Thursday , 27 June 2019
Breaking News
You are here: Home » PUNJAB NEWS » ਫੂਲਕਾ ਨੇ ਕੈਪਟਨ ਦੇ ਪੰਜ ਵਜ਼ੀਰਾਂ ਨੂੰ ਕਸੂਤਾ ਫਸਾਇਆ

ਫੂਲਕਾ ਨੇ ਕੈਪਟਨ ਦੇ ਪੰਜ ਵਜ਼ੀਰਾਂ ਨੂੰ ਕਸੂਤਾ ਫਸਾਇਆ

ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ 15 ਸਤੰਬਰ ਤੱਕ ਅਲਟੀਮੇਟਮ

ਚੰਡੀਗੜ੍ਹ, 1 ਸਤੰਬਰ- ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਵਿਧਾਇਕ ਸ. ਹਰਵਿੰਦਰ ਸਿੰਘ ਫੂਲਕਾ ਨੇ ਕੈਪਟਨ ਸਰਕਾਰ ‘ਤੇ ਹਮਲਾ ਬੋਲਿਆ ਹੈ। ਫੂਲਕਾ ਨੇ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਵਿਚ ਢਿਲੀ ਕਾਰਵਾਈ ਕਾਰਨ ਕੈਪਟਨ ਸਰਕਾਰ ਦੇ ਪੰਜ ਵਜ਼ੀਰਾਂ ਤੋਂ ਅਸਤੀਫ਼ਾ ਮੰਗਿਆ ਹੈ। ਫੂਲਕਾ ਨੇ ਸਾਬਕਾ ਮੁਖ ਮੰਤਰੀ ਤੇ ਸਾਬਕਾ ਪੁਲਿਸ ਮੁਖੀ ਵਿਰੁਧ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਕਰਦਿਆਂ ਫੂਲਕਾ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਨਾ ਕਰਵਾ ਸਕਣ ‘ਤੇ ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਨੂੰ ਅਲਟੀਮੇਟਮ ਦਿਤਾ ਹੈ। ਫੂਲਕਾ ਨੇ ਨਵਜੋਤ ਸਿੰਘ ਸਿਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਤੋਂ ਅਸਤੀਫ਼ਾ ਮੰਗਿਆ ਹੈ।ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ‘ਚ ਵਡੇ ਵਡੇ ਭਾਸ਼ਣ ਹੋਏ ਪਰ ਕਾਰਵਾਈ ਨਹੀਂ ਕੀਤੀ ਗਈ। ਸਾਬਕਾ ਵਿਰੋਧੀ ਧਿਰ ਦੇ ਲੀਡਰ ਨੇ ਕੈਪਟਨ ਦੀ ਕੈਬਨਿਟ ਦੇ ਉਕਤ ਮੰਤਰੀਆਂ ਦੇ ਨਾਂਅ ਲੈਕੇ ਕਿਹਾ ਕਿ ਇਨ੍ਹਾਂ ਨੇ ਸਾਬਕਾ ਮੁਖ ਮੰਤਰੀ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪਰ ਸਰਕਾਰ ਨੇ ਐਕਸ਼ਨ ਦੇ ਨਾਂਅ ‘ਤੇ ਕੁਝ ਨਹੀਂ ਕੀਤਾ।‘ਆਪ’ ਵਿਧਾਇਕ ਨੇ ਪ੍ਰਕਾਸ਼ ਬਾਦਲ ਤੇ ਸੁਮੇਧ ਸੈਣੀ ਨੂੰ ਮੁਲਜ਼ਮ ਬਣਾਉਣ ਲਈ ਮੰਤਰੀਆਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿਤਾ ਹੈ। ਫੂਲਕਾ ਨੇ ਕਿਹਾ ਕਿ ਜੇਕਰ ਮੰਤਰੀ 15 ਸਤੰਬਰ ਤਕ ਕੇਸ ਦਰਜ ਕਰਵਾਉਣ ਬਾਰੇ ਫੈਸਲਾ ਨਹੀਂ ਕਰਵਾ ਸਕਦੇ ਤਾਂ ਅਸਤੀਫਾ ਦੇ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 15 ਸਤੰਬਰ ਮੰਤਰੀ ਸਰਕਾਰ ਤੋਂ ਆਪਣੀ ਗਲ ਨਾ ਮੰਨਵਾ ਪਾਏ ਤਾਂ ਸਭ ਤੋਂ ਪਹਿਲਾਂ ਉਹ ਅਸਤੀਫਾ ਦੇਣਗੇ।

Comments are closed.

COMING SOON .....


Scroll To Top
11