਾ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed.

COMING SOON .....


Scroll To Top
11