Sunday , 19 November 2017
Breaking News
You are here: Home » INTERNATIONAL NEWS » ਫਿਲਪੀਨਜ਼ : ਸ੍ਰੀ ਮੋਦੀ ਵੱਲੋਂ ਟਰੰਪ ਅਤੇ ਫਿਲਪੀਨਜ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਫਿਲਪੀਨਜ਼ : ਸ੍ਰੀ ਮੋਦੀ ਵੱਲੋਂ ਟਰੰਪ ਅਤੇ ਫਿਲਪੀਨਜ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਮਨੀਲਾ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਫਿਲਪੀਨਜ਼ ਦੀ ਤਿੰਨ ਦਿਨਾਂ ਯਾਤਰਾ ’ਤੇ ਮਨੀਲਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਮੋਦੀ ਇਥੇ 15ਵੇਂ ਇੰਡੀਆ-ਆਸਿਆਨਾ ਸਿਖਰ ਸੰਮੇਲਨ ਤੇ 12ਵੇਂ ਏਸ਼ੀਆ ਸਮਿਟ ‘ਚ ਸ਼ਾਮਲ ਹੋਣਗੇ।
ਮੋਦੀ ਦੀ ਫਿਲਪੀਨਜ਼ ਯਾਤਰਾ ਸਿਰਫ ਸਿਖਰ ਸੰਮੇਲਨਾਂ ਤੇ ਮੁਲਾਕਾਤਾਂ ਤਕ ਹੀ ਸੀਮਤ ਨਹੀਂ ਹੈ। ਮਨੀਲਾ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਫਿਲਪੀਨਜ਼ ਦੀ ਉਨ੍ਹਾਂ ਦੀ ਯਾਤਰਾ ਐਕਟ ਈਸਟ ਪਾਲਿਸੀ ਦੇ ਤਹਿਤ ਆਸਿਆਨ ਮੈਂਬਰ ਦੇਸ਼ਾਂ ਤੇ ਹਿੰਦ-ਪ੍ਰਸ਼ਾਂਤ ਇਲਾਕੇ ਦੇ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਲਈ ਦੇਸ਼ ਦੀ ਵਚਨਬਧਤਾ ਦਾ ਵੀ ਪ੍ਰਤੀਕ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ 31ਵੇਂ ਆਸਿਆਨ ਸ਼ਿਖਰ ਸੰਮੇਲਨ ਵਿਚ ਹਿਸਾ ਲੈਣ ਲਈ ਐਤਵਾਰ ਨੂੰ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚ ਗਏ ਸਨ। ਆਸਿਆਨ ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ ‘ਤੇ ਇਸ ਸਾਲ ਸ਼ਿਖਰ ਸੰਮਲੇਨ ਦੀ ਭਾਰਤ ਲਈ ਖਾਸ ਅਹਿਮੀਅਤ ਹੈ। ਆਸਿਆਨ (ਦਖਣੀ-ਪੂਰਬੀ ਏਸ਼ੀਆਈ ਰਾਸ਼ਟਰੀ ਸੰਘ) ਸ਼ਿਖਰ ਸੰਮੇਲਨ, ਇਸ ਨਾਲ ਸੰਬੰਧਤ ਬੈਠਕਾਂ ਅਤੇ ਗੋਲਡਨ ਜੁਬਲੀ ਸਮਾਰੋਹ ਨਾਲ-ਨਾਲ ਚਲੇਗਾ। ਇਸ ਸਾਲ ਭਾਰਤ-ਆਸਿਆਨ ਗਲਬਾਤ ਕਾਇਮ ਹੋਣ ਦੀ 25ਵੀਂ ਵਰ੍ਹੇਗੰਢ ਹੈ। ਸਾਲ 1981 ਤੋਂ ਬਾਅਦ ਫਿਲਪੀਨਜ਼ ਦੇ ਯਾਤਰਾ ‘ਤੇ ਜਾਣ ਵਾਲੇ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ।ਮੋਦੀ ਇਸ ਮੌਕੇ ‘ਤੇ ਰਾਸ਼ਟਰਪਤੀ ਦੁਤੇਰਤੇ ਨਾਲ ਦੋ-ਪਖੀ ਬੈਠਕ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਦੀ ਵਿਸ਼ਵ ਦੇ ਕਈ ਨੇਤਾਵਾਂ ਨਾਲ ਦੋ-ਪਖੀ ਬੈਠਕਾਂ ਵੀ ਹੋਣਗੀਆਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸੰਮੇਲਨ ਵਿਚ ਹਿਸਾ ਲੈਣਗੇ। ਇਸ ਮੌਕੇ ਟਰੰਪ ਅਤੇ ਮੋਦੀ ਵਿਚਾਲੇ ਦੋ-ਪਖੀ ਬੈਠਕ ਹੋਣ ਦੀ ਸੰਭਾਵਨਾ ਹੈ। ਮੋਦੀ ਫਿਲਪੀਨਜ਼ ਵਿਚ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ। ਮੋਦੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਫਿਲਪੀਨਜ਼ ਨਾਲ ਭਾਰਤ ਦੇ ਦੋ-ਪਖੀ ਰਿਸ਼ਤਿਆਂ ਨੂੰ ਵੀ ਮਜ਼ਬੂਤੀ ਮਿਲੇਗੀ।

Comments are closed.

COMING SOON .....
Scroll To Top
11