Tuesday , 23 October 2018
Breaking News
You are here: Home » BUSINESS NEWS » ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਪਿਸਤੌਲ ਦੀ ਨੋਕ ’ਤੇ ਖੋਹੀ ਫਾਰਚੂਨਰ ਗੱਡੀ ਸਮੇਤ ਦੋ ਕਾਬੂ

ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਪਿਸਤੌਲ ਦੀ ਨੋਕ ’ਤੇ ਖੋਹੀ ਫਾਰਚੂਨਰ ਗੱਡੀ ਸਮੇਤ ਦੋ ਕਾਬੂ

ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਮਨੋਜ ਭੱਲਾ)- ਪੁਲਿਸ ਕਪਤਾਨ (ਜਾਂਚ) ਸ: ਦਲਜੀਤ ਸਿੰਘ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਦੀਆਂ ਹਦਾਇਤਾਂ ਅਨੁਸਾਰ ਉਪ ਪੁਲਿਸ ਕਪਤਾਨ (ਜਾਂਚ) ਸ. ਦਲਜੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਐਸ.ਆਈ. ਹਰਮਿੰਦਰ ਸਿੰਘ ਨੇ ਮਿਤੀ 5.10.2017 ਨੂੰ ਅਧੀਨ ਸਰਹਿੰਦ ਵਿੱਚੋਂ ਪਿਸਤੌਲ ਦੀ ਨੋਕ ’ਤੇ ਰਜਿੰਦਰ ਸਿੰਘ ਪੁੱਤਰ ਨਾਰੰਗ ਸਿੰਘ ਵਾਸੀ ਪਿੰਡ ਜੱਲ੍ਹਾ ਥਾਣਾ ਸਰਹਿੰਦ ਪਾਸੋਂ ਖੋਹ ਕੀਤੀ ਫਾਰਚੂਨਰ ਗੱਡੀ ਸਮੇਤ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕੇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸ. ਰਾਣਾ ਨੇ ਦੱਸਿਆ ਕਿ 4 ਅਕਤੂਬਰ, 2017 ਨੂੰ ਰਜਿੰਦਰ ਸਿੰਘ ਆਪਣੀ ਆੜਤ ਦੀ ਦੁਕਾਨ ਸਰਹਿੰਦ ਮੰਡੀ ਤੋਂ ਆਪਣੀ ਸਫੇਦ ਰੰਗ ਦੀ ਫਾਰਚੂਨਰ ਗੱਡੀ ਨੰ: ਪੀ.ਬੀ. 23ਐਸ-5100 ਵਿੱਚ ਸਵਾਰ ਹੋ ਕੇ ਆਪਣੇ ਪਿੰਡ ਲਈ ਚੱਲਿਆ ਸੀ ਤਾਂ ਜੀ.ਟੀ. ਰੋਡ ਸਰਹਿੰਦ ਬੱਸ ਅੱਡੇ ਨੇੜੇ ਪੈਟਰੋਲ ਪੰਪ ਤੋਂ ਪਲਾਸਟਿਕ ਦੀ ਕੈਨੀ ਵਿੱਚ ਤੇਲ ਪਵਾ ਕੇ ਕੈਨੀ ਗੱਡੀ ਦੀ ਡਿੱਗੀ ਵਿੱਚ ਰੱਖੀ ਤਾਂ ਉਸ ਸਮੇਂ ਕਰੀਬ ਰਾਤ ਦੇ ਕਰੀਬ 8:35 ਵਜੇ ਦੋ ਮੋਨੇ ਨੌਜਵਨਾਂ ਵਿੱਚੋਂ ਇੱਕ ਨੇ ਰਜਿੰਦਰ ਸਿੰਘ ਵੱਲ ਸਿੱਧਾ ਪਿਸਤੌਲ ਤਾਣ ਲਿਆ ਜਦੋਂ ਕਿ ਦੂਜੇ ਨੌਜਵਾਨ ਨੇ ਝਪਟ ਮਾਰ ਕੇ ਉਸ ਦੇ ਹੱਥ ਵਿੱਚ ਫੜੀ ਗੱਡੀ ਦੀ ਚਾਬੀ ਖੋਹ ਲਈ ਅਤੇ ਫਾਰਚੂਨਰ ਖੋਹ ਕੇ ਫਰਾਰ ਹੋ ਗਏ ਸਨ। ਸ. ਰਾਣਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੇ ਆਦੇਸ਼ਾਂ ਅਨੁਸਾਰ ਐਸ.