Sunday , 17 December 2017
Breaking News
You are here: Home » PUNJAB NEWS » ਫਰੀਦਕੋਟ ਦੇ ਸਾਬਕਾ ਪੁਲਿਸ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ

ਫਰੀਦਕੋਟ ਦੇ ਸਾਬਕਾ ਪੁਲਿਸ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ

ਫਰੀਦਕੋਟ, 6 ਦਸੰਬਰ (ਰੋਮਾਣਾ, ਪਰਵਿੰਦਰ ਕੰਧਾਰੀ) -ਪੁਲਿਸ ਪੈਨਸਨ ਵੈਲਫੇਅਰ ਐਸੋਸੀਏਸ਼ਨ ਵਲੋ ਫੇਅਰ ਐਸੋਸੀਏਸ਼ਨ ਜਿਲ੍ਹਾ ਫਰੀਦਕੋਟ ਦੀ ਮਹੀਨਾ ਵਾਰ ਮੀਟਿੰਗ ਪੈਨਸ਼ਨ ਦਫ਼ਤਰ ਫਰੀਦਕੋਟ ਵਿਚ ਦੁਪਹਿਰ 11 ਵਜੇ ਤੋ ਲੈ ਕੇ 12 ਵਜੇ ਤਕ ਬਸੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਹ ਜਾਣਕਾਰੀ ਐਸੋਸੀਏਸ਼ਨ ਦੇ ਪ੍ਰੈਸ ਸਕਤਰ ਅਸ਼ੋਕ ਸ਼ਰਮਾ ਨੇ ਇਕ ਪ੍ਰੈਸ ਨੋਟ ਰਾਹੀਂ ਦਿਤੀ, ਇਸ ਮੀਟਿੰਗ ਵਿਚ ਸ.ਬਲਜੀਤ ਸਿੰਘ , ਸਾਬਕਾ ਡੀ ਐਸ ਪੀ ਹਰਜਿੰਦਰ ਸਿੰਘ ਧਾਲੀਵਾਲ,ਸਾਬਕਾ ਡੀ ਐਸ ਪੀ ਦਰਸ਼ਨ ਸਿੰਘ ਗਿਲ,ਸ. ਦਰਸ਼ਨਜੀਤ ਸਿੰਘ,ਸ. ਮੇਜਰ ਸਿੰਘ, ਸਰਦਾਰ ਬਖਸ਼ੀਸ ਸਿੰਘ, ਸ. ਕੁਲਦੀਪ ਸਿੰਘ, ਸ. ਗੁਰਬਚਨ ਸਿੰਘ,ਸਰਦਾਰ ਧਰਮ ਸਿੰਘ,ਅਤੇ ਇਸ ਨਾਲ ਬਾਕੀ ਦੇ ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਿਲ ਸਨ। ਇਸ ਮੀਟਿੰਗ ਵਿਚ ਸਰਕਾਰ ਵਲੋਂ ਡੀ.ਏ. ਦੀਆ ਜਨਵਰੀ ਅਤੇ ਜੁਲਾਈ ਮਹੀਨੇ ਦੀਆ ਕਿਸ਼ਤਾਂ ਅਤੇ 22 ਮਹੀਨੇ ਦਾ ਬਕਾਇਆ ਨਾ ਦੇਣ ਸਬੰਧੀ ਨਖੇਦੀ ਕੀਤੀ ਗਈ ਅਤੇ ਮੰਗ ਕੀਤੀ ਗਈ ਕੇ ਕਿਸ਼ਤਾਂ ਦਾ ਬਕਾਇਆ ਅਤੇ ਕਮਿਸ਼ਨ ਦੀ ਰਿਪੋਰਟ ਤੁਰੰਤ ਦਿਤੀ ਜਾਵੇ ਇਸ ਤੋਂ ਇਲਾਵਾ 17.12.2017 ਨੂੰ ਪੈਨਸ਼ਨ ਦਿਵਸ ਮਨਾਉਣ ਦੀ ਸਲਾਹ ਵੀ ਦਿਤੀ ਗਈ।

Comments are closed.

COMING SOON .....
Scroll To Top
11