Monday , 19 August 2019
Breaking News
You are here: Home » HEALTH » ਫਾਇਨਾਂਸ ਕੰਪਨੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਫਾਇਨਾਂਸ ਕੰਪਨੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸ਼ੇਰਪੁਰ, 13 ਫਰਵਰੀ (ਹਰਜੀਤ ਕਾਤਿਲ)- ਸ਼ੇਰਪੁਰ ਵਿਖੇ ਬੀਤੇ ਕਲ੍ਹ ਬਾਅਦ ਦੁਪਹਿਰ ਇਕ ਨੌਜਵਾਨ ਵਲੋਂ ਸੰਗਰੂਰ ਦੀ ਫਾਇਨਾਂਸ ਕੰਪਨੀ ਤੋਂ ਪ੍ਰੇਸ਼ਾਨ ਹੋਕੇ ਘਰ ਵਿਚ ਛਤ ਵਾਲੇ ਪਖੇ ਨਾਲ ਫਾਹਾਂ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸ਼ੇਰਪੁਰ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਜਾਣਕਾਰੀ ਦਿੰਦੇ ਹੋਏ ਦਸਿਆਂ ਕਿ ਮ੍ਰਿਤਕ ਹਰਭਜਨ ਸਿੰਘ ਪੁਤਰ ਮਹਿੰਦਰ ਸਿੰਘ ਵਾਸੀ ਪਤੀ ਖਲੀਲ ਸ਼ੇਰਪੁਰ ਜੋ ਪਿੰਡਾਂ ਵਿਚ ਕਪੜੇ ਦੀ ਸੇਲ ਲਗਾਉਣ ਦਾ ਕੰਮ ਕਰਦਾ ਸੀ ਦਾ ਸੰਗਰੂਰ ਵਿਖੇ ਇਕ ਫਾਇਨਾਂਸ ਕੰਪਨੀ ਨਾਲ ਛੋਟਾ ਹਾਥੀ ਟੈਂਪੂ ਲੋਨ ਕਰਵਾਇਆ ਹੋਇਆ ਸੀ। ਉਹਨਾਂ ਦਸਿਆਂ ਕਿ ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਨੇ ਆਪਣੇ ਬਿਆਨ ਵਿਚ ਦਸਿਆਂ ਹੈ ਕਿ ਉਸ ਦਾ ਪਤੀ ਹਰਭਜਨ ਸਿੰਘ ਫਾਇਨਾਂਸ ਕੰਪਨੀ ਵਾਲਿਆਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਬੀਤੇ ਕਲ੍ਹ ਜਦੋਂ ਮ੍ਰਿਤਕ ਦੀ ਪਤਨੀ ਤੇ ਉਸ ਦਾ ਲੜਕਾ ਕਿਸੇ ਰਿਸਤੇਦਾਰੀ ਵਿਚ ਵਿਆਹ ਗਏ ਹੋਏ ਸਨ। ਪਰ ਜਦੋਂ ਉਹ ਵਾਪਸ ਆਏ ਤਾਂ ਉਸ ਦੇ ਪਤੀ ਹਰਭਜਨ ਸਿੰਘ ਨੇ ਘਰ ਦੇ ਕਮਰੇ ਵਿਚ ਛਤ ਵਾਲੇ ਪਖੇ ਨਾਲ ਗਲ ਫਾਹਾਂ ਲੈਕੇ ਆਤਮ ਹਤਿਆਂ ਕੀਤੀ ਹੋਈ ਸੀ। ਮ੍ਰਿਤਕ ਦੀ ਤਲਾਸ਼ੀ ਲੈਣ ਤੇ ਇਕ ਸੁਸਾਇਡ ਨੋਟ ਮਿਲਿਆ ਜਿਸ ਵਿਚ ਵਿਚ ਉਸ ਨੇ ਸਾਫ ਲਿਖਿਆ ਹੈ ਕਿ ਉਹ ਕੰਪਨੀ ਦੇ ਮੈਨੇਜਰ ਅਤੇ ਏਜੰਟ ਤੋਂ ਤੰਗ ਹੋਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਮ੍ਰਿਤਕ ਹਰਭਜਨ ਸਿੰਘ ਨੇ ਪੰਜਾਬੀ ਵਿਚ ਲਿਖਿਆ ਹੈ ਕਿ ਫਾਇਨਾਂਸ ਕੰਪਨੀ ਨੇ ਉਸ ਨਾਲ ਧੋਖਾ ਕੀਤਾ ਹੈ। ਥਾਣਾ ਮੁਖੀ ਸ਼੍ਰੀ ਤੂਰ ਨੇ ਦਸਿਆਂ ਕਿ ਏ.ਐਸ.ਆਈ ਪਰਮਜੀਤ ਸਿੰਘ ਵਲੋਂ ਇਸ ਮਾਮਲੇ ਨੂੰ ਲੈਕੇ ਕੰਪਨੀ ਦੇ ਦੋ ਵਿਆਕਤੀ ਦੇ ਖਿਲਾਫ ਧਾਰਾ 306 ਆਈ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਧੂਰੀ ਵਿਖੇ ਪੋਸਟਮਾਰਟਮ ਕਰਵਾਉਣ ਉਪੰਰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।ਮ੍ਰਿਤਕ ਹਰਭਜਨ ਸਿੰਘ ਦਾ ਅਜ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ।

Comments are closed.

COMING SOON .....


Scroll To Top
11