ਆਈ. ਹਰਮਿੰਦਰ ਸਿੰਘ ਨੇ ਮੁਕੱਦਮੇ ਵਿੱਚ ਕਥਿਤ ਦੋਸ਼ੀਆਂ ਬਲਜੀਤ ਸਿੰਘ ਉਰਫ ਲਵਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਅੱਤੇਵਾਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਅਰਸ਼ਦੀਪ ਸਿੰਘ ਉਰਫ ਬਿੱਟੂ ਪੁੱਤਰ ਸਵਰਗੀ ਮਹਿੰਦਰ ਸਿੰਘ ਵਾਸੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਸੁਖਪ੍ਰੀਤ ਸਿੰਘ ਉਰਫ ਬੁੱਢਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੁਸਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ, ਹਰਸਿਮਰਨਦੀਪ ਸਿੰਘ ਉਰਫ ਸਿਮਾਂ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਬਹਿਬਲ ਕਲਾਂ, ਥਾਣਾ ਬਾਜਾ ਖਾਨਾਂ ਜ਼ਿਲ੍ਹਾ ਫਰੀਦਕੋਟ ਨੂੰ ਮੁਕੱਦਮੇ ਵਿੱਚ ਕਥਿਤ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਜੋ ਮੁਕੱਦਮੇ ਵਿੱਚ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਵੱਲੋਂ ਸਮੇਤ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਨੂੰ ਮਿਤੀ 5.11.17 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜੋ ਕਿ ਜੁਡੀਸ਼ੀਅਲ ਜੇਲ੍ਹ ਨਾਭਾ ਵਿਖੇ ਬੰਦ ਹੈ ਅਤੇ ਦੂਸਰੇ ਕਥਿਤ ਦੋਸ਼ੀ ਅਰਸ਼ਦੀਪ ਸਿੰਘ ਉਰਫ ਬਿੱਟੂ ਨੂੰ ਮਿਤੀ 10.11.17 ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ ਖੋਹ ਕੀਤੀ ਫਾਰਚੂਨਰ, ਜਿਸ ’ਤੇ ਕਥਿਤ ਦੋਸ਼ੀਆਂ ਨੇ ਖੋਹ ਕਰਨ ਬਾਅਦ ਜਾਅਲੀ ਨੰਬਰ ਪੀ.ਬੀ. 10 ਐਫ.