Saturday , 18 August 2018
Breaking News
You are here: Home » EDITORIALS » ਪੱਛਮੀ ਬੰਗਾਲ ਦੀਆਂ ਪੰਚਾਇਤ ਚੋਣਾਂ ’ਚ ਹਿੰਸਾ

ਪੱਛਮੀ ਬੰਗਾਲ ਦੀਆਂ ਪੰਚਾਇਤ ਚੋਣਾਂ ’ਚ ਹਿੰਸਾ

ਦੇਸ਼ ਵਿੱਚ ਚੋਣਾਂ ਲਗਾਤਾਰ ਹਿੰਸਕ ਹੁੰਦੀਆਂ ਜਾ ਰਹੀਆਂ ਹਨ। ਕੁਝ ਰਾਜਾਂ ਵਿੱਚ ਇਹ ਹਿੰਸਕ ਟਕਰਾਅ ਬਹੁਤ ਹੀ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਇਸ ਸਿਲਸਿਲੇ ਵਿੱਚ ਪੱਛਮੀ ਬੰਗਾਲ ਦੀਆਂ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਬਹੁਤ ਅਫਸੋਸਨਾਕ ਹੈ। ਪ¤ਛਮੀ ਬੰਗਾਲ ਵਿ¤ਚ ਪੰਚਾਇਤੀ ਚੋਣਾਂ ਦੌਰਾਨ ਹੋਈ ਹਿੰਸਾ ਵਿ¤ਚ 13 ਵਿਅਕਤੀ ਮਾਰੇ ਗਏ ਅਤੇ 43 ਜ਼ਖ਼ਮੀ ਹੋ ਗਏ ਹੋਏ ਹਨ। ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਚਾਇਤ ਚੋਣਾਂ ਲਈ ਪ੍ਰਬੰਧਾਂ ਵਿੱਚ ਵੱਡੀਆਂ ਕਮੀਆਂ ਸਨ। ਇਸ ਤਰ੍ਹਾਂ ਦੀ ਚੋਣ ਹਿੰਸਾ ਸਿਆਸੀ ਪਾਰਟੀਆਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੁੰਦੀ। ਪੰਚਾਇਤ ਚੋਣਾਂ ਵਿੱਚ ਅਜਿਹੀ ਹਿੰਸਾ ਹੋਣਾ ਹੋਰ ਵੀ ਚਿੰਤਾਜਨਕ ਹੈ। ਬੇਸ਼ਕ ਪੰਚਾਇਤ ਚੋਣਾਂ ਲਈ ਪੱਛਮੀ ਬੰਗਾਲ ਦੀ ਸਰਕਾਰ ਵੱਲੋਂ 60 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਇਸ ਦੇ ਬਾਵਜੂਦ ਵੀ ਵੱਡੇ ਪੈਮਾਨੇ ’ਤੇ ਹਿੰਸਾ ਹੋਣਾ ਚਿੰਤਾ ਦਾ ਵਿਸ਼ਾ ਹੈ। ਪੱਛਮੀ ਬੰਗਾਲ ਵਿੱਚ ਹੁਕਮਰਾਨ। ਤ੍ਰਿਣਮੂਲ ਕਾਂਗਰਸ ਨੂੰ ਇਸ ਹਿੰਸਾ ਲਈ ਜਨਤਕ ਤੌਰ ’ਤੇ ਅਫਸੋਸ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਜ਼ਿਆਦਾਤਰ ਹਿੰਸਾ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀ ਦੇ ਵਰਕਰਾਂ ਵਿਚਾਲੇ ਹੋਈਆਂ ਝੜ¤ਪਾਂ ਕਾਰਨ ਹੀ ਹੋਈ ਹੈ। ਇਸ ਦੌਰਾਨ ਚੋਣਵੇਂ ਪੁਲਿੰਗ ਬੂਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਥਾਂ ਦੇਸੀ ਬੰਬਾਂ ਦੀ ਵਰਤੋਂ ਤੱਕ ਕੀਤੀ ਗਈ ਹੈ। ਉਂਝ ਇਹ ਤਸੱਲੀ ਵਾਲੀ ਗੱਲ ਹੈ ਕਿ ਵਿਆਪਕ ਹਿੰਸਾ ਦੇ ਬਾਵਜੂਦ ਲੋਕਾਂ ਨੇ ਆਪਣੇ ਮਤ ਅਧਿਕਾਰ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਹੈ। ਸੂਬਾਈ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਪੰਚਾਇਤ ਚੋਣਾਂ ਵਿੱਚ 74ਫੀਸਦੀ ਤੋਂ ਵੀ ਵੱਧ ਵੋਟਾਂ ਪਈਆਂ ਹਨ। ਚੋਣਾਂ ਵਿੱਚ ਹਿੰਸਾ ਲੋਕਤੰਤਰ ਨਾਲ ਇਕ ਵੱਡਾ ਮਜ਼ਾਕ ਹਨ। ਹਿੰਸਾ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਹੀ ਕੀਤੀ ਜਾਂਦੀ ਹੈ ਤਾਂ ਜੋ ਹਿੰਸਾ ਕਰਨ ਵਾਲੀਆਂ ਧਿਰਾਂ ਇਛੁੱਤ ਚੋਣ ਨਤੀਜੇ ਪ੍ਰਾਪਤ ਕਰ ਸਕਣ। ਚੋਣ ਕਮਿਸ਼ਨ ਅਤੇ ਸਰਕਾਰ ਨੂੰ ਰਲ ਮਿਲ ਕੇ ਇਸ ਗੱਲ ਵੱਲ ਵਿਸ਼ੇਸ਼ ਤੌਰ ’ਤੇ ਤਵੱਜੋਂ ਦੇਣੀ ਚਾਹੀਦੀ ਹੈ ਕਿ ਕਿਧਰੇ ਵੀ ਕੋਈ ਹਿੰਸਾ ਨਾ ਹੋਵੇ। ਚੋਣਾਂ ਨੂੰ ਬੇਹ¤ਦ ਸਾਫ-ਸੁਥਰੇ ਤਰੀਕੇ ਨਾਲ ਕਰਵਾਇਆ ਜਾਣਾ ਚਾਹੀਦਾ ਹੈ। ਜੇਕਰ ਕੋਈ ਨੇਤਾ ਜਾਂ ਅਧਿਕਾਰੀ ਚੋਣਾਂ ਦੇ ਕੰਮਕਾਜ ਵਿੱਚ ਬੇਲੋੜੀ ਦਖਲ ਅੰਦਾਜ਼ੀ ਕਰਦਾ ਹੈ ਤਦ ਉਸ ਖਿਲਾਫ ਫੌਰੀ ਤੌਰ ’ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਚੋਣ ਕਮਿਸ਼ਨ ਅਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਦੀ ਯੋਗ ਤਰੀਕੇ ਨਾਲ ਜਾਂਚ ਕਰੇ ਅਤੇ ਹਿੰਸਾ ਲਈ ਦੋਸ਼ੀ ਸਾਰੇ ਮੁਲਜ਼ਮਾਂ ਖਿਲਾਫ਼ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਇਆ ਜਾ ਸਕੇ।
16 ਮਈ 2018 – ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11