ਬੀ. ਲਗਾ ਕੇ ਫਾਰਚੂਨਰ ਨੂੰ ਬੇਆਬਾਦ ਕੋਠੀ ਸਾਹਮਣੇ ¦ਿਕਨ ਕਾਲਜ਼ ਪਿੰਡ ਅੱਤੇਵਾਲੀ ਨੇੜੇ ਫ਼ਤਹਿਗੜ੍ਹ ਸਾਹਿਬ ਵਿਖੇ ਖੜੀ ਕਰ ਦਿੱਤੀ ਸੀ, ਬਰਾਮਦ ਕਰਵਾ ਲਈ ਹੈ ਅਤੇ ਦੋਵੇਂ ਕਥਿਤ ਦੋਸ਼ੀਆਂ ਵੱਲੋਂ ਆਪਸ ਵਿੱਚ ਮਿਲ ਕੇ ਫਾਰਚੂਨਰ ਖੋਹਣ ਲਈ ਵਰਤੀ ਗਈ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਦੀ ਕਾਰ ਨੰ: ਪੀ.ਬੀ. 52 ਏ-5141 ਵੀ ਬਰਾਮਦ ਕਰ ਲਈ ਗਈ ਹੈ। ਐਸ.ਪੀ. ਰਾਣਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕਥਿਤ ਦੋਸ਼ੀ ਅਰਸ਼ਦੀਪ ਸਿੰਘ ਉਰਫ ਬਿੱਟੂ ਵਿਰੁੱਧ ਪੰਜਾਬ ਅਤੇ ਹਰਿਆਣਾ ਵਿੱਚ ਲੜਾਈ ਝਗੜੇ, ਲੁੱਟ ਖੋਹ, ਕਤਲ, ਕਤਲ ਕਰਨ ਦਾ ਯਤਨ ਅਤੇ ਅਸਲਾ ਐਕਟ ਦੇ ਕਰੀਬ 24 ਮੁਕੱਦਮੇ ਦਰਜ ਹਨ ਅਤੇ ਉਹ ਕਰੀਬ ਸਾਢੇ 4 ਸਾਲ ਬਾਅਦ ਹਾਈ ਸਕਿਓਰਿਟੀ ਜੇਲ ਨਾਭਾ ਤੋਂ ਜਮਾਨਤ ’ਤੇ ਆਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਵਿਰੁੱਧ ਵੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੇ ਹਿਮਾਚਲ ਪ੍ਰਦੇਸ਼ ਵਿਖੇ ਲੜਾਈ ਝਗੜੇ, ਕਤਲ ਤੇ ਅਸਲਾ ਐਕਟ ਦੇ ਲਗਭਗ 7 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਭਗੌੜੇ ਸਾਥੀ ਸੁਖਪ੍ਰੀਤ ਸਿੰਘ ਉਰਫ ਬੁੱਢਾ ਅਤੇ ਹਰਸਿਮਰਨਦੀਪ ਸਿੰਘ ਉਰਫ ਸਿਮਾ ਜੋ ਕਿ ਅਜੇ ਤੱਕ ਗ੍ਰਿਫਤਾਰ ਨਹੀਂ ਹੋ ਸਕੇ ਕਥਿਤ ਦੋਸ਼ੀ ਅਰਸ਼ਦੀਪ ਸਿੰਘ ਉਰਫ ਬਿੱਟੂ ਦੇ ਪੁਰਾਣੇ ਸਾਥੀ ਹਨ ਅਤੇ ਗੈਂਗਸਟਰ ਹਨ ਜਿਨ੍ਹਾਂ ਵਿਰੁੱਧ ਪੰਜਾਬ ਹਰਿਆਣਾ ਸਮੇਤ ਹੋਰਨਾਂ ਰਾਜਾਂ ਵਿੱਚ ਵੀ ਕਤਲ ਅਤੇ ਲੁੱਟ ਖੋਹ ਦੇ ਦਰਜਨਾਂ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਪਿਛਲੇ ਲਗਭਗ ਚਾਰ ਪੰਜ ਸਾਲ ਤੋਂ ਭਗੌੜੇ ਚੱਲੇ ਆ ਰਹੇ ਹਨ ਜਿਨ੍ਹਾਂ ਨੇ ਕਰੀਬ ਪੰਜ ਛੇ ਮਹੀਨੇ ਪਹਿਲਾਂ ਰਾਏਕੋਟ ਜ਼ਿਲ੍ਹਾ ਬਰਨਾਲਾ ਤੋਂ ਵੀ ਗੰਨ ਪੁਆਇੰਟ ’ਤੇ ਡਿਜਾਇਰ ਕਾਰ ਦੀ ਖੋਹ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਭਗੌੜੇ ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ।

Comments are closed.

COMING SOON .....


Scroll To Top
11